31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਪੂਰ ਚੰਦ ਬਾਂਸਲ ਦੇ ਯਤਨਾਂ ਸਦਕਾ ਕੌਂਸਲਰ ਕੋਮਲ 'ਆਪ' ਪਾਰਟੀ 'ਚ ਸ਼ਾਮਿਲ

ਸਮਾਣਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਲ ਛੱਡ ਕੇ 'ਆਪ' 'ਚ ਸ਼ਾਮਿਲ ਹੋਈ ਕੋਮਲ ਮਹੰਤ ਦਾ ਸਵਾਗਤ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ | ਤਸਵੀਰ : ਹਰਵਿੰਦਰ ਸਿੰਘ ਟੋਨੀ <br/> 14-06-2026
ਸਮਾਣਾ, 13 ਜੂਨ (ਹਰਵਿੰਦਰ ਸਿੰਘ ਟੋਨੀ)-ਸ਼੍ਰੋਮਣੀ ਅਕਾਲੀ ਦਲ (ਬ) ਨੂੰ ਅੱਜ ਉਸ ਵੇਲੇ ਝਟਕਾ ਲੱਗਾ ਜਦੋਂ ਨਗਰ ਕੌਂਸਲ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬ) 'ਚ ਸ਼ਾਮਲ ਹੋਈ ਕੋਮਲ ਮਹੰਤ ਕੌਂਸਲਰ ਦੀ ਚੋਣ ਜਿੱਤਣ ਉਪਰੰਤ ਕੌਂਸਲ ਦੇ ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ ਦੇ ਯਤਨਾਂ ਸਦਕਾ 'ਆਪ' 'ਚ ਸ਼ਾਮਲ ਹੋ ਗਈ | ਜਿਸ ਦਾ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਭਰਵਾਂ ਸਵਾਗਤ ਕਰਦਿਆਂ ਆਖਿਆ ਕਿ ਕੋਮਲ ਮਹੰਤ ਨੂੰ ਪਾਰਟੀ 'ਚ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਸ. ਰੱਖੜਾ ਨੇ ਕੋਮਲ ਮਹੰਤ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਨ੍ਹਾਂ ਬਿਨਾਂ ਭੇਦ ਭਾਵ ਤੋਂ ਕੋਰੋਨਾ ਕਾਲ 'ਚ ਹਰੇਕ ਵਰਗ ਦੇ ਲੋਕਾਂ ਦੀ ਸੇਵਾ ਕੀਤੀ ਤੇ ਲੋਕਾਂ ਕੋਲ ਕੋਈ ਕੰਮ ਕਾਰ ਨਾ ਹੋਣ ਕਾਰਨ ਆਪਣਾ ਸੋਨਾ ਤੱਕ ਵੇਚਦਿਆਂ ਲੋਕਾਂ ਦੀ ਮਦਦ ਕੀਤੀ | ਕੋਮਲ ਮਹੰਤ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਹਮੇਸ਼ਾ ਲੋਕ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਹੈ ਤੇ ਉਹ 'ਆਪ' ਪਾਰਟੀ 'ਚ ਸ਼ਾਮਲ ਹੋ ਕੇ ਸੁਰਜੀਤ ਸਿੰਘ ਰੱਖੜਾ ਤੇ ਕਪੂਰ ਚੰਦ ਬਾਂਸਲ ਦੀ ਅਗਵਾਈ 'ਚ ਸਮਾਣਾ ਦੀ ਭਲਾਈ ਲਈ ਕਾਰਜ
ਪਿਛਲੀ ਖ਼ਬਰ ਸੁਰਜੀਤ ਸਿੰਘ ਰੱਖੜਾ ਨੇ ਸਹਿਕਾਰੀ ਸਭਾ ਦੇ ਨਵੇਂ ਚੁਣੇ ਮੈਂਬਰਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਰਾਜੇਸ਼ ਬਾਂਸਲ ਬੱਬੂ ਅਤੇ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਭਾਜਪਾ ਮੰਡਲ ਨਾਭਾ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।