03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਵਿਖੇ ਮੈਗਾ ਮਾਪੇ-ਅਧਿਆਪਕ ਮਿਲਣੀ ਹੋਈ

ਅਜੀਤ ਡੈਸਕ 29-03-2026
ਸ੍ਰੀ ਮੁਕਤਸਰ ਸਾਹਿਬ, 28 ਮਾਰਚ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਮਿਡਲ ਸਕੂਲ ਕੋਟਲੀ ਸੰਘਰ ਵਿਖੇ ਮੁੱਖ ਅਧਿਆਪਕ ਪਰਮਜੀਤ ਸਿੰਘ ਦੀ ਅਗਵਾਈ ਹੇਠ ਮੈਗਾ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ | ਇਸ ਪੀ.ਟੀ.ਐੱਮ. ਵਿਚ ਐੱਸ.ਐੱਮ.ਸੀ. ਦੇ ਚੇਅਰਮੈਨ ਤਰਸੇਮ ਸਿੰਘ, ਬਲਾਕ ਸੰਮਤੀ ਮੈਂਬਰ ਮੰਦਰ ਸਿੰਘ, ਪਿੰਡ ਦੇ ਸਰਪੰਚ ਬਲਜਿੰਦਰ ਸਿੰਘ ਸਮੇਤ ਵਿਦਿਆਰਥੀਆਂ ਦੇ ਮਾਪਿਆਂ ਤੇ ਪੰਚਾਇਤ ਮੈਂਬਰਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਇਸ ਮੌਕੇ ਸੰਬੋਧਨ ਕਰਦਿਆਂ ਅਧਿਆਪਕਾਂ ਕਮਲਦੀਪ ਸਿੰਘ, ਪਰਮਾਤਮਾ ਸਿੰਘ, ਸੁਰਿੰਦਰ ਕੁਮਾਰ ਨੇ ਪੰਜਾਬ ਸਰਕਾਰ ਦੁਆਰਾ ਸਿੱਖਿਆ ਕ੍ਰਾਂਤੀ ਲਈ ਕੀਤੇ ਜਾ ਰਹੇ ਉਪਰਾਲਿਆਂ ਸੰਬੰਧੀ ਜਾਣਕਾਰੀ ਮਾਪਿਆਂ ਨਾਲ ਸਾਂਝੀ ਕੀਤੀ ਅਤੇ ਸਿਹਤ ਵਿਭਾਗ ਦੁਆਰਾ ਐੱਚ.ਪੀ.ਵੀ. ਟੀਕੇ ਸੰਬੰਧੀ ਜਾਗਰੂਕਤਾ ਭਾਸ਼ਣ ਮੁੱਖ ਅਧਿਆਪਕ ਪਰਮਜੀਤ ਸਿੰਘ ਨੇ ਦਿੱਤਾ | ਇਸ ਸਮੇਂ ਸਾਲਾਨਾ ਮੂਲਾਂਕਣ ਦੌਰਾਨ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੇ ਸਟਾਫ਼, ਗ੍ਰਾਮ ਪੰਚਾਇਤ ਤੇ ਪੀ.ਐੱਲ.ਵੀ. ਗੁਰਮੀਤ ਸਿੰਘ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਸੱਤਵੀਂ ਕਲਾਸ ਵਿਚੋਂ ਗੁਰਸ਼ਰਨ ਸਿੰਘ ਨੇ ਪਹਿਲਾ, ਸੀਰਤਪ੍ਰੀਤ ਕੌਰ ਨੇ ਦੂਜਾ, ਸੁਖਵਿੰਦਰ ਕੌਰ ਨੇ ਤੀਜਾ ਸਥਾਨ, ਛੇਵੀਂ ਕਲਾਸ ਵਿਚੋਂ ਗੁਰਨੂਰਦੀਪ ਸਿੰਘ ਨੇ ਪਹਿਲਾ, ਰਹਿਤਾਜ ਸਿੰਘ ਨੇ ਦੂਜਾ ਅਤੇ ਹਰਪਿੰਦਰ ਸਿੰਘ ਨੇ ਤੀਜੀ ਪੁਜ਼ੀਸ਼ਨ ਲੈ ਕੇ ਚੰਗੀ ਕਾਰਗੁਜ਼ਾਰੀ ਪ੍ਰਾਪਤ ਕੀਤੀ | ਇਨ੍ਹਾਂ ਵਿਦਿਆਰਥੀਆਂ ਨੂੰ ਤਗ਼ਮੇ ਆਦਿ ਨਾਲ ਸਨਮਾਨਿਤ ਕੀਤਾ ਗਿਆ | ਇਸ ਸਮੇਂ ਪੰਚਾਇਤ ਮੈਂਬਰ ਜਸਪਾਲ ਕੌਰ, ਸਿਮਰਜੀਤ ਕੌਰ, ਜਸਕਰਨ ਸਿੰਘ, ਗੁਰਵਿੰਦਰ ਸਿੰਘ, ਸੋਹਣ ਸਿੰਘ, ਗੁਰਤੇਜ ਸਿੰਘ, ਸੁਖਦੀਪ ਸਿੰਘ, ਸਕੂਲ ਦੇ ਮੁੱਖ ਅਧਿਆਪਕ ਵਲੋਂ ਸਮੂਹ ਪੰਚਾਇਤ, ਐੱਸ.ਐੱਮ.ਸੀ. ਮੈਂਬਰ ਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਆਦਰਸ਼ ਸਕੂਲ ਕੋਟਭਾਈ ਵਿਖੇ ਐੱਨ. ਐੱਸ. ਐੱਸ. ਕੈਂਪ ਲਗਾਇਆ ਅਗਲੀ ਖ਼ਬਰ ਦਸਮੇਸ਼ ਗਰਲਜ਼ ਸਿੱਖਿਆ ਕਾਲਜ ਬਾਦਲ 'ਚ ਵਿਸ਼ੇਸ਼ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।