03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪਿੰਡ ਤਾਜਲਪੁਰ ਦੇ ਸੈਂਕੜੇ ਲੋਕ ਰਣਜੋਧ ਹਡਾਣਾ ਦੇ ਹੱਕ 'ਚ ਨਿੱਤਰੇ

ਅਜੀਤ ਡੈਸਕ 20-05-2026
ਦੇਵੀਗੜ੍ਹ, 19 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਸਿਆਸੀ ਖੇਤਰ ਵਿਚ ਉਸ ਵੇਲੇ ਇੱਕ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ, ਜਦੋਂ ਪਿੰਡ ਤਾਜਲਪੁਰ ਦੇ ਵੱਡੀ ਗਿਣਤੀ ਵਿਚ ਵਾਸੀਆਂ ਨੇ ਵਿਰੋਧੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਰਣਜੋਧ ਹਡਾਣਾ ਦੇ ਹੱਕ ਵਿਚ ਨਿੱਤਰਣ ਦਾ ਐਲਾਨ ਕਰ ਦਿੱਤਾ | ਪਿੰਡ ਵਾਸੀਆਂ ਵਲੋਂ ਕੀਤੀ ਵੱਡੀ ਸ਼ਮੂਲੀਅਤ ਕਾਰਨ ਹਲਕੇ ਦੇ ਸਿਆਸੀ ਸਮੀਕਰਨ ਪੂਰੀ ਤਰਾਂ ਬਦਲਦੇ ਨਜ਼ਰ ਆ ਰਹੇ ਹਨ, ਜਿਸ ਨਾਲ ਵਿਰੋਧੀ ਖੇਮਿਆਂ ਵਿਚ ਵੀ ਹਲਚਲ ਤੇਜ ਹੋ ਗਈ ਹੈ | ਇਸ ਸੰਬੰਧੀ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਹਲਕੇ ਦੇ ਸੀਨੀਅਰ ਆਗੂ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ ਅਤੇ ਰਣਜੋਧ ਹਡਾਣਾ ਦੇ ਪੀ.ਏ. ਲਾਲੀ ਰਹਿਲ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨਾਂ ਨੇ ਪਿੰਡ ਤਾਜਲਪੁਰ ਤੋਂ ਆਏ ਸਾਰੇ ਪਿੰਡ ਵਾਸੀਆਂ ਨੂੰ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਲ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਹਰਪ੍ਰੀਤ ਸਿੰਘ ਘੁਮਾਣ ਅਤੇ ਲਾਲੀ ਰਹਿਲ ਨੇ ਕਿਹਾ ਕਿ ਪਿੰਡ ਤਾਜਲਪੁਰ ਦੇ ਨਿਵਾਸੀਆਂ ਵਲੋਂ ਰਣਜੋਧ ਹਡਾਣਾ ਦੇ ਹੱਕ ਵਿਚ ਲਿਆ ਗਿਆ ਇਹ ਫ਼ੈਸਲਾ ਇਤਿਹਾਸਕ ਹੈ | ਇਸ ਵੱਡੀ ਸ਼ਮੂਲੀਅਤ ਨਾਲ ਹਲਕੇ ਅੰਦਰ ਪਾਰਟੀ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਦਾ ਗਰਾਫ਼ ਹੋਰ ਉੱਚਾ ਜਾਵੇਗਾ | ਇਸ ਮੌਕੇ ਓਦੇ ਸਿੰਘ (ਸਰਪੰਚ), ਜਰਨੈਲ ਸਿੰਘ (ਨੰਬਰਦਾਰ), ਲੇਖ ਰਾਜ (ਸਾਬਕਾ ਸਰਪੰਚ, ਬਹਾਦਰਗੜ), ਜਾਗਰ ਸਿੰਘ (ਚੌਂਕੀਦਾਰ), ਚੰਦ ਸਿੰਘ, ਰਾਮ ਲਾਲ, ਰਾਜਕੁਮਾਰ, ਕਾਕਾ ਸਿੰਘ ਅਤੇ ਰਾਜਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੇ ਮੁਹਤਬਰ ਬੰਦੇ, ਨੌਜਵਾਨ ਅਤੇ ਪਾਰਟੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਨਾਮਜ਼ਦਗੀ ਪੇਪਰ ਵਾਪਸ ਲੈਣ ਦੇ ਆਖ਼ਰੀ ਦਿਨ 135 ਉਮੀਦਵਾਰ ਮੈਦਾਨ 'ਚ ਨਿੱਤਰੇ ਅਗਲੀ ਖ਼ਬਰ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਕਰਨੇ ਸਰਕਾਰ ਦੀ ਬੌਖਲਾਹਟ ਦਾ ਨਤੀਜਾ-ਰਾਜਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।