18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਟਾਈਪਿਸਟ ਯੂਨੀਅਨ ਦੀ ਮੀਟਿੰਗ ਹੋਈ

ਅਜੀਤ ਡੈਸਕ 12-04-2026
ਫ਼ਰੀਦਕੋਟ, 11 ਅਪ੍ਰੈਲ (ਹਰਮਿੰਦਰ ਸਿੰਘ ਮਿੰਦਾ)-ਟਾਈਪਿਸਟ ਯੂਨੀਅਨ ਮਿੰਨੀ ਸਕੱਤਰੇਤ ਫ਼ਰੀਦਕੋਟ ਵਿਖੇ ਕੰਮ ਕਰਦੇ ਸਮੂਹ ਟਾਈਪਿਸਟ, ਫ਼ੋਟੋ ਸਟੈਟ ਮੇਕਰ, ਅਸ਼ਟਾਮ ਫ਼ਰੋਸ਼ ਅਤੇ ਨਕਸ਼ਾ ਨਵੀਸ ਮੈਂਬਰਾਂ ਦੀ ਮੀਟਿੰਗ ਹੋਈ | ਜਿਸ ਵਿਚ ਯੂਨੀਅਨ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਵੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਗੁਰਤੇਜ ਸਿੰਘ ਪ੍ਰਧਾਨ, ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਚੈਨਾ, ਖਜ਼ਾਨਚੀ ਨਰੇਸ਼ ਕੁਮਾਰ ਦੂਆ, ਪ੍ਰੈਸ ਸਕੱਤਰ ਮਲਕੀਤ ਸਿੰਘ, ਸਕੱਤਰ ਬੋਹੜ ਸਿੰਘ ਸੇਖੋਂ ਅਤੇ ਸਾਹਬ ਸਾਧਾਂਵਾਲਾ ਸਲਾਹਕਾਰ ਵਜੋਂ ਚੁਣੇ ਗਏ | ਜਦਕਿ ਜਗਸੀਰ ਸਿੰਘ ਰਿੰਪਾ ਗੋਲੇਵਾਲਾ, ਮਨਦੀਪ ਸਿੰਘ ਮੋਰਾਂਵਾਲੀ, ਪ੍ਰਸ਼ੋਤਮ ਕੁਮਾਰ ਬਿੱਟੂ ਬਜਾਜ, ਨਰੇਸ਼ ਕੁਮਾਰ ਚਾਂਦ, ਬਲਬੀਰ ਸਿੰਘ ਗੋਰਾ ਬਤੌਰ ਸਰਪ੍ਰਸਤ ਸੇਵਾ ਨਿਭਾਉਣਗੇ |
ਪਿਛਲੀ ਖ਼ਬਰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਾਇਮਰੀ ਸਕੂਲਾਂ ਦੇ ਕੇਸਾਧਾਰੀ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਹਲਕਾ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਸੇਖੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।