02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 29-03-2026
ਸਾਦਿਕ, 28 ਮਾਰਚ (ਆਰ. ਐਸ. ਧੁੰਨਾ)-ਜੈ ਜਗਦੰਬੇ ਭਜਨ ਮੰਡਲੀ ਸਾਦਿਕ ਵਲੋਂ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਗੁਰਸੇਵਕ ਸਿੰਘ ਖਾਲਸਾ ਕੀਰਤਨੀਏ ਜਥੇ ਵਲੋਂ ਗੁਰਬਾਣੀ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਗ੍ਰੰਥੀ ਬਾਬਾ ਜਸਵਿੰਦਰ ਸਿੰਘ ਸੋਨੂੰ ਨੇ ਇਲਾਕੇ ਦੀ ਚੜਦੀ ਕਲਾ ਲਈ ਅਰਦਾਸ ਬੇਨਤੀ ਕੀਤੀ | ਇਸ ਸਮਾਗਮ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਸਰਕਲ ਸਾਦਿਕ ਵਲੋਂ ਨਵੀਂ ਪਿਰਤ ਪਾਉਂਦਿਆਂ ਜੈ ਮਹਾਂਮਾਈ ਦੁਰਗਾ ਮੰਦਰ ਸਾਦਿਕ ਦੇ ਸੇਵਾਦਾਰ (ਪੁਜਾਰੀ) ਸ਼ਤੀਸ ਚੰਦ ਸ਼ਰਮਾ ਨੂੰ ਲੋਈ ਅਤੇ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਸੁਸਾਇਟੀ ਦੇ ਇਸ ਉਪਰਾਲੇ ਦੀ ਸੰਗਤਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਮੌਕੇ ਉਪਰਾਲਾ ਫ਼ਾਊਾਡੇਸਨ ਦੇ ਪ੍ਰਧਾਨ ਚੰਦ ਸਿੰਘ ਡੋਡ ਅਤੇ ਦਲੇਰ ਸਿੰਘ ਡੋਡ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਫ਼ਰੀਦਕੋਟ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੈ ਜਗਦੰਬੇ ਭਜਨ ਮੰਡਲੀ ਵਲੋਂ ਗੁਰਮਰਿਆਦਾ ਅਨੁਸਾਰ ਕਰਵਾਇਆ ਗਿਆ ਧਾਰਮਿਕ ਸਮਾਗਮ ਵਧੀਆ ਢੰਗ ਨਾਲ ਨੇਪਰੇ ਚੜਿਆ ਹੈ | ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਇਸ ਮੌਕੇ ਪ੍ਰਧਾਨ ਅਵਿਨੰਦਨ ਕੁਮਾਰ ਜੈਨ, ਦੀਪਕ ਕੁਮਾਰ ਸੋਨੂੰ, ਸਨੀ ਅਰੋੜਾ, ਦੁਨੀ ਚੰਦ, ਗੁਰਸੇਵਕ ਰਾਮ ਸ਼ਰਮਾ, ਸੁਖਵੀਰ ਮਰਾੜ, ਹੈਪੀ ਨਰੂਲਾ, ਓਮ ਪ੍ਰਕਾਸ਼ ਹੈਪੀ ਸੇਠੀ, ਰਜੇਸ਼ ਕੁਮਾਰ ਬਿੱਲਾ, ਰੌਬਿਨ ਨਰੂਲਾ, ਅਸ਼ੋਕ ਕੁਮਾਰ ਸੇਠੀ, ਪਰਮਜੀਤ ਪੰਮਾ, ਦਿਨੇਸ਼ ਕੁਮਾਰ ਲੱਕੀ, ਲਵਲੀਨ ਅਰੋੜਾ, ਸੰਜੀਵ ਕੁਮਾਰ ਪਟਵਾਰੀ, ਓਮ ਪ੍ਰਕਾਸ਼ ਗੋਰਾ ਪੰਚ, ਅਨੂ ਨਰੂਲਾ, ਨਵਦੀਪ ਸਿੰਘ ਬੱਬੂ ਬਰਾੜ, ਬਲਜਿੰਦਰ ਸਿੰਘ ਧਾਲੀਵਾਲ, ਸ਼ਿਵਰਾਜ ਸਿੰਘ ਢਿੱਲੋਂ, ਡਾ. ਸੰਤੋਖ ਸਿੰਘ ਸੰਧੂ, ਗੁਰਸੇਵਕ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਆਪ ਕਿਸਾਨ ਵਿੰਗ ਫ਼ਰੀਦਕੋਟ, ਪ੍ਰਗਟ ਸਿੰਘ ਆਪ ਆਗੂ, ਗਮਦੂਰ ਸਿੰਘ ਸੰਗਰਾਹੂਰ ਕਿਸਾਨ ਆਗੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਮਰ ਮੂਰਤੀ ਟੈਗੋਰ ਹਾਈ ਸਕੂਲ ਜੈਤੋ ਨੇ ਸਾਲਾਨਾ ਨਤੀਜੇ ਐਲਾਨੇ ਅਗਲੀ ਖ਼ਬਰ 6ਵੀਂ ਜਮਾਤ ਲਈ ਨਵੋਦਿਆ ਵਿਦਿਆਲਿਆ ਦਾਖ਼ਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।