31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਰਾਜੇਸ਼ ਬਾਂਸਲ ਬੱਬੂ ਅਤੇ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਭਾਜਪਾ ਮੰਡਲ ਨਾਭਾ ਦੀ ਮੀਟਿੰਗ

ਅਜੀਤ ਡੈਸਕ 14-06-2026
ਨਾਭਾ, 13 ਜੂਨ (ਵਰਿੰਦਰ ਵਰਮਾ)-ਭਾਜਪਾ ਮੰਡਲ ਨਾਭਾ ਦੀ ਮੀਟਿੰਗ ਵਪਾਰ ਮੰਡਲ ਵਾਈਸ ਪ੍ਰਧਾਨ ਪੰਜਾਬ ਰਾਜੇਸ਼ ਬਾਂਸਲ ਬੱਬੂ ਅਤੇ ਹਲਕਾ ਨਾਭਾ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਜੀ ਅਗਵਾਈ ਹੇਠ ਅਗਰਸੈਨ ਪਾਰਕ ਪਟਿਆਲਾ ਗੇਟ ਵਿਖੇ ਹੋਈ¢ ਇਸ ਮੀਟਿੰਗ 'ਚ ਡਾ. ਜੀਵਨ ਸ਼ੈਲੀ ਪ੍ਰਭਾਰੀ ਹਲਕਾ ਨਾਭਾ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ¢ ਮੀਟਿੰਗ ਦÏਰਾਨ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵਿਚਾਰ ਚਰਚਾ ਕੀਤੀ ਗਈ¢ ਇਸ ਮÏਕੇ ਭਾਜਪਾ ਮੰਡਲ ਦੇ ਅਹੁਦੇਦਾਰਾਂ ਵਲੋਂ ਡਾ. ਜੀਵਨ ਸ਼ੈਲੀ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ¢ ਸਨਮਾਨ ਕਰਨ ਉਪਰੰਤ ਰਾਜੇਸ਼ ਬਾਂਸਲ ਬੱਬੂ ਅਤੇ ਬਰਿੰਦਰ ਬਿੱਟੂ ਨੇ ਕਿਹਾ ਕਿ ਭਾਜਪਾ ਪਾਰਟੀ ਦਿਨ ਪ੍ਰਤੀ ਦਿਨ ਮਜਬੂਤ ਹੁੰਦੀ ਜਾ ਰਹੀ ਹੈ, ਪੰਜਾਬ ਦੀ ਜਨਤਾ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ¢ ਕਿਉਂਕਿ ਇਹ ਪਾਰਟੀ ਲਾਰਿਆਂ ਦੀ ਪਾਰਟੀ ਹੈ, ਇਸ ਨੇ ਸੂਬੇ ਦੇ ਲੋਕਾਂ ਦੀ ਸਾਰ ਨਹੀਂ ਲਈ¢ ਉਨ੍ਹਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ਵਿਚ ਭਰਿਸ਼ਟਾਚਾਰ ਸਿਖਰਾਂ 'ਤੇ ਹੈ¢ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ 12 ਸਾਲ ਬੇਮਿਸਾਲ ਰਹੇ ਹਨ¢ ਉਨ੍ਹਾਂ ਕਿਹਾ ਕਿ ਭਾਰਤ ਨੇ ਵਿਕਾਸ ਅਤੇ ਵਿਸ਼ਵ ਪੱਧਰ 'ਤੇ ਨਵੀਂ ਪਛਾਣ ਬਣਾਈ ਹੈ¢ ਇਸ ਮÏਕੇ ਹਲਕਾ ਪ੍ਰਭਾਰੀ ਡਾਕਟਰ ਜੀਵਨ ਸ਼ੈਲੀ ਨੇ ਕੇਂਦਰ ਸਰਕਾਰ ਦੀਆਂ ਉਪਲਬਧੀਆਂ, ਲੋਕ ਭਲਾਈ ਯੋਜਨਾਵਾਂ ਅਤੇ ਦੇਸ਼ ਦੇ ਵਿਕਾਸ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ¢ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦਾ ਮਕਸਦ ਸਮਾਜ ਦੇ ਹਰ ਵਰਗ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਹੈ¢ ਇਸ ਮੌਕੇ ਵਿਨੋਦ ਕਾਲੜਾ, ਗਿਰਧਾਰੀ ਲਾਲ ਬਾਂਸਲ, ਜਿਲ੍ਹਾ ਵਾਈਸ ਪ੍ਰੈਜ਼ੀਡੈਂਟ ਸੰਨੀ ਸਿੰਗਲਾ, ਪਰਮਿੰਦਰ ਗੁਪਤਾ ਮੰਡਲ ਪ੍ਰਧਾਨ, ਅਮਰ ਚੰਦ ਕਥੂਰੀਆ, ਅਸ਼ੋਕ ਜਿੰਦਲ, ਕੌਂਸਲਰ ਯਾਦਵਿੰਦਰ ਸਿੰਘ ਯਾਦੂ, ਮੋਹਨ ਲਾਲ ਮਿੱਤਲ, ਐਡਵੋਕੇਟ ਨਰਿੰਦਰ ਸ਼ਰਮਾ, ਅਨਿਲ ਖੱਟਰ ਨੰਨੀ, ਐਡਵੋਕੇਟ ਅਤੁਲ ਬਾਂਸਲ, ਧਰਮਪਾਲ ਮਿੱਤਲ, ਜਤਿੰਦਰ ਹੰਸ, ਰੋਬਿਨ ਗੋਇਲ, ਯੂੰਧਵੀਰ ਸੋਢੀ, ਨਰਿੰਦਰ ਸਿੰਘ, ਪਵਨ ਸ਼ਰਮਾ, ਰਜ਼ਨੀਸ਼ ਸੋਨੂੰ, ਸ਼ਮਸ਼ੇਰ ਸਿੰਘ, ਮੋਨਿਕ ਗੁਪਤਾ, ਮੋਹਿਤ ਸ਼ਰਮਾਂ, ਸੁਨੀਲ ਕੁਮਾਰ, ਮੋਂਟੂ ਹੰਸ, ਲੇਖ ਰਾਜ, ਬਲਿਹਾਰ ਸਿੰਘ ਆਦਿ ਪਾਰਟੀ ਦੇ ਵਰਕਰ ਅਤੇ ਆਗੂ ਹਾਜ਼ਰ ਸਨ¢
ਪਿਛਲੀ ਖ਼ਬਰ ਕਪੂਰ ਚੰਦ ਬਾਂਸਲ ਦੇ ਯਤਨਾਂ ਸਦਕਾ ਕੌਂਸਲਰ ਕੋਮਲ 'ਆਪ' ਪਾਰਟੀ 'ਚ ਸ਼ਾਮਿਲ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੇ ਸੁਖਚੈਨ ਸਿੰਘ ਬਿਸ਼ਨਪੁਰਾ ਨੂੰ ਲਗਾਇਆ ਹਲਕਾ ਨਾਭਾ ਦਾ ਯੂਥ ਵਿੰਗ ਦਾ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।