04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੋਟਰਸਾਈਕਲ ਹਾਦਸਾਗ੍ਰਸਤ ਹੋਣ ਕਾਰਨ ਇਕ ਦੀ ਮੌਤ, ਦੋ ਜ਼ਖ਼ਮੀ

ਅਜੀਤ ਡੈਸਕ 22-02-2026
ਕੋਟਕਪੂਰਾ, 21 ਫ਼ਰਵਰੀ (ਮੋਹਰ ਸਿੰਘ ਗਿੱਲ)-ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ 'ਤੇ ਪਿੰਡ ਖਾਰਾ ਨੇੜੇ ਇਕ ਮੋਟਰਸਾਈਕਲ ਅਚਾਨਕ ਘੋੜੇ ਟਰਾਲੇ ਨਾਲ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਅਤੇ ਦੋ ਹੋਰ ਜ਼ਖ਼ਮੀ ਹੋ ਗਏ | ਇਸ ਸਬੰਧ 'ਚ ਥਾਣਾ ਸਦਰ ਕੋਟਕਪੂਰਾ ਦੀ ਪੁਲਿਸ ਨੂੰ ਬਿਆਨ ਦੇ ਕੇ ਰਜਨਜੀਤ ਕੌਰ ਪਤਨੀ ਬਲਵਿੰਦਰ ਸਿੰਘ ਪੁੱਤਰ ਰਾਜ ਸਿੰਘ ਵਾਸੀ ਗੋਨੇਆਣਾ ਮੰਡੀ, ਜ਼ਿਲ੍ਹਾ ਬਠਿੰਡਾ ਨੇ ਦੱਸਿਆ ਹੈ ਕਿ ਉਸ ਦੇ ਪੇਕੇ ਪਿੰਡ ਖਾਰਾ ਵਿਖੇ ਹਨ | ਉਹ ਆਪਣੇ ਘਰਵਾਲੇ ਬਲਵਿੰਦਰ ਸਿੰਘ ਨਾਲ ਆਪਣੇ ਭਰਾ ਰਵੀ ਸਿੰਘ ਦੀ ਵੱਡੀ ਲੜਕੀ ਰੌਣਕ ਕੌਰ ਨੂੰ ਛੱਡਣ ਲਈ ਪਿੰਡ ਖਾਰਾ ਵਿਖੇ ਆ ਰਹੇ ਸਨ | ਜਦ ਉਨ੍ਹਾਂ ਦਾ ਮੋਟਰਸਾਈਕਲ ਖਾਰਾ ਨੇੜੇ ਹੱਡਾਰੋੜੀ ਕੋਲ ਪੁੱਜਿਆ ਤਾਂ ਉਨ੍ਹਾਂ ਦੇ ਪਿੱਛੇ ਇਕ ਘੋੜਾ ਟਰਾਲੇ ਦੇ ਡਰਾਈਵਰ ਨੇ ਉਨ੍ਹਾਂ ਨੂੰ ਕਰਾਸ ਕਰਨ ਤੋਂ ਪਹਿਲਾਂ ਬੜੀ ਤੇਜ਼ੀ ਅਤੇ ਕਥਿਤ ਲਾਪ੍ਰਵਾਹੀ ਨਾਲ ਘੋੜਾ ਟਰਾਲੇ ਦਾ ਉਨ੍ਹਾਂ ਵੱਲ ਨੂੰ ਕੱਟ ਮਾਰਿਆ | ਟਰਾਲੇ ਦਾ ਪਿਛਲਾ ਹਿੱਸਾ ਮੋਟਰਸਾਈਕਲ ਵਿਚ ਵੱਜਿਆ, ਜਿਸ ਨਾਲ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਸਾਰੇ ਸੜਕ 'ਤੇ ਡਿੱਗ ਪਏ | ਇਸ ਕਾਰਨ ਬਿਆਨਕਰਤਾ ਅਤੇ ਲੜਕੀ ਦੇ ਸਿਰ 'ਚ ਸੱਟ ਵੱਜੀ ਅਤੇ ਉਸ ਦੇ ਪਤੀ ਦੇ ਮੱਥੇ 'ਤੇ ਸੱਜੇ ਪਾਸੇ ਸੱਟ ਲੱਗ ਗਈ | ਮੁਢਲੀ ਸਹਾਇਤਾ ਉਪਰੰਤ ਉਹ ਤਿੰਨੇ ਘਰ ਆ ਗਏ | ਸੁਭਾ ਜਦ ਬਿਆਨਕਰਤਾ ਦੇ ਘਰਵਾਲੇ ਨੂੰ ਉਠਾਇਆ ਤਾਂ ਉਹ ਨਹੀਂ ਉੱਠਿਆ | ਇਲਾਜ ਲਈ ਉਹ ਉਸ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਲੈ ਆਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਇਸ ਸਬੰਧ 'ਚ ਪੁਲਿਸ ਨੇ ਟਰਾਲਾ ਡਰਾਈਵਰ ਗੁਰਹਮੀਰ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਲਾਵਾਰਸ ਕੁੱਤਿਆਂ ਨੇ ਬੱਚੇ ਨੂੰ ਕੀਤਾ ਜ਼ਖਮੀ ਅਗਲੀ ਖ਼ਬਰ ਪੁਲਿਸ ਨੇ ਅੰਤਰ-ਜ਼ਿਲ੍ਹਾ ਚੋਰ ਗਰੋਹ ਦੇ 6 ਮੈਂਬਰ ਕੀਤੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।