31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਮੇਅਰ, ਕਮਿਸ਼ਨਰ ਦੀ ਤਾੜਨਾ ਤੋਂ ਬਾਅਦ ਬਿਲਡਿੰਗ ਸ਼ਾਖਾ ਨਾਜਾਇਜ਼ ਉਸਾਰੀਆਂ ਰੋਕਣ ਤੋਂ ਵੀ ਅਵੇਸਲੀ

ਪਟਿਆਲਾ ਵਿਖੇ ਵੱਖ-ਵੱਖ ਥਾਈਾ ਨਕਸ਼ੇ ਦੇ ਉਲਟ ਹੋ ਰਹੀਆਂ ਉਸਾਰੀਆਂ ਦੇ ਦਿ੍ਸ਼ | ਅਜੀਤ ਤਸਵੀਰਾਂ <br/> 14-06-2026
ਪਟਿਆਲਾ, 13 ਜੂਨ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਦੀ ਹਦੂਦ ਅੰਦਰ ਆਉਂਦੇ 60 ਵਾਰਡਾਂ ਵਿਚ ਬਿਲਡਿੰਗ ਸ਼ਾਖਾ ਦੀ ਕਥਿਤ ਮਿਲੀਭੁਗਤ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਨਿਗਮ ਖ਼ਜ਼ਾਨੇ ਨੂੰ ਲਗਾਇਆ ਜਾ ਰਿਹਾ ਹੈ | ਭਾਵੇਂ ਘਰੇਲੂ ਨਕਸ਼ੇ ਪਾਸ ਕਰਵਾ ਵਪਾਰਿਕ ਉਸਾਰੀ ਹੋਵੇ, ਬੇਸਮੈਂਟ ਨੂੰ ਪਾਰਕਿੰਗ ਦਿਖਾ ਹੋਰ ਦੋ ਮੰਜ਼ਿਲਾਂ ਇਮਾਰਤ ਉੱਪਰ ਬਣਾਉਣ ਦੀ ਗੱਲ ਹੋਵੇ ਜਾਂ ਦੋ ਨਕਸ਼ੇ ਵੱਡੇ ਪਾਸ ਕਰਵਾ ਕੇ ਆਪਸ ਵਿਚ ਜੋੜਨ ਦਾ ਮਾਮਲਾ ਹੋਵੇ | ਇਮਾਰਤਸਾਜ਼ਾਂ ਨੂੰ ਫ਼ਾਇਦਾ ਪਹੁੰਚਾਉਣ ਲਈ ਇਹ ਖੇਡ ਵੱਡੇ ਪੱਧਰ 'ਤੇ ਖੇਡੀ ਜਾ ਰਹੀ ਹੈ | ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਵਲੋਂ ਬਿਲਡਿੰਗ ਸ਼ਾਖਾ ਨੂੰ ਸਪਸ਼ਟ ਸ਼ਬਦਾਂ ਵਿਚ ਅਜਿਹੇ ਕਾਰੇ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਕਈ ਵਾਰ ਦਿੱਤੀ ਗਈ ਹੈ |
ਬਾਵਜੂਦ ਇਸ ਦੇ ਕੁੱਝ ਰਾਜਨੀਤਕ ਪਕੜ ਵਾਲੇ ਆਗੂਆਂ ਵਲੋਂ ਵੀ ਬਿਲਡਿੰਗ ਸ਼ਾਖਾ ਦੇ ਮੁਲਾਜ਼ਮਾਂ ਨੂੰ ਅਜਿਹਾ ਕਰਨ ਲਈ ਦਬਾਅ ਬਣਾਉਣ ਤੋਂ ਬਾਅਦ ਇਹ ਵਰਤਾਰਾ ਰੁਕਣ ਦਾ ਨਾਮ ਨਹੀਂ ਲੈ ਰਿਹਾ | ਇਸ ਦੀ ਮਿਸਾਲ ਘੇਰ ਸੋਢੀਆਂ ਤੋਂ ਬਾਹਰ ਨਿਕਲਦਿਆਂ ਸ਼ਿਵ ਮੰਦਿਰ ਦੇ ਸਾਹਮਣੇ ਆਈ ਜਿੱਥੇ ਪਾਸ ਨਕਸ਼ੇ ਦੇ ਬਿਲਕੁਲ ਉਲਟ ਵਪਾਰਿਕ ਉਸਾਰੀਆਂ ਕੀਤੀਆਂ ਜਾ ਰਹੀਆਂ ਹਨ | ਇਸੇ ਤਰ੍ਹਾਂ ਪਟਿਆਲਾ ਦੇ ਸਰਹਿੰਦੀ ਬਾਜ਼ਾਰ ਵਿਚ ਵੀ ਨਕਸ਼ੇ ਦੇ ਉਲਟ ਵੱਡੀ ਵਪਾਰਿਕ ਉਸਾਰੀ ਨੂੰ ਧੜੱਲੇ ਨਾਲ ਚਲਾਇਆ ਜਾ ਰਿਹਾ ਹੈ | ਪਟਿਆਲਾ ਦੇ ਵਾਈ.ਪੀ.ਐਸ. ਚੌਂਕ ਵਿਚ ਵੀ ਫਲੈਟਾਂ ਦੀ ਉਸਾਰੀ ਨੂੰ ਲੈ ਕੇ ਕਾਲੋਨੀ ਵਾਸੀ ਅਤੇ ਉਸਾਰੀਕਰਤਾ ਵਿਚ ਮਤਭੇਦ ਸਾਹਮਣੇ ਆਏ | ਜਿਸ ਦਾ ਕਾਲੋਨੀ ਵਾਸੀ ਵੀ ਵਿਰੋਧ ਕਰ ਰਹੇ ਹਨ | ਇਸ ਤੋਂ ਪਹਿਲਾਂ ਵੀ ਇਸ ਦੇ ਨਾਲ ਹੋਈ ਉਸਾਰੀ ਨੂੰ ਮਾਨਯੋਗ ਅਦਾਲਤ ਦੇ ਹੁਕਮਾਂ 'ਤੇ ਰੋਕਿਆ ਗਿਆ ਪਰੰਤੂ ਉਸਾਰੀਕਰਤਾ ਕਿਸ ਦੀ ਸ਼ਹਿ ਉੱਤੇ ਦੁਬਾਰਾ ਉਸਾਰੀ ਕਰਨ ਦੀ ਹਿੰਮਤ ਕਰ ਰਿਹਾ ਹੈ, ਪਤਾ ਨਹੀਂ | ਇਨ੍ਹਾਂ ਬਾਰੇ ਮੇਅਰ ਕੁੰਦਨ ਗੋਗੀਆ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇ ਇਨ੍ਹਾਂ ਉਸਾਰੀਆਂ ਵਿਚ ਜ਼ਰਾ ਵੀ ਨਿਗਮ ਕਾਨੂੰਨ ਦੀ ਉਲੰਘਣਾ ਪਾਈ ਗਈ ਤਾਂ ਵਿਭਾਗੀ ਪੜਤਾਲ ਕਰਵਾ ਕੇ ਸੰਬੰਧਿਤ ਮੁਲਾਜ਼ਮਾਂ ਦੀ ਲਿਖਤੀ ਸ਼ਿਕਾਇਤ ਚੌਕਸੀ ਵਿਭਾਗ ਕੋਲ ਕਰਨਗੇ |
ਪਿਛਲੀ ਖ਼ਬਰ ਲਾਹੌਰੀ ਗੇਟ ਤੋਂ ਹਨੂਮਾਨ ਮੰਦਰ ਤੱਕ ਨਾਲੇ ਦੀ ਸਫ਼ਾਈ ਮੁਹਿੰਮ ਤੇਜ਼ ਅਗਲੀ ਖ਼ਬਰ ਮਹਿੰਦਰਾ ਕਾਲਜ ਦੀ ਐਨ.ਸੀ.ਸੀ. ਏਅਰ ਤੇ ਨੇਵਲ ਵਿੰਗ ਵਲੋਂ ਫਿੱਟ ਇੰਡੀਆ ਸਾਈਕਲ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।