ਨਟਾਸ ਵਲੋਂ 45ਵੀਂ ਸਾਲਾਨਾ ਥੀੲਟੇਰ ਵਰਕਸ਼ਾਪ ਦਾ ਸ਼ਾਨਦਾਰ ਉਦਘਾਟਨ
ਅਜੀਤ ਡੈਸਕ
04-06-2026
ਅਕਸ਼ੈ ਗੋਪਲਾ ਨੇ ਕਿਹਾ ਕਿ 'ਰੰਗਮੰਚ ਸ਼ਕਤੀ ਪ੍ਰਦਾਨ ਕਰਦਾ ਅਤੇ ਇਰਾਦਾ ਦਰਿੜ ਰੱਖਦਾ ਹੈ' | ਇਜ. ਖੁਲਾਰ ਨੇ ਕਿਹਾ ਕਿ ਰੰਗਮੰਚ ਫਿਲਮ ਅਦਾਕਾਰੀ ਲਈ ਰਸਤਾ ਹੈ | ਮਹਿਮਾਨ ਹਸਤੀਆਂ ਅਕਸ਼ੇ ਗੋਪਾਲ ਅਤੇ ਇੰਜ. ਕੁਲਾਰ ਨੇ 2100, 2100/- ਰੁਪਏ ਦੇ ਕੈਸ਼ ਅਵਾਰਡ ਨਟਾਸ ਨੂੰ ਉਹਨਾਂ ਵੱਲੋਂ 45 ਸਾਲਾਨਾ ਥੀਏਟਰ ਵਰਕਸ਼ਾਪਾਂ ਦੇ ਸਫਲ ਆਯੋਜਨ ਅਤੇ ਪਿੱਛੇ 70 ਸਾਲਾਂ ਤੋਂ ਦਮਪਤੀ ਸੁਨੀਤਾ ਸੱਭਰਾਲ-ਪ੍ਰਾਣ ਸੱਭਰਵਾਲ, ਨਟਾਸ ਪ੍ਰਧਾਨ ਜੀ.ਐਸ. ਕੱਕੜ ਅਤੇ ਸਾਥੀਆਂ ਵੱਲੋਂ ਸਮਾਜ ਸੇਵਾ ਅਤੇ ਪੰਜਾਬੀ ਭਾਸ਼ਾ, ਰੰਗਮੰਚ ਵੱਲ ਦੇਸ਼ ਵਿਦੇਸ਼ਾਂ ਵਿਚ ਜਾਰੀ ਅਣਥੱਕ ਸੇਵਾਵਾਂ ਦੇ ਮੱਦੇ ਨਜਰ ਪ੍ਰਦਾਨ ਕੀਤੇ | ਇਸ ਮੌਕੇ ਸੱਭਰਵਾਲ ਨੇ ਡੀ.ਸੀ. ਪਟਿਆਲਾ ਹਿਮਾਂਸ਼ੂੰ ਅੱਗਰਵਾਲ ਆਈ.ਏ.ਐਸ. ਪ੍ਰਮੁੱਖ ਸ਼ਖਸੀਅਤਾਂ, ਸਿਖਿਆਰਥੀਆਂ ਦੇ ਮਾਪਿਆਂ, ਤੋਂ ਬਿੰਨਾ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ, ਜਸਬੀਰ ਸਿੰਘ ਓਬਰਾਏ, ਅਵਿਨਾਸ਼ ਮਹਿਤਾ ਪਟਿਆਲਾ ਸ਼ਾਹੀ ਲੱਸੀ, ਅਜੀਤ ਆਰਟਸ, ਏ.ਆਈ.ਜੀ. ਪੁਲਿਸ ਵਿਕਾਸ ਸੱਭਰਵਾਲ ਵਲੋਂ ਮਿਲੇ ਸਹਿਯੋਗ, ਸਰਪ੍ਰਸਤੀ ਅਤੇ ਰਹਿਨੁਮਾਈ ਲਈ ਧੰਨਵਾਦ ਕੀਤਾ |