02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸਬਜ਼ੀ ਮੰਡੀ ’ਚੋਂ ਆੜ੍ਹਤੀਏ ਦੇ ਢਾਈ ਲੱਖ ਰੁਪਏ ਚੋਰੀ ਸੜਕ ਹਾਦਸੇ ਵਿਚ ਇਕ ਦੀ ਮੌਤ

ਪਟਿਆਲਾ, 1 ਅਗਸਤ (ਗੁਰਵਿੰਦਰ ਸਿੰਘ ਔਲਖ)-ਸਬਜੀ ਮੰਡੀ ਸਨੌਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਢਾਈ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਗਜੀਤ ਸਿੰਘ ਦੀ ਮੰਡੀ ਵਿਚ ਮੋਤੀ ਫਰੂਟ ਏਜੰਸੀ ਨਾਮਕ ਆੜ੍ਹਤੀ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਜਗਜੀਤ ਸਿੰਘ ਪਿਆਜ ਦੀ ਵਿਕਰੀ ਦਾ ਕੰਡਾ ਕਰਵਾ ਰਿਹਾ ਸੀ ਤਾਂ ਉਸ ਨੇ ਆਪਣਾ ਪੈਸਿਆਂ ਵਾਲਾ ਬੈਗ ਮੇਜ ’ਤੇ ਰੱਖ ਦਿੱਤਾ ਅਤੇ ਆਪਣੇ ਕੰਮ ਵਿਚ ਰੁਝ ਗਿਆ।

ਅਜੀਤ ਡੈਸਕ 02-08-2026
ਪਟਿਆਲਾ, 1 ਅਗਸਤ (ਗੁਰਵਿੰਦਰ ਸਿੰਘ ਔਲਖ)-ਸਬਜੀ ਮੰਡੀ ਸਨੌਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਢਾਈ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਗਜੀਤ ਸਿੰਘ ਦੀ ਮੰਡੀ ਵਿਚ ਮੋਤੀ ਫਰੂਟ ਏਜੰਸੀ ਨਾਮਕ ਆੜ੍ਹਤੀ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਜਗਜੀਤ ਸਿੰਘ ਪਿਆਜ ਦੀ ਵਿਕਰੀ ਦਾ ਕੰਡਾ ਕਰਵਾ ਰਿਹਾ ਸੀ ਤਾਂ ਉਸ ਨੇ ਆਪਣਾ ਪੈਸਿਆਂ ਵਾਲਾ ਬੈਗ ਮੇਜ ’ਤੇ ਰੱਖ ਦਿੱਤਾ ਅਤੇ ਆਪਣੇ ਕੰਮ ਵਿਚ ਰੁਝ ਗਿਆ। ਉਸ ਸਮੇਂ ਦੋ ਵਿਅਕਤੀ ਜੋ ਇਕ ਪਾਸੇ ਬੈਠੇ ਸਨ, ਨੇ ਮੌਕਾ ਦਾ ਫਾਇਦਾ ਉਠਾ ਕੇ ਪੈਸਿਆ ਵਾਲਾ ਬੈਗ ਚੁੱਕ ਲਿਆ ਜਿਸ ਵਿਚ ਢਾਈ ਲੱਖ ਰੁਪਏ ਸਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ। ਜਿਸ ’ਤੇ ਪੁਲਿਸ ਵਲੋਂ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਛਲੀ ਖ਼ਬਰ ਸਨੌਰ ਦੌਰੇ ਦੌਰਾਨ ਨਾਇਬ ਸਿੰਘ ਸੈਣੀ ਨੇ ਭਾਜਪਾ ਆਗੂ ਢੋਟ ਦੇ ਘਰ ਪਹੁੰਚ ਕੇ ਕੀਤੀ ਮੁਲਾਕਾਤ ਅਗਲੀ ਖ਼ਬਰ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।