ਸਕਾਲਰ ਫੀਲਡਜ਼ ਪਬਲਿਕ ਸਕੂਲ 'ਚ 'ਹੈਪੀ ਕਲਾਸਰੂਮ' ਵਰਕਸ਼ਾਪ ਕਰਵਾਈ
ਅਜੀਤ ਡੈਸਕ
04-06-2026
ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ ਅਤੇ ਵਿਸ਼ੇ ਨਾਲ ਸੰਬੰਧਿਤ ਆਪਣੇ ਅਨੁਭਵ ਵੀ ਸਾਂਝੇ ਕੀਤੇ | ਸਕੂਲ ਪਿ੍ੰਸੀਪਲ ਅਤੇ ਪ੍ਰਬੰਧਕਾਂ ਨੇ ਰਿਸੋਰਸ ਪਰਸਨ ਕੋਮਲਪ੍ਰੀਤ ਕੌਰ ਅਤੇ ਕਰਨਜੋਤ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਅਧਿਆਪਕਾਂ ਨੂੰ ਨਵੀਆਂ ਸਿੱਖਣ-ਸਿਖਾਉਣ ਵਿਧੀਆਂ ਨਾਲ ਜਾਣੂ ਕਰਵਾਉਂਦੀਆਂ ਹਨ ਅਤੇ ਵਿਦਿਆਰਥੀਆਂ ਲਈ ਇਕ ਖ਼ੁਸ਼ਹਾਲ ਅਤੇ ਪ੍ਰੇਰਨਾਦਾਇਕ ਸਿੱਖਣ ਵਾਤਾਵਰਨ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਅੰਤ ਵਿੱਚ ਸਕੂਲ ਵਲੋਂ ਰਿਸੋਰਸ ਪਰਸਨਾਂ ਦਾ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸਿੱਖਿਆਤਮਕ ਪ੍ਰੋਗਰਾਮ ਕਰਵਾਉਣ ਦਾ ਸੰਕਲਪ ਲਿਆ ਗਿਆ¢