03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਡਾ. ਉਰਮਿਲ ਵਰਮਾ ਦਾ ਭਾਰਤ ਸਿੱਖਿਆ ਅਕਸਪੋ ਮੌਕੇ ਵਿਸ਼ੇਸ਼ ਸਨਮਾਨ

ਅਜੀਤ ਡੈਸਕ 20-05-2026
ਸੰਘੋਲ, 19 ਮਈ (ਪਰਮਵੀਰ ਸਿੰਘ ਧਨੋਆ)-ਪ੍ਰਸਿੱਧ ਸਿੱਖਿਆਵਿਦ ਅਤੇ ਕੋਰਡੀਆ ਗਰੁੱਪ ਆਫ਼ ਐਜੂਕੇਸ਼ਨ ਇੰਸਟੀਚਿਊਟਸ ਦੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਨੇ ਗ੍ਰੇਟਰ ਨੋਇਡਾ ਵਿਖੇ ਹੋਏ ਤਿੰਨ ਦਿਨਾਂ ਭਾਰਤ ਸਿੱਖਿਆ ਅਕਸਪੋ ਪ੍ਰਦਰਸ਼ਨੀ 'ਚ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਨੇ ਇਸ ਮੌਕੇ 'ਤੇ ਮੁੱਖ ਬੁਲਾਰੇ ਦੇ ਰੂਪ ਵਿਚ ਪੰਜਾਬ ਦੇ ਪੇਂਡੂ ਖ਼ਿੱਤੇ ਵਿਚ ਸਿੱਖਿਆ ਪ੍ਰਦਾਨ ਕਰਨ ਲਈ ਕੋਰਡੀਆ ਸੰਸਥਾਨ ਅਤੇ ਲਾਰਡ ਰਾਣਾ ਚੈਰੀਟੇਬਲ ਫਾਊਾਡੇਸ਼ਨ ਦੁਆਰਾ ਪਾਏ ਜਾ ਰਹੇ ਯੋਗਦਾਨ ਬਾਰੇ ਵਿਸਥਾਰ ਨਾਲ ਵਿਚਾਰ ਸਾਂਝੇ ਕੀਤੇ | ਰਾਸ਼ਟਰੀ ਸਿੱਖਿਆ ਨੀਤੀ 2020 ਨਾਲ ਸਬੰਧਿਤ ਇਸ ਪ੍ਰਦਰਸ਼ਨੀ ਦੌਰਾਨ ਭਾਰੀ ਗਿਣਤੀ ਵਿਚ ਦੇਸ਼ ਵਿਦੇਸ਼ ਤੋਂ ਮਹਿਮਾਨਾਂ ਅਤੇ ਲੋਕਾਂ ਦਾ ਇਕੱਠ ਦੇਖਣ ਨੂੰ ਮਿਲਿਆ | ਡਾ. ਵਰਮਾ ਦਾ ਇਸ ਮੌਕੇ 'ਤੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ |
ਪਿਛਲੀ ਖ਼ਬਰ ਸਮਾਣਾ ਦੇ ਦਰਜਨਾਂ ਸਰਗਰਮ ਮੈਂਬਰ ਆਮ ਆਦਮੀ ਪਾਰਟੀ ਛੱਡ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ ਅਗਲੀ ਖ਼ਬਰ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ-ਡਾ. ਰੋਹਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।