31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਹਿਕਾਰਤਾ ਆਡਿਟ ਵਿਭਾਗ ਵਲੋਂ 'ਮਿਸ਼ਨ ਰੁਜ਼ਗਾਰ' ਤਹਿਤ ਇੰਸਪੈਕਟਰ ਆਡਿਟ ਨੂੰ ਨਿਯੁਕਤੀ ਪੱਤਰ ਸੌਂਪੇ

ਅਜੀਤ ਡੈਸਕ 14-06-2026
ਪਟਿਆਲਾ, 13 ਜੂਨ (ਮਨਦੀਪ ਸਿੰਘ ਖਰੌੜ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 'ਮਿਸ਼ਨ ਰੋਜ਼ਗਾਰ' ਤਹਿਤ ਸਰਕਾਰੀ ਵਿਭਾਗਾਂ ਵਿਚ ਭਰਤੀ ਦੌਰਾਨ ਚੀਫ਼ ਆਡੀਟਰ, ਸਹਿਕਾਰੀ ਸਭਾਵਾਂ ਵਿਚ ਮੈਰਿਟ ਦੇ ਆਧਾਰ 'ਤੇ ਭਰਤੀ ਹੋਏ ਇੰਸਪੈਕਟਰ ਆਡਿਟ ਨੂੰ ਨਿਯੁਕਤੀ ਪੱਤਰ ਸੌਂਪੇ ਗਏ | ਇੰਸਪੈਕਟਰ ਆਡਿਟ ਵਿਭਾਗ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ, ਇਸ ਲਈ ਨਵੀਂ ਭਰਤੀ ਨਾਲ ਵਿਭਾਗ 'ਚ ਖ਼ੁਸ਼ੀ ਦੀ ਲਹਿਰ ਹੈ | ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਮਨੀਲਾ ਭਾਂਬਰੀ, ਚੀਫ਼ ਆਡੀਟਰ, ਪੰਜਾਬ ਸਰਕਾਰ ਵਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਆਪਣੇ ਕੰਮ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਕਰਨ ਨਾਲ ਹੀ ਵਿਭਾਗ ਦੀ ਬਿਹਤਰੀ ਅਤੇ ਆਪਣੇ ਹੁਨਰ ਦਿਖਾਉਣ ਦਾ ਇਹ ਸੁਨਹਿਰੀ ਮੌਕਾ ਹੈ | ਇਸ ਮੌਕੇ ਵਿਭਾਗ ਦੇ ਅਮਲਾ ਅਫ਼ਸਰ ਬਲਜਿੰਦਰ ਕੌਰ, ਡਿਪਟੀ ਚੀਫ਼ ਆਡੀਟਰ ਨਰਦੀਪ ਸਿੰਘ, ਡਿਪਟੀ ਚੀਫ਼ ਆਡੀਟਰ ਵਿਜੇ ਸਿੰਗਲਾ, ਸੁਪਰਟੇਡੈਂਟ ਤੇਜਿੰਦਰ ਸਿੰਘ, ਸੀਨੀਅਰ ਸਹਾਇਕ ਵਿਸ਼ਾਲ ਬੇਦੀ ਆਦਿ ਹਾਜ਼ਰ ਰਹੇ |
ਪਿਛਲੀ ਖ਼ਬਰ ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡ ਕਮਾਲਪੁਰ ਵਿਖੇ 73.51 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਅਗਲੀ ਖ਼ਬਰ ਮੁਲਤਾਨੀ ਮੱਲ ਮੋਦੀ ਕਾਲਜ ਵਲੋਂ ਵਿਸ਼ਵ ਪੱਧਰੀ ਪੇਸ਼ੇਵਰ ਸਿੱਖਿਆ ਲਈ ਸਮਝੌਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।