2027 ’ਚ ਬਣੇਗੀ ਕਾਂਗਰਸ ਦੀ ਸਰਕਾਰ-ਸੰਜੀਵ ਸ਼ਰਮਾ ਕਾਲੂ
ਪਟਿਆਲਾ, 28 ਅਗਸਤ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਲੋਕਾਂ ਨਾਲ ਰਾਬਤਾ ਵਧਾਉਣ ਲਈ ਸੰਜੀਵ ਸ਼ਰਮਾ ਕਾਲੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਸਿਊਣਾ ਤੇ ਮਾਜਰੀ ਅਕਾਲੀਆਂ ਵਿਖੇ ਪਹੁੰਚ ਕੇ ਪਾਰਟੀ ਦੇ ਸਾਥੀਆਂ, ਵਰਕਰਾਂ ਤੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ।
ਪਟਿਆਲਾ, 28 ਅਗਸਤ (ਧਰਮਿੰਦਰ ਸਿੰਘ ਸਿੱਧੂ)-ਹਲਕਾ ਪਟਿਆਲਾ ਦਿਹਾਤੀ ਵਿਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਲੋਕਾਂ ਨਾਲ ਰਾਬਤਾ ਵਧਾਉਣ ਲਈ ਸੰਜੀਵ ਸ਼ਰਮਾ ਕਾਲੂ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਉਨ੍ਹਾਂ ਨੇ ਪਿੰਡ ਸਿਊਣਾ ਤੇ ਮਾਜਰੀ ਅਕਾਲੀਆਂ ਵਿਖੇ ਪਹੁੰਚ ਕੇ ਪਾਰਟੀ ਦੇ ਸਾਥੀਆਂ, ਵਰਕਰਾਂ ਤੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ। ਪਿੰਡ ਸਿਊਣਾ ਵਿਖੇ ਮੀਟਿੰਗ ਪੁਰਾਣੇ ਕਾਂਗਰਸੀ ਸਾਥੀ ਗੁਰਜੰਟ ਸਿੰਘ ਖਰੌੜ ਵਲੋਂ ਕਰਵਾਈ ਗਈ, ਜਿਥੇ ਸੰਜੀਵ ਸ਼ਰਮਾ ਕਾਲੂ ਨੇ ਪਾਰਟੀ ਦੇ ਸਾਥੀਆਂ ਅਤੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਕੇ ਵੱਖ-ਵੱਖ ਲੋਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸੇ ਤਰ੍ਹਾਂ ਪਿੰਡ ਮਾਜਰੀ ਅਕਾਲੀਆਂ ਵਿਖੇ ਮੀਟਿੰਗ ਗੁਰਵਿੰਦਰ ਸਿੰਘ ਵਲੋਂ ਕਰਵਾਈ ਗਈ। ਇਸ ਮੌਕੇ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਦੀ ਉਮੀਦ ਨਾਲ ਕਾਂਗਰਸ ਪਾਰਟੀ ਵੱਲ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਲੋਕਾਂ ਦੇ ਹੱਕਾਂ, ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਹਰ ਵਰਗ ਦੀ ਭਲਾਈ ਲਈ ਆਵਾਜ਼ ਬੁਲੰਦ ਕਰਦੀ ਆਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ 2027 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਗੁਰਜੰਟ ਸਿੰਘ ਖਰੌੜ, ਗੁਰਵਿੰਦਰ ਸਿੰਘ ਮਾਜਰੀ ਅਕਲੀਆਂ, ਦਰਬਾਰਾ ਸਿੰਘ, ਲਾਭ ਸਿੰਘ, ਗੁਲਜਾਰ ਸਿੰਘ, ਊਮੀ, ਗੂਰੀ ਗੁਰਚੇਤ ਸਿੰਘ, ਗੁਰਤੇਜ ਸਿੰਘ, ਬਿੱਕਰ ਪੰਡਤ, ਸਾਬਕਾ ਕੌਂਸਲਰ ਅਮਰਪ੍ਰੀਤ ਸਿੰਘ ਬੌਬੀ, ਐਡਵੋਕੇਟ ਸੇਵਕ ਸਿੰਘ ਝਿੱਲ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਕਰਮਜੀਤ ਸਰਪੰਚ ਲਚਕਾਣੀ, ਹੇਮੰਤ ਪਾਠਕ ਬਲਾਕ ਪ੍ਰਧਾਨ ਬਿਸ਼ਨ ਨਗਰ, ਪ੍ਰਵੀਨ ਰਾਵਤ, ਗੁਰਮੀਤ ਪੰਚ, ਰਣਵੀਰ ਸਿੰਘ, ਸੌਰਵ ਵਾਲੀਆਂ ਤੇ ਹੋਰ ਹਾਜ਼ਰ ਸਨ।