02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਥਾਪੇ ਹਲਕਾ ਨਾਭਾ ਦੇ ਅੱਠ ਸਰਕਲਾਂ ਦੇ ਬੀ. ਸੀ. ਵਿੰਗ ਦੇ ਪ੍ਰਧਾਨ

ਨਾਭਾ, 1 ਅਗਸਤ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋ ਪਾਰਟੀ ਦਾ ਵਿਸਥਾਰ ਕਰਦੇ ਹੋਏ ਪਾਰਟੀ ਹਾਈਕਮਾਨ ਨੇ ਨਾਭਾ ਹਲਕੇ ਅੰਦਰ ਸਰਕਲਾਂ ਦੇ ਬੀ. ਸੀ.

ਅਜੀਤ ਡੈਸਕ 02-08-2026
ਨਾਭਾ, 1 ਅਗਸਤ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ (ਬ) ਵਲੋ ਪਾਰਟੀ ਦਾ ਵਿਸਥਾਰ ਕਰਦੇ ਹੋਏ ਪਾਰਟੀ ਹਾਈਕਮਾਨ ਨੇ ਨਾਭਾ ਹਲਕੇ ਅੰਦਰ ਸਰਕਲਾਂ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਅੱਜ ਹਲਕਾ ਇੰਚਾਰਜ ਜਥੇਦਾਰ ਮੱਖਣ ਸਿੰਘ ਲਾਲਕਾ ਦੇ ਦਫਤਰ ਵਿਖੇ ਹਲਕਾ ਪ੍ਰਧਾਨ ਬੀ. ਸੀ. ਵਿੰਗ ਰਣਬੀਰ ਸਿੰਘ ਮਠਾੜੂ ਦੀ ਅਗਵਾਈ ਹੇਠ ਨਾਭਾ ਹਲਕਾ ਦੇ ਵੱਖ-ਵੱਖ ਸਰਕਲਾਂ ਦੇ ਬੀ. ਸੀ. ਵਿੰਗ ਦੇ ਨਿਯੁਕਤ ਕੀਤੇ ਗਏ ਪ੍ਰਧਾਨਾਂ ਵਿਚ ਸੁਖਬੀਰ ਸਿੰਘ ਸਕੋੋਹਾਂ ਦਿਹਾਤੀ ਪ੍ਰਧਾਨ, ਹਰਪ੍ਰੀਤ ਸਿੰਘ ਮੀਤ ਪ੍ਰਧਾਨ ਦਿਹਾਤੀ, ਕੁਲਵਿੰਦਰ ਸਿੰਘ ਚੌਧਰੀਮਾਜਰਾ ਸਰਕਲ ਪ੍ਰਧਾਨ ਦੁਲੱਦੀ, ਗੁਰਪ੍ਰੀਤ ਸਿੰਘ ਕਮੇਲੀ ਸਰਕਲ ਪ੍ਰਧਾਨ ਰਾਜਗੜ੍ਹ, ਸਰਬਜੀਤ ਸਿੰਘ ਦੰਦਰਾਲਾ ਢੀਂਡਸਾ ਸਰਕਲ ਪ੍ਰਧਾਨ ਟੋਡਰਵਾਲ, ਗੁਰਵਿੰਦਰ ਸਿੰਘ ਭੀਲੋਵਾਲ ਸਰਕਲ ਪ੍ਰਧਾਨ ਗਲਵੱਟੀ, ਹਰਜੀਤ ਸਿੰਘ ਛੀਂਟਾਵਾਲਾ ਸਰਕਲ ਪ੍ਰਧਾਨ ਛੀਂਟਾਵਾਲਾ, ਦਰਸਨ ਸਿੰਘ ਪ੍ਰਧਾਨ ਆਊਟਰ ਕਾਲੋਨੀ, ਰਜਿੰਦਰ ਸਿੰਘ ਬਨੇਰਾ ਸਰਕਲ ਪ੍ਰਧਾਨ ਥੂਹੀ, ਸਮਸਾਦ ਖਾਨ ਸਰਕਲ ਪ੍ਰਧਾਨ ਰਾਮਗੜ੍ਹ, ਯਾਦਵਿੰਦਰਪਾਲ ਸਿੰਘ ਬਬਲੀ ਪ੍ਰਧਾਨ ਸਹਿਰੀ, ਪਰਮਜੀਤ ਸਿੰਘ ਪੰਮੀ ਮੀਤ ਪ੍ਰਧਾਨ,ਦਵਿੰਦਰ ਸਿੰਘ ਸਕੱਤਰ, ਜਨਕ ਰਾਜ ਸਕੱਤਰ ਆਦਿ ਦੇ ਨਾਂਅ ਸ਼ਾਮਿਲ ਹਨ। ਉਪਰੰਤ ਗੱਲਬਾਤ ਕਰਦੇ ਹੋਏ ਜਥੇਦਾਰ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਲਈ ਹੁਣੇ ਤੋਂ ਉਤਾਵਲੇ ਹਨ, ਕਿਉਂ ਜੋ ਪੰਜਾਬ ਦੇ ਭਲੇ ਦੀ ਗੱਲ ਸਿਰਫ ਤੇ ਸਿਰਫ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਕਰਦੇ ਹਨ। ਇਸ ਮੌਕੇ ਮਨਜਿੰਦਰ ਸਿੰਘ ਕੌੜਾ ਸਹਿਰੀ ਪ੍ਰਧਾਨ ਪਟਿਆਲਾ ਬੀ. ਸੀ ਵਿੰਗ, ਨਰੇਸ਼ ਕੁਮਾਰ ਗਰਗ ਹਲਕਾ ਪ੍ਰਧਾਨ ਵਪਾਰ ਵਿੰਗ, ਸੁਖਚੈਨ ਸਿੰਘ ਬਿਸਨਪੁਰਾ ਹਲਕਾ ਪ੍ਰਧਾਨ ਯੂਥ ਵਿੰਗ, ਰਣਜੀਤ ਸਿੰਘ ਲਾਡੀ ਮੈਂਬਰ ਬਲਾਕ ਸੰਮਤੀ, ਮੇਜਰ ਸਿੰਘ ਸਕੋਹਾਂ ਸਰਕਲ ਪ੍ਰਧਾਨ ਗਲਵੱਟੀ, ਰਣਧੀਰ ਸਿੰਘ ਬਿਨਾਹੇੜੀ, ਦਾਰਾ ਸਿੰਘ ਬਨੇਰਾ, ਮੱਖਣ ਸਿੰਘ ਠੇਕੇਦਾਰ ਬਿਨਾਹੇੜੀ, ਦੇਵਰਾਜ ਨੰਬਰਦਾਰ ਆਦਿ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਕਾਲੋਨੀ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਵਸਨੀਕਾਂ ’ਚ ਭਾਰੀ ਰੋਸ ਅਗਲੀ ਖ਼ਬਰ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ’ਚ ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।