04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲਾਵਾਰਸ ਕੁੱਤਿਆਂ ਨੇ ਬੱਚੇ ਨੂੰ ਕੀਤਾ ਜ਼ਖਮੀ

ਅਜੀਤ ਡੈਸਕ 22-02-2026
ਸਾਦਿਕ, 21 ਫ਼ਰਵਰੀ (ਗੁਰਭੇਜ ਸਿੰਘ ਚੌਹਾਨ)-ਸਾਦਿਕ ਦੇ ਜੰਡ ਸਾਹਿਬ ਰੋਡ 'ਤੇ ਇਕ ਖਾਲੀ ਪਲਾਟ 'ਚ ਮਨਪ੍ਰੀਤ ਸਿੰਘ ਨਾਂਅ ਦੇ ਵਿਅਕਤੀ ਦੇ ਖੇਡ ਰਹੇ ਬੱਚੇ 'ਤੇ ਅਚਾਨਕ 10-12 ਲਾਵਾਰਿਸ ਕੁੱਤਿਆਂ ਨੇ ਹਮਲਾ ਕਰ ਦਿੱਤਾ ਅਤੇ ਬੱਚੇ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ | ਇਸ ਦੌਰਾਨ ਦੋ ਨੌਜਵਾਨਾਂ ਗਗਨ ਅਤੇ ਸਮਾਇਲ ਨੇ ਰੌਲਾ ਸੁਣ ਕੇ ਹਿੰਮਤ ਜੁਟਾਉਂਦਿਆਂ ਬੱਚੇ ਨੂੰ ਇਨ੍ਹਾਂ ਕੁੱਤਿਆਂ ਦੇ ਚੁੰਗਲ 'ਚੋਂ ਕੱਢ ਕੇ ਬੱਚੇ ਦੇ ਜਾਨ ਬਚਾਈ | ਇੱਥੇ ਵਰਨਣਯੋਗ ਹੈ ਕਿ ਇਸ ਰੋਡ 'ਤੇ ਨਜ਼ਦੀਕ ਹੀ ਹੱਡਾਰੋੜੀ ਹੈ, ਜਿੱਥੇ ਲਾਵਾਰਿਸ ਕੁੱਤਿਆਂ ਦਾ ਝੁੰਡ ਰਹਿੰਦੇ ਹਨ ਅਤੇ ਗਾਹੇ ਬਗਾਹੇ ਖੇਤ ਬੰਨੇ ਜਾਣ ਵਾਲੇ ਲੋਕਾਂ ਨੂੰ ਵੀ ਪੈਂਦੇ ਹਨ | ਇਸ ਘਟਨਾ ਤੋਂ ਬਾਅਦ ਇਸ ਇਲਾਕੇ 'ਚ ਰਹਿਣ ਵਾਲੇ ਬੱਚਿਆਂ ਦੇ ਮਾਪਿਆਂ 'ਚ ਡਰ ਪਾਇਆ ਜਾ ਰਿਹਾ ਹੈ | ਉਨ੍ਹਾਂ ਵਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਲਾਵਾਰਿਸ ਕੁੱਤਿਆਂ ਦਾ ਆਤੰਕ ਦਿਨ ਬ ਦਿਨ ਵਧ ਰਿਹਾ ਹੈ | ਇਸ ਲਈ ਇਕ ਤਾਂ ਇਸ ਰਿਹਾਇਸ਼ੀ ਇਲਾਕੇ ਤੋਂ ਬਦਲ ਕੇ ਹੱਡਾਰੋੜੀ ਦੂਰ ਕੀਤੀ ਜਾਵੇ ਅਤੇ ਕੁੱਤਿਆਂ ਦੀ ਵੱਧ ਰਹੀ ਜਨ ਸੰਖਿਆ 'ਤੇ ਵੀ ਕਾਬੂ ਪਾਇਆ ਜਾਵੇ |
ਪਿਛਲੀ ਖ਼ਬਰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਨਸ਼ਾ ਤਸਕਰ ਦਾ ਘਰ ਢਾਹਿਆ ਅਗਲੀ ਖ਼ਬਰ ਮੋਟਰਸਾਈਕਲ ਹਾਦਸਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦੋ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।