31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਰਸਟ ਵਲੋਂ ਹਲਕਾ ਸਮਾਣਾ ਦੇ ਪਿੰਡ ਕਮਾਲਪੁਰ ਵਿਖੇ 73.51 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਸੜਕ ਨਿਰਮਾਣ ਦੇ ਕਾਰਜ ਦੀ ਸ਼ੁਰੂਆਤ ਕਰਦੇ ਹੋਏ | ਅਜੀਤ ਤਸਵੀਰ <br/> 14-06-2026
ਸਮਾਣਾ, 13 ਜੂਨ (ਸਾਹਿਬ ਸਿੰਘ)-ਹਲਕਾ ਸਮਾਣਾ ਦੇ ਪਿੰਡ ਕਮਾਲਪੁਰ ਸਮੇਤ ਸਮੂਹ ਇਲਾਕਾ ਵਾਸੀਆਂ ਦੀ ਲੰਮੇ ਸਮੇਂ ਦੀ ਅਹਿਮ ਮੰਗ ਪੂਰੀ ਹੋ ਗਈ ਹੈ | ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵਲੋਂ ਪਿੰਡ ਕਮਾਲਪੁਰ ਵਿਖੇ ਕੁੱਲ 73.51 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਦੋ ਅਹਿਮ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਵਾਈ ਗਈ | ਇਸ ਪ੍ਰੋਜੈਕਟ ਤਹਿਤ ਪਿੰਡ ਕਮਾਲਪੁਰ ਤੋਂ ਗੁਰਦੁਆਰਾ ਸਾਹਿਬ ਤੱਕ ਦੀ 650 ਮੀਟਰ ਲੰਬੀ ਸੜਕ ਦੇ ਨਿਰਮਾਣ 'ਤੇ ਕਰੀਬ 38.04 ਲੱਖ ਰੁਪਏ ਖਰਚ ਕੀਤੇ ਜਾਣਗੇ, ਜਦ ਕਿ ਪਟਿਆਲਾ-ਡਕਾਲਾ ਸੜਕ ਤੋਂ ਕਮਾਲਪੁਰ ਤੱਕ ਦੀ 610 ਮੀਟਰ ਲੰਬੀ ਸੜਕ ਦੇ ਨਿਰਮਾਣ 'ਤੇ ਕਰੀਬ 35.47 ਲੱਖ ਰੁਪਏ ਦੀ ਲਾਗਤ ਆਵੇਗੀ | ਇਨ੍ਹਾਂ ਦੋਵਾਂ ਸੜਕਾਂ ਦੀ ਕੁੱਲ ਲੰਬਾਈ 1.26 ਕਿਲੋਮੀਟਰ ਹੈ | ਇਸ ਸੜਕੀ ਨੈੱਟਵਰਕ ਦੇ ਤਿਆਰ ਹੋਣ ਨਾਲ ਇਲਾਕੇ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਰੋਜ਼ਾਨਾ ਦੇ ਸਫ਼ਰ ਵਿੱਚ ਵੱਡੀ ਰਾਹਤ ਮਿਲੇਗੀ | ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਬਰਸਟ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਅਤੇ ਮਜ਼ਬੂਤ ਸੜਕੀ ਨੈੱਟਵਰਕ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ |
ਉਨ੍ਹਾਂ ਨੇ ਹਲਕੇ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਉਹ ਸਮਾਣਾ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਹਨ | ਇਸ ਮੌਕੇ ਇਕੱਤਰ ਹੋਏ ਸਮੂਹ ਪਿੰਡ ਵਾਸੀਆਂ, ਮੋਹਤਬਰਾਂ ਅਤੇ ਗ੍ਰਾਮ ਪੰਚਾਇਤਾਂ ਵਲੋਂ ਹਰਚੰਦ ਸਿੰਘ ਬਰਸਟ ਦਾ ਮੂੰਹ ਮਿੱਠਾ ਕਰਵਾ ਕੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਜਰਨੈਲ ਸਿੰਘ ਸਰਪੰਚ ਪਿੰਡ ਕਮਾਲਪੁਰ, ਬਲਵੰਤ ਸਿੰਘ ਸਰਪੰਚ ਪਿੰਡ ਧਨੌਰੀ, ਹਰਦੱਮ ਸਿੰਘ ਸਰਪੰਚ ਪਿੰਡ ਟੋਡਰਪੁਰ, ਕਿ੍ਸ਼ਨ ਸਿੰਘ ਸਰਪੰਚ ਪਿੰਡ ਗਾਜੇਵਾਸ, ਪ੍ਰਗਟ ਸਿੰਘ ਸਰਪੰਚ ਪਿੰਡ ਚੁਤੈਰਾ, ਕਰਨੈਲ ਸਿੰਘ ਸਰਪੰਚ ਪਿੰਡ ਜਮਾਲਪੁਰ, ਮਨਪ੍ਰੀਤ ਸਿੰਘ ਸਰਪੰਚ ਪਿੰਡ ਬਦਨਪੁਰ, ਜੋਗਾ ਸਿੰਘ ਸਰਪੰਚ ਪਿੰਡ ਘਿਊਰਾ, ਗੁਰਪ੍ਰੀਤ ਸਿੰਘ ਸਰਪੰਚ ਪਿੰਡ ਅਸਰਪੁਰ, ਹਰਸਿਮਰਨ ਪਾਲ ਸਿੰਘ ਸਰਪੰਚ ਕਮਾਸਪੁਰ, ਗੁਰਵਿੰਦਰ ਸਿੰਘ ਸਰਪੰਚ ਪਿੰਡ ਰਾਮਨਗਰ ਬਕਸੀਵਾਲ, ਰਾਮ ਸਿੰਘ ਸਰਪੰਚ ਫਤਿਹਪੁਰ, ਜਰਨੈਲ ਸਿੰਘ ਬਲਾਕ ਪ੍ਰਧਾਨ ਪਿੰਡ ਕੋਟਲਾ, ਰਾਮ ਸਿੰਘ ਪ੍ਰਧਾਨ, ਜਸਪਾਲ ਸਿੰਘ ਬੀਬੀਪੁਰ, ਗਿੰਨੀ ਖੰਗੂੜਾ, ਸ਼ਾਮ ਲਾਲ ਦੱਤ, ਹਜਾਰੀ ਲਾਲ ਜੌਹਰੀ, ਸਮਸ਼ੇਰ ਸਿੰਘ ਪੰਚ, ਜਸਕਰਨ ਸਿੰਘ ਪੰਚ, ਆਸਾ ਸਿੰਘ ਪੰਚ, ਜੰਗੀਰਾ ਸਿੰਘ ਪੰਚ, ਮੂਲ ਸਿੰਘ ਸਾਬਕਾ ਸਰਪੰਚ ਕਮਾਲਪੁਰ, ਗੁਰਮੇਲ ਸਿੰਘ ਨੰਬਰਦਾਰ ਪਿੰਡ ਕਮਾਲਪੁਰ, ਅਮੀਰ ਸਿੰਘ ਨੰਬਰਦਾਰ ਪਿੰਡ ਕਮਾਲਪੁਰ, ਰਮੇਸ਼ ਸਰਮਾ, ਲਖਵਿੰਦਰ ਸਿੰਘ ਪ੍ਰਧਾਨ ਕਮਾਲਪੁਰ, ਰਣਜੀਤ ਸਿੰਘ ਫੌਜੀ ਕਮਾਲਪੁਰ, ਸੇਵਾ ਸਿੰਘ ਅਤੇ ਸੁਰਮੁੱਖ ਸਿੰਘ ਇਲਾਕਾ ਨਿਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਦੰਦਰਾਲਾ ਢੀਂਡਸਾ ਵਿਚੋਂ ਸ਼ਰਾਬ ਦਾ ਠੇਕਾ ਹਟਿਆ ਦਲਿਤ ਭਾਈਚਾਰੇ ਦੀ ਏਕਤਾ ਅਤੇ ਲੋਕਤੰਤਰੀ ਸੰਘਰਸ਼ ਦੀ ਵੱਡੀ ਜਿੱਤ-ਪਰਮਜ... ਅਗਲੀ ਖ਼ਬਰ ਸਹਿਕਾਰਤਾ ਆਡਿਟ ਵਿਭਾਗ ਵਲੋਂ 'ਮਿਸ਼ਨ ਰੁਜ਼ਗਾਰ' ਤਹਿਤ ਇੰਸਪੈਕਟਰ ਆਡਿਟ ਨੂੰ ਨਿਯੁਕਤੀ ਪੱਤਰ ਸੌਂਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।