03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਸਾਲਾਨਾ ਨਤੀਜੇ ਐਲਾਨੇ

ਅਜੀਤ ਡੈਸਕ 29-03-2026
ਜੈਤੋ, 28 ਮਾਰਚ (ਗੁਰਚਰਨ ਸਿੰਘ ਗਾਬੜੀਆ)-ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਵਲੋਂ ਬੱਚਿਆਂ ਦੇ ਸਾਲਾਨਾ ਨਤੀਜੇ ਐਲਾਨੇ ਗਏ | ਸੰਸਥਾ ਦੇ ਪ੍ਰਧਾਨ ਜਤਿੰਦਰ ਕੁਮਾਰ ਸਿੰਗਲਾ ਨੇ ਦੱਸਿਆ ਕਿ ਸਕੂਲ ਦਾ ਨਾਨ ਬੋਰਡ ਜਮਾਤਾਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਇਹ ਸਕੂਲ ਦੇ ਸਮੂਹ ਸਟਾਫ਼ ਤੇ ਵਿੱਦਿਆਰਥੀਆਂ ਦੀ ਮਿਹਨਤ ਦਾ ਨਤੀਜਾ ਹੈ | ਬੱਚਿਆਂ ਤੇ ਮਾਪਿਆਂ ਦੇ ਵਿਚ ਨਤੀਜੇ ਨੂੰ ਲੈ ਕੇ ਕਾਫ਼ੀ ਉਤਸ਼ਾਹ ਵੇਖਿਆ ਗਿਆ ਅਤੇ ਮਾਪਿਆਂ ਨੇ ਆਪਣੀ ਵਿਸ਼ੇਸ਼ ਖੁਸ਼ੀ ਜ਼ਾਹਿਰ ਕਰਦੇ ਹੋਏ ਸੰਸਥਾ ਦੇ ਕੰਮਾਂ 'ਤੇ ਸੰਤੁਸ਼ਟੀ ਜ਼ਾਹਿਰ ਕੀਤੀ | ਸਕੂਲ ਦੀ ਮੁੱਖ ਅਧਿਆਪਕਾ ਸੁਸ਼ਮਾ ਨੇ ਦੱਸਿਆ ਕਿ ਸਾਡੀ ਸੰਸਥਾ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ ਨਾਲ ਰੋਜ਼ਾਨਾ ਜ਼ਿੰਦਗੀ ਵਿਚ ਆਉਣ ਵਾਲੀਆਂ ਲੋੜਾਂ ਬਾਰੇ ਵੀ ਜਾਗਰੂਕ ਕਰਦੀ ਹੈ ਕਿਉਂਕਿ ਬੱਚੇ ਹੀ ਅਧਿਆਪਕ ਨਾਲ ਮਿਲ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ | ਸਕੂਲ ਪ੍ਰਧਾਨ ਜਤਿੰਦਰ ਲਵਲੀ ਸਿੰਗਲਾ ਨੇ ਨਵੇਂ ਸੈਸ਼ਨ 2026-27 ਦਾ ਵੀ ਐਲਾਨ ਕੀਤਾ ਅਤੇ ਦੱਸਿਆ ਕਿ ਨਵੇਂ ਵਿੱਦਿਅਕ ਵਰ੍ਹੇ 'ਤੇ ਕੀ ਕੀ ਕਿਰਿਆਵਾਂ ਕੀਤੀਆਂ ਜਾਣਗੀਆਂ | ਇਸ ਮੌਕੇ ਸਕੂਲ ਸਟਾਫ਼ ਵਿਚ ਹਰਪ੍ਰੀਤ ਸਿੰਘ, ਵੀਰਪਾਲ ਕੌਰ, ਆਰੂਸ਼ੀ ਸਿੰਗਲਾ, ਅਮਨਦੀਪ ਕੌਰ, ਮਨਦੀਪ ਕੌਰ, ਰਜਨੀ, ਬਬੀਤਾ, ਨਿਧੀ ਮਿੱਤਲ, ਸ਼ਿਵਾਨੀ, ਸਨੇਹਾ, ਯੋਗਿਤਾ ਅਤੇ ਗੋਲਡੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਨਤੀਜਾ ਐਲਾਨਿਆ ਅਗਲੀ ਖ਼ਬਰ ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।