ਪਟਿਆਲਾ, 4 ਜੂਨ (ਅ.ਸ. ਆਹਲੂਵਾਲੀਆ)-ਹਲਕਾ ਘਨੌਰ ਵਿਚ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਸ਼ਕਤੀ ਮਿਲੀ ਜਦੋਂ ਇਲਾਕੇ ਦੇ ਦਰਜਨਾਂ ਨੌਜਵਾਨਾਂ ਨੇ ਹਰਵਿੰਦਰ ਸਿੰਘ ਹਰਪਾਲਪੁਰ ਦੀ ਪ੍ਰੇਰਨਾ ਸਦਕਾ ਸਾਬਕਾ ਸਾਂਸਦ ਪ੍ਰਨੀਤ ਕੌਰ ਦੀ ਅਗਵਾਈ ਹੇਠ ਭਾਜਪਾ ਵਿਚ ਸ਼ਮੂਲੀਅਤ ਕੀਤੀ | ਪ੍ਰਨੀਤ ਕੌਰ ਨੇ ਸਮੂਹ ਨੌਜਵਾਨਾਂ ਨੂੰ ਪਾਰਟੀ ਵਲੋਂ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਨੌਜਵਾਨਾਂ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ-ਰਾਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ 2027 'ਚ ਪੰਜਾਬ 'ਚ ਭਾਜਪਾ ਦੀ ਸਰਕਾਰ ਬਣਾਉਣ 'ਚ ਯੋਗਦਾਨ ਪਾਇਆ ਜਾ ਸਕੇ | ਭਾਜਪਾ ਵਲੋਂ ਜੋ ਚੰਗੇ ਕੰਮ ਦੇਸ਼ ਲਈ ਕੀਤੇ ਹਨ | ਉਨ੍ਹਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤਾਂ ਜੋ ਹਰ ਇਕ ਵਿਅਕਤੀ ਲਾਭ ਲੈ ਸਕੇ | ਇਸ ਸਮੇਂ ਹਲਕਾ ਘਨੌਰ ਤੋਂ ਭਾਜਪਾ ਆਗੂ ਤੇ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗਰਾਮ ਉਦਯੋਗ ਬੋਰਡ ਪੰਜਾਬ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਵਿਚ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਨੂੰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਤੋਂ ਖ਼ੁਸ਼ ਹੋ ਕੇ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਹੈ | ਨੌਜਵਾਨ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗੰਗਰੌਲੀ, ਬਲਜਿੰਦਰ ਸਿੰਘ ਬੱਖੂ, ਪ੍ਰਦੀਪ ਘਨੌਰ, ਅਵੀਸ਼ੇਕ ਘਨੌਰ, ਮੰਡਲ ਪ੍ਰਧਾਨ ਰਾਜ ਕੁਮਾਰ, ਘੁੰਮਣ ਸਾਹਿਬ, ਹਰਦੀਪ ਸਿੰਘ ਸਨੌਰ, ਸੁਲੱਖਣ ਸਿੰਘ ਭੰਗੂ ਅਤੇ ਵੱਡੀ ਗਿਣਤੀ ਵਿਚ ਭਾਜਪਾ 'ਚ ਸ਼ਾਮਿਲ ਹੋਣ ਵਾਲਿਆਂ 'ਚ ਰਾਜਵੀਰ ਚੱਪੜ, ਸੁਰਿੰਦਰ ਸਿੰਘ ਚੱਪੜ, ਜਸਵਿੰਦਰ ਸਿੰਘ, ਤੇਜ਼ੀ ਸਿਆਲੂ ਪੰਚ, ਸੁੱਖੀ ਸਰਾਲਾ, ਡਾ. ਰੋਹਿਤ ਸ਼ਰਮਾ, ਬਚਿੱਤਰ ਦਾਸ, ਅਜੇ ਲਾਲਕਾ ਸਮੇਤ