31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬੀ.ਸੀ. ਵਿੰਗ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਦੀ ਹੋਈ ਵਿਸ਼ੇਸ਼ ਬੈਠਕ

ਅਜੀਤ ਡੈਸਕ 04-06-2026
ਪਟਿਆਲਾ, 3 ਜੂਨ (ਗੁਰਪ੍ਰੀਤ ਸਿੰਘ ਚੱਠਾ)-ਬੀ.ਸੀ. ਵਿੰਗ ਪਟਿਆਲਾ ਦਿਹਾਤੀ ਅਤੇ ਸ਼ਹਿਰੀ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਸ਼ੇਖਪੁਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਮਿਤ ਸਿੰਘ ਰਾਠੀ ਅਤੇ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਦੌਰਾਨ ਵੱਖ-ਵੱਖ ਮਤੇ ਪਾਸ ਕੀਤੇ ਗਏ | ਸਭ ਤੋਂ ਪਹਿਲਾਂ 1984 'ਚ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਰਕਾਰ ਦੁਆਰਾ ਲਿਆਂਦੇ ਗਏ ਬੇਅਦਬੀ ਕਾਨੂੰਨ ਦੇ ਵਿਰੋਧ ਅਤੇ ਉਸ ਵਿਚ ਸੋਧ ਕਰਨ ਸੰਬੰਧੀ ਮਤੇ ਨੂੰ ਹਾਊਸ ਵਲੋਂ ਜੈਕਾਰੇ ਲਗਾ ਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਪਾਰਟੀ ਵਲੋਂ ਅਤੇ ਪਾਰਟੀ ਪ੍ਰਧਾਨ ਵਲੋਂ ਪ੍ਰਾਪਤ ਹੋਏ ਸੁਝਾਵਾਂ ਬਾਰੇ ਵੀ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸੰਦੇਸ਼ ਨੂੰ ਵਰਕਰਾਂ ਤੱਕ ਪਹੁੰਚਾਇਆ ਗਿਆ ਕਿ ਚੋਣਾਂ ਨੇੜੇ ਹੋਣ ਕਾਰਨ ਸਾਰੇ ਅਹੁਦੇਦਾਰ ਅਤੇ ਵਰਕਰ ਪਾਰਟੀ ਨੂੰ ਵੱਧ ਤੋਂ ਵੱਧ ਸਮਾਂ ਦੇਣ ਅਤੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਤਾਂ ਜੋ ਆਉਣ ਵਾਲੀਆਂ ਚੋਣਾਂ 'ਚ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ |
ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਮਿਤ ਸਿੰਘ ਰਾਠੀ ਅਤੇ ਦਿਹਾਤੀ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਕਿਹਾ ਕਿ ਅਕਾਲੀ ਦਲ ਦਾ ਬੀ.ਸੀ. ਵਿੰਗ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਉਨ੍ਹਾਂ ਕਿਹਾ ਅਕਾਲੀ ਦਲ ਦੇ ਸਾਰੇ ਵਿੰਗ ਹੀ ਪੂਰੀ ਤਰ੍ਹਾਂ ਐਕਟਿਵ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਅੱਜ ਅਕਾਲੀ ਦਲ ਨਾਲ ਖੁੱਲ ਕੇ ਚੱਲ ਪਿਆ ਹੈ, ਜਿਸ ਤੋਂ ਸਰਕਾਰ ਵੀ ਘਬਰਾਈ ਹੋਈ ਹੈ | ਮੀਟਿੰਗ ਵਿਚ ਹਾਜ਼ਰ ਆਗੂਆਂ ਅਤੇ ਵਰਕਰਾਂ 'ਚ ਮਨਮਿੰਦਰ ਸਿੰਘ ਕੰਬੋਜ (ਸ਼ਹਿਰੀ ਪ੍ਰਧਾਨ ਬੀ.ਸੀ. ਵਿੰਗ), ਜਸਵੀਰ ਸਿੰਘ ਸਨੌਰ, ਰਣਵੀਰ ਸਿੰਘ ਨਾਭਾ, ਹਰਮੀਤ ਸਿੰਘ ਮੀਤ, ਹਰਦਿਆਲ ਸਿੰਘ ਭੱਟੀ, ਜਗਜੀਵਨ ਸਿੰਘ, ਸੁੱਚਾ ਸਿੰਘ ਲਲੋਛੀ, ਹਾਕਮ ਸਿੰਘ ਲਲੋਛੀ, ਮਨਿੰਦਰ ਸਿੰਘ, ਰਵੀ ਜੀ ਅਤੇ ਕੁਲਦੀਪ ਸਿੰਘ
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਨਵੀਂ ਸਕੀਮ ਕਾਰਨ ਡਿਪੂ ਹੋਲਡਰ ਅਤੇ ਲਾਭਪਾਤਰੀ ਪ੍ਰੇਸ਼ਾਨੀ ਦੇ ਆਲਮ 'ਚ ਅਗਲੀ ਖ਼ਬਰ ਸਕਾਲਰ ਫੀਲਡਜ਼ ਪਬਲਿਕ ਸਕੂਲ 'ਚ 'ਹੈਪੀ ਕਲਾਸਰੂਮ' ਵਰਕਸ਼ਾਪ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।