09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਬਹਾਦਰਗੜ੍ਹ ਵਿਖੇ ਕ੍ਰਿਕਟ ਕੱਪ ਕਰਵਾਇਆ

ਅਜੀਤ ਡੈਸਕ 28-07-2026
ਬਹਾਦਰਗੜ੍ਹ, 27 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਗਾਂਧੀ ਵਿਦਿਆਰਥੀ ਗਰੁੱਪ ਵਲੋਂ ਯਾਰਾਂ ਦਾ ਕ੍ਰਿਕਟ ਕੱਪ ਐਸਕੋਰਟ ਫੈਕਟਰੀ ਦੇ ਨਜ਼ਦੀਕ ਕਸਬਾ ਬਹਾਦਰਗੜ੍ਹ ਵਿਖੇ ਕਰਵਾਇਆ, ਜਿਸ ’ਚ 32 ਟੀਮਾਂ ਨੇ ਭਾਗ ਲਿਆ। ਫਾਈਨਲ ਮੈਚ ਵਿਚ ਪਿੰਡ ਚਲੈਲਾਂ ਦੀ ਕ੍ਰਿਕਟ ਟੀਮ ਜੇਤੂ ਅਤੇ ਪਿੰਡ ਗੰਡਾ ਖੇੜੀ ਦੀ ਟੀਮ ਉੱਪ ਜੇਤੂ ਰਹੀ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਕ੍ਰਮਵਾਰ 31,000 ਤੇ 21000 ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਕ੍ਰਿਕਟ ਕੱਪ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਸਟੇਟ ਕਨਵੇਅਰ ਹਾਊਸ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਪੁੱਜੇ ਅਤੇ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਹੌਸਲਾ ਵਧਾਇਆ। ਸੰਧੂ ਨੇ ਪ੍ਰਬੰਧਕਾਂ ਨੂੰ ਇਸ ਟੂਰਨਾਮੈਂਟ ਦੀ ਕਾਮਯਾਬੀ ਲਈ ਵਧਾਈ ਦਿੱਤੀ ਤੇ ਮਾਲੀ ਮਦਦ ਵੀ ਕੀਤੀ। ਇਸ ਮੌਕੇ ਇੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਸਮਾਜ ਦੇ ਜਿਵੇਂ ਦੇ ਹੀਰੋ ਹੋਣਗੇ, ਸਮਾਜ ਦਾ ਭਵਿੱਖ ਵੀ ਉਵੇਂ ਦਾ ਹੀ ਹੋਵੇਗਾ, ਉਨ੍ਹਾਂ ਨੌਜਵਾਨਾਂ ਨੂੰ ਆਪਣੇ ਰੋਲ ਮਾਡਲ ਸ਼ਹੀਦੇ ਆਜ਼ਮ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਡਾ. ਭੀਮ ਰਾਓ ਅੰਬੇਡਕਰ ਵਰਗੇ ਬਨਾਉਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰਬੰਧਕਾਂ ਵਲੋਂ ਤਿਆਰ ਕੀਤੇ ਗਏ ਸਨਮਾਨ ਚਿੰਨ੍ਹ ਤੇ ਤਸਵੀਰਾਂ ’ਚ ਮਨੁੱਖੀ ਅਧਿਕਾਰਾਂ ਅਧਿਕਾਰਾਂ ਖਾਤਿਰ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਫ਼ੋਟੋ ਲਗਾਉਣ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਸਕੱਤਰ ਦਵਿੰਦਰ ਸਿੰਘ ਗੋਲਡੀ ਐੱਮ. ਸੀ., ਅਮਰ ਅਲੀ, ਸ਼ਿਵ ਕੁਮਾਰ , ਮਨਪ੍ਰੀਤ ਸਿੰਘ ਮਹਿਮਦਪੁਰ, ਸੁਖਦੇਵ ਸਿੰਘ ਆਲਮਪੁਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਸੰਜੀਵ ਚੇਚੀ ਦਾ ਪਿੰਡ ਨਵਾਂਗਰਾਂ ਵਿਖੇ ਸਨਮਾਨ... ਅਗਲੀ ਖ਼ਬਰ ਗੁ. ਬੋਹੜ ਸਾਹਿਬ ਚਾਸਵਾਲ ਵਿਖੇ ਧਾਰਮਿਕ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।