25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਦਰ ਪੁਲਿਸ ਵਲੋਂ ਕਮਾਨੀਦਾਰ ਚਾਕੂ ਸਮੇਤ ਦੋ ਗਿ੍ਫ਼ਤਾਰ

ਅਜੀਤ ਡੈਸਕ 06-06-2026
ਰਾਜਪੁਰਾ, 5 ਜੂਨ (ਜੀ.ਪੀ. ਸਿੰਘ)-ਥਾਣਾ ਸਦਰ ਦੀ ਪੁਲਿਸ ਨੇ ਗਸ਼ਤ ਦੋਰਾਨ ਸੂਚਨਾ ਮਿਲਣ 'ਤੇ ਦੋ ਵਿਅਕਤੀਆਂ ਨੂੰ ਕਮਾਣੀਦਾਰ ਚਾਕੂ ਸਮੇਤ ਗਿ੍ਫ਼ਤਾਰ ਕਰ ਉਹਨਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਪੁਲਿਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਸੂਚਨਾ ਮਿਲੀ ਕਿ ਦੋ ਵਿਅਕਤੀ ਬੱਸ ਅੱਡਾ ਪਿੰਡ ਉਕਸੀ ਜੱਟਾਂ ਨੇੜੇ ਅੰਡਰ ਬਿ੍ਜ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਤੇਜਧਾਰ ਹਥਿਆਰਾਂ ਨਾਲ ਅੰੰਡਰ ਬਿ੍ਜ ਨੇੜੇ ਖੜ੍ਹੇ ਹਨ | ਜਿਸ 'ਤੇ ਪੁਲਿਸ ਪਾਰਟੀ ਨੇ ਤੁਰੰਤ ਛਾਪੇਮਾਰੀ ਕਰਕੇ ਉਕਤ ਵਿਅਕਤੀਆਂ ਰੁਪੇਸ਼ ਕੁਮਾਰ ਪੁੱਤਰ ਸਿਕੰਦਰ ਸਿੰਘ ਵਾਸੀ ਨਿਊ ਗਨੇਸ਼ ਕਾਲੌਨੀ ਰਾਜਪੁਰਾ ਅਤੇ ਰਾਣਾ ਰਾਮ ਪੁੱਤਰ ਰਾਜਪਾਲ ਵਾਸੀ ਰੌਸ਼ਨ ਕਾਲੋਨੀ ਨੇੜੇ ਕੋਲਡ ਸਟੋਰ ਪੁਰਾਣਾ ਰਾਜਪੁਰਾ ਨੂੰ ਗਿ੍ਫ਼ਤਾਰ ਕਰ ਉਨ੍ਹਾਂ ਤੋਂ ਇਕ ਕਮਾਣੀਦਾਰ ਚਾਕੂ ਬਰਾਮਦ ਕਰ ਲਿਆ | ਥਾਣਾ ਸਦਰ ਦੀ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਸਮਾਣਾ ਵਿਚ 1.58 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼-ਮੁਕੱਦਮਾ ਅਗਲੀ ਖ਼ਬਰ 31.5 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਦੋ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।