02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਗਰਮੀ ਤੋਂ ਪੀੜ੍ਹਤ 2 ਅÏਰਤਾਂ ਤੇ ਇਕ ਵਿਅਕਤੀ ਹਸਪਤਾਲ ਦਾਖਲ ਕਰਵਾਇਆ

ਅਜੀਤ ਡੈਸਕ 30-05-2026
ਬਠਿੰਡਾ, 29 ਮਈ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਮਾਜ ਭਲਾਈ ਸੰਸਥਾ ਸਹਾਰਾ ਜਨ ਸੇਵਾ ਦੀ ਹੈਲਪਲਾਈਨ ਟੀਮ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਗਰਮੀ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ | ਸਹਾਰਾ ਵਰਕਰ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਕ ਵਿਅਕਤੀ ਗੰਭੀਰ ਹਾਲਤ 'ਚ ਲੁਧਿਆਣਾ ਤੋਂ ਮੁੱਖ ਦਫ਼ਤਰ ਪਹੁੰਚਿਆ ਜੋ ਆਪਣਾ ਇਲਾਜ ਕਰਵਾਉਣ ਆਇਆ, ਉੱਥੇ ਕਿਤੇ ਵੀ ਇਲਾਜ ਨਹੀਂ ਹੋਇਆ, ਉਹ ਸਹਾਰਾ ਦਾ ਨਾਂਅ ਸੁਣ ਕੇ ਬਠਿੰਡਾ ਆਇਆ ਸੀ | ਇਕ ਹੋਰ ਘਟਨਾ ਵਿਚ, ਰਾਮਬਾਗ ਰੋਡ ਦੀ ਇਕ ਲੜਕੀ ਦੀ ਗਰਮੀ ਕਾਰਨ ਹਾਲਤ ਗੰਭੀਰ ਹੋ ਗਈ ਅਤੇ ਇਕ ਹੋਰ ਘਟਨਾ ਵਿਚ ਭੱਟੀ ਰੋਡ 'ਤੇ ਇਕ ਨਿੱਜੀ ਹਸਪਤਾਲ ਦੀ ਗਲੀ 'ਚ ਇਕ ਅÏਰਤ ਗਰਮੀ ਕਾਰਨ ਬੇਹੋਸ਼ ਹੋ ਗਈ ਸੀ | ਸਹਾਰਾ ਜਨ ਸੇਵਾ ਦੀਆਂ ਬਚਾਅ ਟੀਮਾਂ ਗਰਮੀ ਤੋਂ ਰਾਹਤ ਦੇਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ |
ਪਿਛਲੀ ਖ਼ਬਰ ਤੇਜ਼ ਝੱਖੜ ਤੇ ਭਾਰੀ ਮੀਂਹ ਨੇ ਕੀਤਾ ਦਰੱਖ਼ਤਾਂ ਦਾ ਵੱਡਾ ਨੁਕਸਾਨ, ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਹੋਈ ਠੱਪ ਅਗਲੀ ਖ਼ਬਰ ਸੜਕ ਹਾਦਸੇ 'ਚ ਚਾਰ ਜਣੇ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।