25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

31.5 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਦੋ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 06-06-2026
ਸਮਾਣਾ, 5 ਜੂਨ (ਪ੍ਰੀਤਮ ਸਿੰਘ ਨਾਗੀ)-ਬਿਨਾਂ ਦੱਸੇ ਸ਼ੈਲਰ ਦੇ ਬੈਂਕ ਖਾਤੇ ਵਿਚੋਂ 31.5 ਲੱਖ ਰੁਪਏ ਕਢਵਾਉਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਪੁਲਿਸ ਨੇ ਰਾਈਸ ਮਿੱਲ ਦੇ ਦੋ ਹੋਰ ਹਿੱਸੇਦਾਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਨਾ ਧੂਰੀ ਦੇ ਰਹਿਣ ਵਾਲੇ ਜਗਜੀਤ ਸਿੰਘ ਨੇ ਸਦਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਨੇ ਪਿੰਡ ਖੇੜਕੀ ਦੇ ਹਰਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨਾਲ ਮਿਲ ਕੇ ਪਿੰਡ ਕੁਲਬੁਰਛਾਂ ਵਿਚ ਦੋ ਏਕੜ ਜ਼ਮੀਨ ਖ਼ਰੀਦ ਕੇ ਉਸ ਉੱਤੇ ਸਾਂਝੇ ਤੌਰ 'ਤੇ ਰਾਈਸ ਮਿੱਲ ਲਗਾਈ ਸੀ | ਉਸ ਵਿਚ ਉਸ ਦਾ 50 ਫ਼ੀਸਦੀ ਅਤੇ ਬਾਕੀ ਦੋਵਾਂ ਹਿੱਸੇਦਾਰਾਂ ਦਾ ਬਰਾਬਰ ਦਾ ਹਿੱਸਾ ਸੀ | ਮਿੱਲ ਦਾ ਕੰਮ ਚਲਾਉਣ ਲਈ ਆਪਸੀ ਸਹਿਮਤੀ ਨਾਲ ਦੋਵਾਂ ਹਿੱਸੇਦਾਰਾਂ ਨੂੰ ਅਧਿਕਾਰ ਦਿੱਤੇ ਗਏ ਸਨ | ਇਸ ਦੌਰਾਨ ਉਹ ਆਪਣੇ ਨਿੱਜੀ ਕੰਮਾਂ ਵਿਚ ਰੁੱਝ ਗਿਆ | ਇਸ ਦਾ ਫਾਇਦਾ ਉਠਾਉਂਦੇ ਹੋਏ ਦੋਵਾਂ ਹਿੱਸੇਦਾਰਾਂ ਨੇ ਬੈਂਕ ਅਤੇ ਗੂਗਲ ਪੇਅ ਰਾਹੀਂ ਸ਼ੈਲਰ ਦੇ ਬੈਂਕ ਖਾਤੇ ਵਿਚੋਂ 31.5 ਲੱਖ ਰੁਪਏ ਕਢਵਾ ਲਏ | ਜਦੋਂ ਇਸ ਸੰਬੰਧੀ ਦੋਵਾਂ ਹਿੱਸੇਦਾਰਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਜਾਂਚ ਅਧਿਕਾਰੀ ਗੁਰਵਿੰਦਰ ਸਿੰਘ ਅਨੁਸਾਰ ਉੱਚ ਅਧਿਕਾਰੀਆਂ ਦੇ ਮਿਲੇ ਹੁਕਮਾਂ ਅਨੁਸਾਰ ਉਕਤ ਕਥਿਤ ਮੁਲਜ਼ਮਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |
ਪਿਛਲੀ ਖ਼ਬਰ ਸਦਰ ਪੁਲਿਸ ਵਲੋਂ ਕਮਾਨੀਦਾਰ ਚਾਕੂ ਸਮੇਤ ਦੋ ਗਿ੍ਫ਼ਤਾਰ ਅਗਲੀ ਖ਼ਬਰ ਸਰਕਾਰੀ ਸਮਾਰਟ ਸਕੂਲ ਮਾਡਲ ਟਾਊਨ 'ਚ ਰਾਜੇਸ਼ ਕੁਮਾਰ ਨੇ ਬਤੌਰ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।