05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

20 ਹਜ਼ਾਰ ਦੀ ਨਕਦੀ ਤੇ ਚੇਨ ਖੋਹੀ

ਅਜੀਤ ਡੈਸਕ 20-05-2026
ਪਟਿਆਲਾ, 19 ਮਈ (ਮਨਦੀਪ ਸਿੰਘ ਖਰੌੜ)-ਅੱਜ-ਕੱਲ੍ਹ ਚੋਰਾਂ ਦੇ ਇੰਨੇ ਹੌਸਲੇ ਵੱਧ ਚੁੱਕੇ ਹਨ ਉਹ ਕਿਧਰੇ ਵੀ ਲੁੱਟ ਖੋਹ ਕਰਨ ਤੋਂ ਗੁਰੇਜ਼ ਨਹੀਂ ਕਰਦੇ | ਇਸੇ ਸਿਲਸਿਲੇ ਤਹਿਤ ਬਹਾਦਰਗੜ੍ਹ ਤੋਂ ਆਟੋ ਵਿਚ ਘਰ ਜਾਣ ਲਈ ਬੈਠਿਆ ਰਾਹੁਲ ਕੁਮਾਰ ਜਦੋਂ ਉਹ ਕੌਲੀ ਪਿੰਡ ਕੋਲ ਪਹੁੰਚਿਆ ਤਾਂ ਪਹਿਲਾਂ ਤੋਂ ਹੀ ਆਟੋ ਵਿਚ ਬੈਠੇ ਦੋ ਵਿਅਕਤੀਆਂ ਨੇ ਉਸ ਦਾ ਮੂੰਹ ਬੰਦ ਕਰ ਲਿਆ ਤੇ ਦੂਜੇ ਨੇ ਉਸ ਦਾ ਮੋਬਾਇਲ ਫੋਨ, 20 ਹਜਾਰ ਦੀ ਨਕਦੀ ਤੇ ਚਾਂਦੀ ਚੇਨ ਖੋਹ ਕੇ ਸ਼ਿਕਾਇਤਕਰਤਾ ਨੂੰ ਆਟੋ ਵਿਚੋਂ ਬਾਹਰ ਸੁੱਟ ਕੇ ਫਰਾਰ ਹੋ ਗਏ | ਇਸ ਸੰਬੰਧੀ ਰਾਹੁਲ ਕੁਮਾਰ ਨੇ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਜਿਸ ਆਧਾਰ ਉੱਤੇ ਪੁਲਿਸ ਨੇ ਆਟੋ ਚਾਲਕ ਸਮੇਤ ਤਿੰਨ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਧਰੇੜੀ ਜੱਟਾਂ ਟੋਲ ਪਲਾਜ਼ਾ ਕੋਲ ਚਾਰ ਵਿਅਕਤੀਆਂ 'ਤੇ ਹਮਲਾ ਕਰਕੇ ਛੇ ਵਿਅਕਤੀ ਕਾਰ ਖੋਹ ਫਰਾਰ ਹੋ ਗਏ ਸਨ¢
ਪਿਛਲੀ ਖ਼ਬਰ ਸ਼ਹਿਰੀ ਪੁਲਿਸ ਵਲੋਂ 60 ਗ੍ਰਾਮ ਹੈਰੋਇਨ ਸਣੇ 2 ਗਿ੍ਫ਼ਤਾਰ ਅਗਲੀ ਖ਼ਬਰ ਪੁਰਾਣੇ ਮਿੱਤਲ ਹਸਪਤਾਲ 'ਚੋਂ ਅਣਪਛਾਤੀ ਲਾਸ਼ ਮਿਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।