31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜੂਨ '84 ਦੁਖਾਂਤ ਲਈ ਕਾਂਗਰਸ ਜ਼ਿੰਮੇਵਾਰ, ਨਹੀਂ ਧੋ ਸਕਦੀ ਲੱਗਿਆ ਕਲੰਕ-ਪ੍ਰੋ. ਬਡੂੰਗਰ

ਅਜੀਤ ਡੈਸਕ 04-06-2026
ਪਟਿਆਲਾ, 3 ਜੂਨ (ਅ.ਸ. ਆਹਲੂਵਾਲੀਆ)-ਜੂਨ '84 ਦੁਖਾਂਤ ਨੂੰ ਯਾਦ ਕਰਦਿਆਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਹਰ ਸਾਲ ਜੂਨ '84 ਦੀ ਵਰੇਗੰਢ ਆਉਂਦੀ ਅਤੇ ਸ਼ਹੀਦ ਹੋਏ ਸਿੰਘਾਂ ਸਿੰਘਣੀਆਂ ਨੂੰ ਯਾਦ ਕੀਤਾ ਜਾਂਦਾ, ਪ੍ਰੰਤੂ ਕੇਂਦਰ ਵਿਚ ਬੈਠੀ ਕਾਂਗਰਸ ਦੀ ਸਰਕਾਰ ਕਰਕੇ ਜੂਨ '84 ਦਾ ਦੁਖਾਂਤ ਵਾਪਰਿਆ, ਜਿਸ ਲਈ ਕਾਂਗਰਸ ਪੂਰਨ ਤੌਰ 'ਤੇ ਜ਼ਿੰਮੇਵਾਰ ਹੈ | ਉਨਾਂ ਕਿਹਾ ਕਿ ਰਹਿੰਦੀ ਦੁਨੀਆ ਤੱਕ ਕਾਂਗਰਸ ਦੇ ਮੱਥੇ 'ਤੇ ਲੱਗਿਆ ਅਜਿਹੇ ਕਲੰਕ ਨੂੰ ਕਾਂਗਰਸ ਕਦੇ ਵੀ ਧੋ ਨਹੀਂ ਸਕਦੀ | ਪ੍ਰੋ. ਬਡੂੰਗਰ ਨੇ ਕਿਹਾ ਕਿ ਸੱਤਾ ਹੰਢਾਉਣ ਵਾਲੀਆਂ ਸਰਕਾਰਾਂ ਕਦੇ ਵੀ ਸ਼ਹੀਦ ਪਰਿਵਾਰਾਂ ਨਾਲ ਨਾ ਤਾਂ ਹਮਦਰਦੀ ਪ੍ਰਗਟ ਕਰ ਸਕੀਆਂ ਅਤੇ ਨਾ ਹੀ ਮੁਆਫ਼ੀ ਮੰਗ ਸਕੀਆਂ | ਉਨਾਂ ਕਿਹਾ ਕਿ ਕੇਂਦਰੀ ਹਕੂਮਤੀ ਸਰਕਾਰ ਦੇ ਇਸ਼ਾਰੇ 'ਤੇ ਭਾਰਤੀ ਫ਼ੌਜਾਂ ਵਲੋਂ ਕੀਤਾ ਗਿਆ ਹਮਲਾ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲਾ ਕਦਮ ਸੀ ਅਤੇ ਕੇਂਦਰ ਸਰਕਾਰ ਨੂੰ ਜੂਨ '84 ਦੀ ਘਟਨਾ ਲਈ ਮੁਆਫ਼ੀ ਵੀ ਮੰਗਣੀ ਚਾਹੀਦੀ ਹੈ |
ਪਿਛਲੀ ਖ਼ਬਰ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਵਿਖੇ ਕੰਨਾਂ ਦੇ ਮੁਫ਼ਤ ਟੈਸਟ ਤੇ 50 ਫ਼ੀਸਦੀ ਛੋਟ 'ਤੇ ਕੰਨ ਦੀਆਂ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਨਟਾਸ ਵਲੋਂ 45ਵੀਂ ਸਾਲਾਨਾ ਥੀੲਟੇਰ ਵਰਕਸ਼ਾਪ ਦਾ ਸ਼ਾਨਦਾਰ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।