05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੁਰਾਣੇ ਮਿੱਤਲ ਹਸਪਤਾਲ 'ਚੋਂ ਅਣਪਛਾਤੀ ਲਾਸ਼ ਮਿਲੀ

ਅਜੀਤ ਡੈਸਕ 20-05-2026
ਰਾਜਪੁਰਾ, 19 ਮਈ (ਜੀ.ਪੀ. ਸਿੰਘ)-ਸ਼ਹਿਰੀ ਥਾਣੇ ਦੀ ਪੁਲਿਸ ਨੂੰ ਪੁਰਾਣਾ ਮਿੱਤਲ ਹਸਪਤਾਲ ਕਾਲਕਾ ਰੋਡ ਤੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ | ਸ਼ਹਿਰੀ ਥਾਣੇ ਅਧੀਨ ਪੈਂਦੀ ਬੱਸ ਅੱਡਾ ਚੌਂਕੀ ਦੇ ਇੰਚਾਰਜ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਪੁਰਾਣੇ ਮਿੱਤਲ ਹਸਪਤਾਲ 'ਚ ਇਕ ਲਾਸ਼ ਪਈ ਹੈ | ਜਿਸ ਤੇ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਥਾਨਕ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ | ਉਨਾਂ ਦੱਸਿਆ ਕਿ ਮਿ੍ਤਕ ਦੀ ਉਮਰ 33 ਕੁ ਸਾਲ ਦੀ ਜਾਪਦੀ ਹੈ | ਉਸ ਦਾ ਕੱਦ 5 ਫੁੱਟ 7 ਇੰਚ ਹੈ ਤੇ ਰੰਗ ਕਣਕ ਵਿੰਨਾ, ਮੁੱਲਾਂ ਕੱਟ ਦਾਹੜੀ, ਮੱਥਾ ਚੋੜਾ, ਸ਼ਰੀਰ ਪਤਲਾ ਹੈ | ਮਿ੍ਤਕ ਨੇ ਹਰੇ ਰੰਗ ਦੀ ਟੀ-ਸ਼ਰਟ, ਜਿਸ ਤੇ ਪੀਉਮਾ ਲਿਖਿਆ ਹੋਇਆ ਹੈ ਅਤੇ ਕਾਲੇ ਰੰਗ ਦੀ ਲੋਅਰ ਪਾਈ ਹੋਈ ਹੈ | ਮਿ੍ਤਕ ਤੋਂ ਕੋਈ ਪਹਿਚਾਣ ਪੱਤਰ ਨਹੀਂ ਬਰਾਮਦ ਹੋਇਆ ਤੇ ਪਹਿਚਾਣ ਨਹੀਂ ਹੋ ਸਕੀ | ਜਿਸ ਕਾਰਨ ਪੁਲਿਸ ਨੇ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟਿਆਂ ਲਈ ਸ਼ਨਾਖ਼ਤ ਲਈ ਰੱਖਵਾ ਦਿੱਤਾ ਹੈ |
ਪਿਛਲੀ ਖ਼ਬਰ 20 ਹਜ਼ਾਰ ਦੀ ਨਕਦੀ ਤੇ ਚੇਨ ਖੋਹੀ ਅਗਲੀ ਖ਼ਬਰ ਸਮਾਣਾ 'ਚ ਸ਼ਰੇਆਮ ਖੁੱਲ੍ਹੀਆਂ ਪਈਆਂ ਹਨ ਸੱਟਾ ਲਾਉਣ ਦੀਆਂ ਦੁਕਾਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।