03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆੜ੍ਹਤੀਆ ਐਸੋਸੀਏਸ਼ਨ ਨੇ ਸੀਜ਼ਨ ਦੀ ਸ਼ੂਰੁਆਤ ਸਮੇਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ

ਅਜੀਤ ਡੈਸਕ 14-04-2026
ਸਾਦਿਕ, 13 ਅਪ੍ਰੈਲ (ਆਰ. ਐਸ. ਧੁੰਨਾ)-ਆੜ੍ਹਤੀਆ ਐਸੋਸੀਏਸ਼ਨ ਸਾਦਿਕ ਵਲੋਂ ਹਾੜ੍ਹੀ ਸੀਜ਼ਨ ਤੇ ਕਣਕ ਦੀ ਖ਼ਰੀਦ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵਾਹਿਗੁਰੂ ਦਾ ਓਟ ਆਸਰਾ ਲੈਣ ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਮਾਰਕੀਟ ਕਮੇਟੀ ਸਾਦਿਕ ਦੇ ਦਫ਼ਤਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਬਾਬਾ ਭੋਲਾ ਸਿੰਘ ਨੇ ਸਭਨਾਂ ਦੀ ਚੜ੍ਹਦੀ ਕਲਾ ਤੇ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ | ਮੰਚ ਸੰਚਾਲਨ ਪਰਮਜੀਤ ਸੋਨੀ ਨੇ ਕੀਤਾ | ਮਾਰਕੀਟ ਕਮੇਟੀ ਫ਼ਰੀਦਕੋਟ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਤੇ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਧਾਲੀਵਾਲ ਨੂੰ ਸੰਗਤਾਂ ਦੇ ਰੂਬਰੂ ਕੀਤਾ | ਇਸ ਮੌਕੇ ਚੇਅਰਮੈਨ ਬਾਬਾ ਨੇ ਆੜ੍ਹਤੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਖ਼ਰੀਦ ਸੰਬੰਧੀ ਸੰਜਮ ਤੋਂ ਕੰਮ ਲੈਣ ਤੇ ਸਰਕਾਰ ਕਣਕ ਦੀ ਖ਼ਰੀਦ ਲਈ ਵੱਚਨਬਧ ਹੈ | ਇਸ ਮੌਕੇ ਪਰਮਜੀਤ ਸੋਨੀ ਨੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਦਿੱਲੀ ਤੋਂ ਜੋ ਟੀਮ ਕਣਕ ਦਾ ਸਰਵੇ ਕਰਨ ਆਈ ਹੋਈ ਹੈ ਦੇ ਜਾਣ ਤੋਂ ਬਾਅਦ ਹੀ ਕਣਕ ਦੀ ਖ਼ਰੀਦ ਦਾ ਕੰਮ ਸ਼ੁਰੂ ਕੀਤਾ ਜਾਵੇ ਕਿਉਂਕਿ ਇਸ ਵਾਰ ਕੁਦਰਤ ਦੀ ਮਾਰ ਨਾਲ ਕੁਆਲਿਟੀ ਘਟੀ ਹੈ | ਇਸ ਮੌਕੇ ਐਸੋਸੀਏਸ਼ਨ ਵਲੋਂ ਆਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁਨੀਸ਼ ਕੁਮਾਰ ਜ਼ਿਲ੍ਹਾ ਮੰਡੀ ਅਫਸਰ ਫ਼ਰੀਦਕੋਟ, ਵਰਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ ਸਾਦਿਕ, ਰੇਵਤੀ ਰਮਨ ਮਨਚੰਦਾ ਲੇਖਾਕਾਰ, ਪ੍ਰਧਾਨ ਜੈ ਦੀਪ ਸਿੰਘ ਬਰਾੜ, ਸਕੱਤਰ ਪਰਮਜੀਤ ਸੋਨੀ, ਗੁਰਸੇਵਕ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਪ ਫ਼ਰੀਦਕੋਟ, ਸੁਖਰਾਜ ਸਿੰਘ ਰਾਜਾ ਸੰਧੂ ਪ੍ਰਧਾਨ ਟਰੱਕ ਯੂਨੀਅਨ ਸਾਦਿਕ, ਦਲਜੀਤ ਸਿੰਘ ਢਿੱਲੋਂ, ਸੁਖਮੰਦਰ ਸਿੰਘ ਬਰਾੜ, ਕੁਲਵੰਤ ਸਿੰਘ ਜਨੇਰੀਆਂ, ਪੰਕਜ ਅਗਰਵਾਲ, ਓਮ ਗ੍ਰਕਾਸ਼ ਹੈਪੀ ਨਰੂਲਾ, ਰਾਜਬਿੰਦਰ ਸਿੰਘ ਧੌਂਸੀ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਬਰਾੜ, ਮਹਿੰਦਰ ਸਿੰਘ ਬਰਾੜ, ਰੁਪਿੰਦਰ ਚਾਵਲਾ, ਸਨੀ ਅਰੋੜਾ, ਪ੍ਰਗਟ ਸਿੰਘ ਸੰਧੂ, ਸੁਖਵੀਰ ਮਰਾੜ੍ਹ, ਗੁਰਜੀਤ ਸਿੰਘ ਮਨਾਵਾਂ, ਇੰਸਪੈਕਟਰ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਿਦਿਆਰਥਣ ਮੁਸਕਾਨਪ੍ਰੀਤ ਕੌਰ ਪੰਜਾਬ ਮੈਰਿਟ ਸੂਚੀ 'ਚ 15ਵੇਂ ਸਥਾਨ 'ਤੇ ਅਗਲੀ ਖ਼ਬਰ ਬਾਬਾ ਬੰਦਾ ਬਹਾਦਰ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।