03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਡਾਕਟਰ ਦੀਪ ਸਿੰਘ ਸ਼ਾਨ-ਏ-ਪੰਜਾਬ ਅਵਾਰਡ 2026 ਨਾਲ ਸਨਮਾਨਿਤ

ਅਜੀਤ ਡੈਸਕ 10-06-2026
ਪਟਿਆਲਾ, 9 ਜੂਨ (ਮਨਦੀਪ ਸਿੰਘ ਖਰੌੜ)-ਰਾਸ਼ਟਰੀ ਜੋਤੀ ਕਲਾ ਮੰਚ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਦਫ਼ਤਰ ਸਨੌਰੀ ਅੱਡਾ ਵਿਖੇ ਪੁਰਸ਼ ਅਵਾਰਡ-ਡੇ ਮਨਾਇਆ ਗਿਆ | ਜਿਸ 'ਚ ਵੱਖ-ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਅਲੱਗ-ਅਲੱਗ ਖੇਤਰਾਂ 'ਚ ਨਾਮ ਖੱਟਿਆ ਹੈ | ਇਸ ਸਮਾਗਮ 'ਚ ਡਾਕਟਰ ਦੀਪ ਸਿੰਘ ਪ੍ਰਧਾਨ ਹਰ ਸਹਾਇ ਸੇਵਾ ਦਲ ਵਲੋਂ ਗੁਰੂ ਨਾਨਕ ਦੇਵ ਡੈਂਟਲ ਕੇਅਰ ਫ਼ੈਕਟਰੀ ਏਰੀਏ ਉਪਕਾਰ ਨਗਰ ਤੋਂ ਡਾਕਟਰ ਦੀਪ ਸਿੰਘ ਨੂੰ ਸਮਾਜ ਸੇਵਾ ਵਿਚ ਵੱਧ ਚੜ ਕੇ ਹਿੱਸਾ ਪਾਉਣ ਲਈ ਸਨਮਾਨਿਤ ਕੀਤਾ ਗਿਆ | ਡਾਕਟਰ ਦੀਪ ਸਿੰਘ ਵਲੋਂ ਹੁਣ ਤੱਕ 100 ਤੋਂ ਵੱਧ ਦੰਦਾਂ ਦੇ ਜਾਂਚ ਨਿਰੀਖਣ ਕੈਂਪ ਲਗਾਏ ਜਾ ਚੁੱਕੇ ਹਨ | ਡਾਕਟਰ ਵਲੋਂ ਲੋੜਵੰਦ ਮਰੀਜ਼ਾਂ ਦਾ ਇਲਾਜ ਫ਼ਰੀ ਕੀਤਾ ਜਾਂਦਾ ਹੈ | ਸਰਕਾਰੀ ਸਕੂਲਾਂ 'ਚ ਆਰ.ਓ. ਤੇ ਵਾਟਰ ਫ਼ਿਲਟਰ ਲਗਾਏ ਜਾਂਦੇ ਹਨ | ਵਣ ਉਤਸਵ ਦੌਰਾਨ ਬੂਟੇ ਲਗਾਏ ਜਾਂਦੇ ਹਨ | ਇਸ ਸਮਾਗਮ 'ਚ ਭਗਵਾਨ ਦਾਸ ਜੁਨੇਜਾ ਸੋਸ਼ਲ ਵਰਕਰ, ਹਰਪਾਲ ਜਨੇਜਾ ਚੇਅਰਮੈਨ ਪੀ.ਆਰ.ਟੀ.ਸੀ., ਬਲਜਿੰਦਰ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਹ ਸਮਾਗਮ ਰਜੇਸ਼ ਠਾਕੁਰ ਡਾਇਰੈਕਟਰ ਅਤੇ ਧਰਮਿੰਦਰ ਸੰਧੂ ਔਰਗਨਾਈਜਰ ਦੀ ਨਿਗਰਾਨੀ ਹੇਠ ਹੋਇਆ | ਸਟੇਜ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡਾਕਟਰ ਧਰਮਿੰਦਰ ਸੰਧੂ ਵਲੋਂ ਨਿਭਾਈ ਗਈ | ਇਸ ਸਮਾਗਮ 'ਚ ਸੰਜੇ ਗੋਇਲ, ਭੁਪਿੰਦਰ ਸਿੰਘ, ਗੁਰਵਿੰਦਰ ਕਾਂਸਲ, ਪ੍ਰਵੀਨ ਗੋਇਲ, ਰਾਜੀਵ ਗੋਇਲ, ਨਰਿੰਦਰ ਸਿੰਘ, ਬੀ.ਡੀ. ਜੁਨੇਜਾ, ਬੀਰ ਚੰਦ, ਵਰਿੰਦਰ ਗਰਗ, ਨਰੇਸ਼ ਗਰਗ ਅਤੇ ਧਰਮਿੰਦਰ ਸੰਧੂ ਹਾਜ਼ਰ ਸਨ |
ਪਿਛਲੀ ਖ਼ਬਰ ਲਾਈਨਮੈਨ ਨੌਜਵਾਨਾਂ 'ਤੇ ਪੁਲਿਸ ਤਸ਼ੱਦਦ ਨਿੰਦਣਯੋਗ-ਸੁਖਦੇਵ ਸਿੰਘ ਕਾਦੀਆਂ <br/> ਅਗਲੀ ਖ਼ਬਰ ਵਿਭਾਗ 'ਚ ਮਰਜ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰੇ ਮੈਨੇਜਮੈਂਟ-ਸੰਦੀਪ ਖੱਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।