02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਤੇਜ਼ ਝੱਖੜ ਤੇ ਭਾਰੀ ਮੀਂਹ ਨੇ ਕੀਤਾ ਦਰੱਖ਼ਤਾਂ ਦਾ ਵੱਡਾ ਨੁਕਸਾਨ, ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਹੋਈ ਠੱਪ

ਸ਼ੀਡ ਫ਼ੈਕਟਰੀ ਦੀ ਉੱਡੀ ਛੱਤ ਦਾ ਦਿ੍ਸ਼ | (ਸੱਜੇ) ਝੱਖੜ ਕਾਰਨ ਜੜ੍ਹਾਂ 'ਚੋ ਉੱਖੜੇ ਦਰੱਖ਼ਤ ਦਾ ਦਿ੍ਸ਼ | <br/> 30-05-2026
ਸੰਗਤ ਮੰਡੀ, 29 ਮਈ (ਅੰਮਿ੍ਤਪਾਲ ਸ਼ਰਮਾ): ਬੀਤੇ ਦਿਨ ਸ਼ਾਮ ਸਮੇਂ ਆਏ ਤੇਜ਼ ਝੱਖੜ ਤੇ ਭਾਰੀ ਮੀਂਹ ਨੇ ਦਰੱਖ਼ਤਾਂ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ, ਜਿਸ ਦੌਰਾਨ ਖੰਭੇ ਟੁੱਟਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ ਹੈ | ਸੰਗਤ ਮੰਡੀ ਅਤੇ ਨੇੜਲੇ ਇਲਾਕੇ ਵਿਚ ਸਰਗਰਮ ਰਹੇ ਇਸ ਤੇਜ਼ ਝੱਖੜ ਕਾਰਨ ਕਈ ਫ਼ੈਕਟਰੀਆਂ ਦੀਆਂ ਛੱਤਾਂ, ਦੁਕਾਨਾਂ ਦੇ ਫਲੈਕਸ ਬੋਰਡ ਅਤੇ ਏ.ਸੀ. ਤੱਕ ਨੁਕਸਾਨੇ ਗਏ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਗੁਰਥੜੀ ਰੋਡ 'ਤੇ ਸਥਿਤ ਏਵੰਨ ਸ਼ੀਡ ਫ਼ੈਕਟਰੀ ਦੇ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਤੇਜ਼ ਝੱਖੜ ਕਾਰਨ ਉਨ੍ਹਾਂ ਦੀ ਫ਼ੈਕਟਰੀ ਦੇ ਸ਼ੈੱਡ ਉੱਡ ਜਾਣ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ | ਇਸੇ ਤਰ੍ਹਾਂ ਕੈਲਾਸ਼ ਕਾਟਨ ਫ਼ੈਕਟਰੀ ਅਤੇ ਕੁੱਝ ਪੋਲਟਰੀ ਫਾਰਮਾਂ ਦਾ ਵੀ ਨੁਕਸਾਨ ਹੋਇਆ ਹੈ | ਇਸ ਤੋਂ ਇਲਾਵਾ ਸੁਰਿੰਦਰ ਸਿੰਘ ਫ਼ੌਜੀ ਦੀ ਦੁਕਾਨ ਦੇ ਫਲੈਕਸ ਬੋਰਡ ਅਤੇ ਜਿੰਦਲ ਸਵੀਟਸ ਦੇ ਛੱਤ 'ਤੇ ਰੱਖੇ ਏ.ਸੀ. ਵਾਲੇ ਪੱਖੇ ਤੇਜ਼ ਤੁਫ਼ਾਨ ਕਾਰਨ ਡਿੱਗ ਕੇ ਨੁਕਸਾਨੇ ਗਏ | ਪਿੰਡ ਕੋਟਗੁਰੂ ਦੇ ਸਮਾਜਸੇਵੀ ਸੁਖਤੇਜ ਸਿੰਘ ਨੇ ਦੱਸਿਆ ਕਿ ਕੋਟਗੁਰੂ, ਮੁਹਾਲਾਂ, ਧੁੰਨੀਕੇ ਅਤੇ ਬਾਂਡੀ ਪਿੰਡਾਂ ਦੇ ਰਸਤੇ 'ਚ ਕਈ ਦਰੱਖ਼ਤ ਜੜ੍ਹਾਂ ਤੋਂ ਉੱਖੜ ਗਏ, ਜਿਸ ਕਾਰਨ ਰਾਹ ਬੰਦ ਹੋ ਗਏ, ਜੋ ਰਾਹਗੀਰਾਂ ਦੀ ਮਦਦ ਨਾਲ ਕਾਫੀ ਜੱਦੋ-ਜਹਿਦ ਤੋਂ ਬਾਅਦ ਰਾਤ ਸਮੇਂ ਖੁਲ੍ਹਵਾਏ ਗਏ | ਉਨ੍ਹਾਂ ਦੱਸਿਆ ਕਿ ਖੰਭੇ ਟੁੱਟਣ ਕਾਰਨ ਕਈ ਪਿੰਡਾਂ ਦੀ ਠੱਪ ਹੋਈ ਬਿਜਲੀ ਸਪਲਾਈ ਅਜੇ ਤੱਕ ਵੀ ਬਹਾਲ ਨਹੀਂ ਕੀਤੀ ਜਾ ਸਕੀ ਹੈ, ਜਿਸ ਕਾਰਨ ਜਨ-ਜੀਵਨ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ | ਪਾਵਰਕਾਮ ਸਬ-ਡਿਵੀਜ਼ਨ ਸੰਗਤ ਦੇ ਐਸ.ਡੀ.ਓ. ਵਿਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਤੇਜ਼ ਝੱਖੜ ਕਾਰਨ ਕੋਟਗੁੂਰ ਯੂ.ਪੀ.ਐਸ. ਫੀਡਰ 'ਤੇ ਖੰਭੇ ਟੁੱਟਣ ਕਾਰਨ ਵੱਧ ਨੁਕਸਾਨ ਹੋਇਆ ਹੈ, ਜਿਸ ਨੂੰ ਚਾਲੂ ਕਰਨ ਲਈ ਉਹ ਆਪਣੀ ਦੇਖ-ਰੇਖ ਹੇਠ
ਪਿਛਲੀ ਖ਼ਬਰ ਚੋਣਾਂ ਦੀ ਗਿਣਤੀ ਦੌਰਾਨ ਹੰਗਾਮਾ, ਭਾਜਪਾ ਆਗੂਆਂ ਵਲੋਂ ਧਾਂਦਲੀ ਦੇ ਦੋਸ਼ <br/> ਅਗਲੀ ਖ਼ਬਰ ਗਰਮੀ ਤੋਂ ਪੀੜ੍ਹਤ 2 ਅÏਰਤਾਂ ਤੇ ਇਕ ਵਿਅਕਤੀ ਹਸਪਤਾਲ ਦਾਖਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।