11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਦਸਵੀਂ ਦੇ ਨਤੀਜਿਆਂ 'ਚ ਦਯਾਨੰਦ ਮਾਡਲ ਸਕੂਲ ਦੀ ਸ਼ਾਨਦਾਰ ਪ੍ਰਾਪਤੀ

ਅਜੀਤ ਡੈਸਕ 18-05-2026
ਸਮਾਣਾ, 17 ਮਈ (ਸਾਹਿਬ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਕਲਾਸ ਦੇ ਐਲਾਨੇ ਨਤੀਜਿਆਂ ਵਿਚੋਂ ਪੂਰੇ ਸਮਾਣਾ ਹਲਕੇ ਵਿਚੋਂ ਮੈਰਿਟ ਸੂਚੀ ਵਿਚ ਸਥਾਨ ਪ੍ਰਾਪਤ ਕਰਨ ਵਾਲੀ ਦਯਾਨੰਦ ਮਾਡਲ ਹਾਈ ਸਕੂਲ ਦੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਗੁਰਵਿੰਦਰ ਸਿੰਘ ਨੇ 650 ਵਿਚੋਂ 629 ਅੰਕ ਪ੍ਰਾਪਤ ਕਰਕੇ 16ਵਾਂ ਸਥਾਨ ਤੇ ਜ਼ਿਲ੍ਹੇ ਵਿਚੋਂ 5ਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਸਮਾਣਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ | ਪਿ੍ੰਸੀਪਲ ਅੰਜੂ ਡੇਂਬਲਾ ਨੇ ਦੱਸਿਆ ਕਿ ਸਕੂਲ ਦੇ 75 ਵਿਦਿਆਰਥੀਆਂ ਨੇ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ | ਸਕੂਲ ਕਮੇਟੀ ਦੇ ਪ੍ਰਧਾਨ ਯਸ਼ਪਾਲ ਸਿੰਗਲਾ ਨੇ ਕਿਹਾ ਕਿ ਸਕੂਲ ਦੇ ਇਨ੍ਹਾਂ ਵਿਦਿਆਰਥੀਆਂ ਵਲੋਂ ਸਕੂਲ ਦੀ ਮੈਰਿਟ ਵਿਚ ਆਉਣ ਦੀ ਪੁਰਾਣੀ ਰਿਵਾਇਤ ਨੂੰ ਕਾਇਮ ਰੱਖਿਆ ਹੈ ਤੇ ਸਾਨੂੰ ਇਨ੍ਹਾਂ ਵਿਦਿਆਰਥੀਆਂ ਤੇ ਮਾਣ ਹੈ | ਸਕੂਲ ਦੇ ਹੋਰ 6 ਵਿਦਿਆਰਥੀਆਂ ਨੇ ਵੀ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਜਿਨ੍ਹਾਂ ਵਿਚੋਂ ਪ੍ਰਣਵ ਮੋਹਿੰਦਰਾ ਨੇ 94.2 ਫੀਸਦੀ, ਨਵਲੀਨ ਨੇ 93.7 ਫੀਸਦੀ, ਤਮੰਨਾ ਨੇ 92.5 ਫੀਸਦੀ, ਪਰਵ ਜੈਨ ਨੇ 91.8 ਫੀਸਦੀ, ਅਸ਼ੀਸ਼ ਨੇ 91.2 ਫੀਸਦੀ ਅਤੇ ਸਿਮਰਨ ਨੇ 90 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਸਕੂਲ ਦੇ ਪ੍ਰਧਾਨ ਯਸ਼ਪਾਲ ਸਿੰਗਲਾ, ਸਕੱਤਰ ਨਾਰਾਇਣ ਦਾਸ ਅਤੇ ਪਿ੍ੰਸੀਪਲ ਅੰਜੂ ਡੇਂਬਲਾ ਨੇ ਬੱਚਿਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਸਾਰੇ ਸਕੂਲ ਸਟਾਫ਼ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈਆਂ ਦਿੱਤਿਆਂ |
ਪਿਛਲੀ ਖ਼ਬਰ 6 ਸਾਲਾਂ ਬਾਅਦ ਮੁੜ ਸ਼ੁਰੂ ਹੋਈ ਅੰਬਾਲਾ-ਬਨੂੜ ਬੱਸ ਸੇਵਾ ਅਗਲੀ ਖ਼ਬਰ ਦਸਵੀਂ ਦੇ ਨਤੀਜਿਆਂ 'ਚ ਦਯਾਨੰਦ ਮਾਡਲ ਸਕੂਲ ਦੀ ਸ਼ਾਨਦਾਰ ਪ੍ਰਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।