25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਸਮਾਣਾ ਵਿਚ 1.58 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼-ਮੁਕੱਦਮਾ

ਅਜੀਤ ਡੈਸਕ 06-06-2026
ਸਮਾਣਾ (ਪਟਿਆਲਾ), 5 ਜੂਨ (ਪ੍ਰੀਤਮ ਸਿੰਘ ਨਾਗੀ)-ਆਬਕਾਰੀ ਤੇ ਕਰ ਵਿਭਾਗ ਵਲੋਂ ਇਕ ਲਿਖਤੀ ਸ਼ਿਕਾਇਤ 'ਤੇ ਸਮਾਣਾ ਸ਼ਹਿਰੀ ਥਾਣੇ ਵਿਚ ਇਕ ਵੱਡੀ ਠੱਗੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਮਾਮਲੇ ਵਿਚ ਲਗਭਗ 1.58 ਕਰੋੜ ਰੁਪਏ ਦੀ ਟੈਕਸ, ਵਿਆਜ ਤੇ ਜੁਰਮਾਨਾ ਜਾਣਬੁੱਝ ਕੇ ਜਮ੍ਹਾਂ ਨਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ | ਪੁਲਿਸ ਨੇ ਭਾਰਤੀ ਨਿਆਂ ਸੰਘਿਤਾ ਦੀ ਧਾਰਾ 318(4) ਤਹਿਤ ਦਰਜ ਕੀਤਾ ਗਿਆ ਹੈ | ਇਸ ਵਿਚ ਮੁਲਜ਼ਮ ਫ਼ਰਮ ਮੈਸ. ਪਿ੍ਯਾ ਟਰੇਡਿੰਗ ਕੰਪਨੀ ਭਵਾਨੀਗੜ੍ਹ ਸੜਕ ਸਮਾਣਾ (ਪਟਿਆਲਾ) ਵਿਰੁੱਧ ਕਾਰਵਾਈ ਕੀਤੀ ਗਈ ਹੈ | ਇਸ ਫ਼ਰਮ ਦਾ ਮਾਲਕ ਜੈ ਪ੍ਰਕਾਸ਼ ਪੁੱਤਰ ਫੂਲ ਚੰਦ ਵਾਸੀ ਇੰਦਰਾਪੁਰੀ ਸਮਾਣਾ ਹੈ | ਆਬਕਾਰੀ ਤੇ ਕਰ ਅਧਿਕਾਰੀ ਰਾਜਵੰਤ ਸਿੰਘ ਡਿਜਾਈਨੇਟਿਡ ਅਫਸਰ-ਕਮ-ਸਟੇਟ ਟੈਕਸ ਅਫ਼ਸਰ, ਵਾਰਡ ਨੰ. 6 ਪਟਿਆਲਾ ਵਲੋਂ ਭੇਜੀ ਗਈ ਚਿੱਠੀ ਮੁਤਾਬਿਕ ਇਸ ਫ਼ਰਮ 'ਤੇ ਸਾਲ 2018-19 ਲਈ ਟੈਕਸ ਅਧਿਕਾਰੀ ਵਲੋਂ ਐਡਜੁਡੀਕੇਸ਼ਨ ਤਹਿਤ ਬਣਾਈ ਗਈ ਵਾਧੂ ਮੰਗ ਰਾਸ਼ੀ 1,58,54,337 ਰੁਪਏ ਜਮ੍ਹਾਂ ਨਹੀਂ ਕੀਤੀ ਗਈ | ਫ਼ਰਮ ਨਾ ਲੱਭਣ ਕਾਰਨ ਉਸ ਦਾ ਜੀ.ਐੱਸ.ਟੀ ਨੰਬਰ ਜੁਲਾਈ 2017 ਨੂੰ ਰੱਦ ਕਰ
ਦਿੱਤਾ ਗਿਆ ਸੀ | ਪੁਲਿਸ ਰਿਪੋਰਟ ਅਨੁਸਾਰ ਇਸ ਦੋਸ਼ ਦੀ ਤਸਦੀਕ ਹੋਣ ਉਪਰੰਤ ਥਾਣਾ ਸਿਟੀ ਸਮਾਣਾ ਵਿਚ ਉਕਤ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਗਿਆ | ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਫ਼ਰਮ ਦੇ ਮਾਲਕ ਤੇ ਹੋਰ ਸੰਬੰਧਿਤ ਵਿਅਕਤੀਆਂ ਖਿਲਾਫ ਛਾਪੇਮਾਰੀ ਅਤੇ ਤਫ਼ਤੀਸ਼ ਤੇਜ ਕਰ ਦਿੱਤੀ ਗਈ ਹੈ ਤਾਂ ਜੋ ਸਰਕਾਰੀ ਖ਼ਜ਼ਾਨੇ ਨੂੰ ਹੋਈ ਰਾਸ਼ੀ ਵਸੂਲੀ ਕੀਤੀ ਜਾ ਸਕੇ | ਇਸ ਤਰ੍ਹਾਂ ਦੀਆਂ ਘਟਨਾਵਾਂ ਟੈਕਸ ਚੋਰੀ ਵਿਰੋਧੀ ਮੁਹਿੰਮ ਵਿਚ ਪੁਲਿਸ ਤੇ ਟੈਕਸ ਵਿਭਾਗ ਵਿਚਕਾਰ ਤਾਲਮੇਲ ਵਧਾਉਣ ਦੀ ਮਿਸਾਲ ਵਜੋਂ ਵੀ ਦੇਖੀਆਂ ਜਾ ਰਹੀਆਂ ਹਨ | ਇਸ ਮਾਮਲੇ ਵਿਚ ਹੋਰ ਵਿਕਾਸ 'ਤੇ ਨਜ਼ਰ ਬਣਾਈ ਹੋਈ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਬਰਸਾਤੀ ਮÏਸਮ ਤੋਂ ਪਹਿਲਾਂ ਤਿਆਰੀਆਂ ਯਕੀਨੀ ਬਣਾਉਣ ਲਈ ਡੀ.ਸੀ. ਦੀ ਸਖ਼ਤ ਚਿਤਾਵਨੀ... ਅਗਲੀ ਖ਼ਬਰ ਸਦਰ ਪੁਲਿਸ ਵਲੋਂ ਕਮਾਨੀਦਾਰ ਚਾਕੂ ਸਮੇਤ ਦੋ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।