02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਕੌਂਸਲ ਪਾਤੜਾਂ ਦੇ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੀ ਹੂੰਝਾ ਫਿਰ ਜਿੱਤ

ਅਜੀਤ ਡੈਸਕ 30-05-2026
ਪਾਤੜਾਂ, 29 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਨਗਰ ਕੌਂਸਲ ਪਾਤੜਾਂ ਦੀਆਂ ਹੋਈਆਂ ਚੋਣਾਂ ਤੋਂ ਬਾਅਦ ਅੱਜ ਵੋਟਾਂ ਦੀ ਗਿਣਤੀ ਵਿਚੋਂ ਆਮ ਆਦਮੀ ਪਾਰਟੀ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ | ਨਗਰ ਕੌਂਸਲ ਪਾਤੜਾਂ ਦੇ ਆਏ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੇ 10, ਭਾਰਤੀ ਜਨਤਾ ਪਾਰਟੀ ਨੇ 2 ਕਾਂਗਰਸ ਪਾਰਟੀ ਨੇ 4 ਅਤੇ ਇਕ ਆਜ਼ਾਦ ਉਮੀਦਵਾਰ ਨੇ ਬਾਜੀ ਮਾਰੀ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਖੋਲਣ ਵਿਚ ਵੀ ਅਸਫਲ ਰਿਹਾ ਹੈ | ਨਗਰ ਕੌਂਸਲ ਪਾਤੜਾਂ ਦੇ ਆਏ ਚੋਣ ਨਤੀਜਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਕੰਮ ਚੋਣ ਅਧਿਕਾਰੀ ਪਾਤੜਾਂ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਚਾਰ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਹੇ ਸਨ ਜਿਸ ਵਿਚ ਵਾਰਡ ਨੰਬਰ ਇਕ ਤੋਂ ਕੁਲਦੀਪ ਸਿੰਘ ਥਿੰਦ, ਵਾਰਡ ਨੰਬਰ ਚਾਰ ਤੋਂ ਅੰਮਿ੍ਤ ਕਾਲੇਕਾ, ਵਾਰਡ ਨੰਬਰ 12 ਤੋਂ ਅਨੁਵਿੰਦਰ ਸਿੰਘ ਅਤੇ ਵਾਰਡ ਨੰਬਰ 17 ਤੋਂ ਰਾਜਵਿੰਦਰ ਕੌਰ ਸ਼ਾਮਿਲ ਸਨ | ਉਨਾਂ ਦੱਸਿਆ ਕਿ 13 ਵਾਰਡਾਂ ਤੇ ਚੋਣ ਹੋਈ ਸੀ ਜਿਸ ਵਿਚੋਂ ਵਾਰਡ ਨੰਬਰ 2 ਤੋਂ ਅੰਮਿ੍ਤ ਅਨਮੋਲ ਕਾਂਗਰਸ ਪਾਰਟੀ 56 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ ਜਦੋਂ ਕਿ, ਵਾਰਡ ਨੰਬਰ 3 ਤੋਂ ਰੁਚੀ ਗਰਗ ਆਮ ਆਦਮੀ ਪਾਰਟੀ 295, ਵਾਰਡ ਨੰਬਰ 5 ਤੋਂ ਪਰਮਜੀਤ ਕੌਰ ਆਮ ਆਦਮੀ ਪਾਰਟੀ 180, ਵਾਰਡ ਨੰਬਰ 6 ਤੋਂ ਨਰਿੰਦਰ ਸਿੰਗਲਾ ਕਾਂਗਰਸ ਪਾਰਟੀ 652, ਵਾਰਡ ਨੰਬਰ 7 ਪ੍ਰੇਮ ਲਤਾ ਆਜ਼ਾਦ ਉਮੀਦਵਾਰ 218, ਵਾਰਡ ਨੰਬਰ 8 ਮਨਵਿੰਦਰ ਸਿੰਘ ਆਮ ਆਦਮੀ ਪਾਰਟੀ 518, ਵਾਰਡ ਨੰਬਰ 9 ਰਾਮ ਰਤੀ ਭਾਜਪਾ 17, ਵਾਰਡ ਨੰਬਰ 10 ਜਗਦੀਪ ਸ਼ਰਮਾ ਭਾਜਪਾ 167, ਵਾਰਡ ਨੰਬਰ 11 ਮਿੰਨੀ ਅਰੋੜਾ ਆਮ ਆਦਮੀ ਪਾਰਟੀ 227, ਵਾਰਡ ਨੰਬਰ 13 ਰੇਨੰੂ ਵਧਵਾ ਆਮ ਆਦਮੀ ਪਾਰਟੀ 20 , ਵਾਰਡ ਨੰਬਰ 14 ਰਾਜ ਸਿੰਘ ਕਾਂਗਰਸ ਪਾਰਟੀ 128, ਵਾਰਡ ਨੰਬਰ 15 ਪ੍ਰੀਤੀ ਜੈਨ ਆਮ ਆਦਮੀ ਪਾਰਟੀ 164 ਅਤੇ ਵਾਰਡ ਨੰਬਰ 16 ਤੋਂ ਕਾਂਗਰਸ ਪਾਰਟੀ ਦੇ ਕਿ੍ਸ਼ਨ ਸਿੰਘ 164 ਵੋਟਾਂ ਨਾਲ ਜੇਤੂ ਰਹੇ ਹਨ | ਐਸ.ਡੀ.ਐਮ. ਕਾਲਾ ਰਾਮ ਕੌਂਸਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਾਨਯੋਗ ਹਾਈਕੋਰਟ ਦੇ ਹੁਕਮਾਂ ਤਹਿਤ ਲਗਾਈ ਗਈ ਅਬਜਰਵਰਾਂ ਦੀ ਦੇਖ ਰੇਖ ਹੇਠ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਹੋਈ ਹੈ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਚਾਰ ਜਣੇ ਜ਼ਖ਼ਮੀ ਅਗਲੀ ਖ਼ਬਰ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਦੇ ਲੋਕ ਪੱਖੀ ਕੰਮਾਂ 'ਤੇ ਜਨਤਾ ਨੇ ਲਾਈ ਮੋਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।