02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੜਕ ਹਾਦਸੇ 'ਚ ਚਾਰ ਜਣੇ ਜ਼ਖ਼ਮੀ

ਅਜੀਤ ਡੈਸਕ 30-05-2026
ਬਠਿੰਡਾ, 29 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਅੰਦਰ ਰਾਤ ਦੇ ਸਮੇਂ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਕਾਰਨ ਦੋਂਵਾਂ ਕਾਰਾਂ 'ਚ ਸਵਾਰ ਚਾਰ ਲੋਕ ਜ਼ਖ਼ਮੀ ਹੋ ਗਏ | ਸਹਾਰਾ ਮੁੱਖ ਦਫ਼ਤਰ ਵਿਖੇ ਹਾਦਸੇ ਦੀ ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਤੇ ਐਂਬੂਲੈਂਸ ਸੇਵਾ ਸੰਦੀਪ ਗੋਇਲ ਤੁਰੰਤ ਮੌਕੇ 'ਤੇ ਪਹੁੰਚੇ | ਦੋਵਾਂ ਕਾਰਾਂ ਦੇ ਚਾਰ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ ਤੇ ਚਾਰਾਂ ਜ਼ਖ਼ਮੀਆਂ ਦਾ ਇਲਾਜ ਕਰਵਾਇਆ | ਜ਼ਖ਼ਮੀਆਂ 'ਚ ਰੌਬਿਨ ਪੋਲ, ਰਾਜਵੀਰ ਕੌਰ ਪੁੱਤਰੀ ਮਹਿੰਦਰ ਸਿੰਘ (23), ਪਰਵੀਨ ਪੁੱਤਰੀ ਜਗਮੀਤ ਸਿੰਘ (17), ਮਨਪ੍ਰੀਤ ਕੌਰ ਪਤਨੀ ਤਰਸੇਮ ਸਿੰਘ (24) ਵਾਸੀ ਸੁਰਖਪੀਰ ਰੋਡ ਦੇ ਰਹਿਣ ਵਾਲੇ ਹੈ |
ਪਿਛਲੀ ਖ਼ਬਰ ਗਰਮੀ ਤੋਂ ਪੀੜ੍ਹਤ 2 ਅÏਰਤਾਂ ਤੇ ਇਕ ਵਿਅਕਤੀ ਹਸਪਤਾਲ ਦਾਖਲ ਕਰਵਾਇਆ ਅਗਲੀ ਖ਼ਬਰ ਨਗਰ ਕੌਂਸਲ ਪਾਤੜਾਂ ਦੇ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ ਦੀ ਹੂੰਝਾ ਫਿਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।