04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 14-04-2026
ਫ਼ਰੀਦਕੋਟ, 13 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਇੰਡਕ ਆਰਟਸ ਵੈਲਫੇਅਰ ਕੌਂਸਲ ਇਕਾਈ ਫ਼ਰੀਦਕੋਟ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦਾ ਜਨਮ ਦਿਹਾੜਾ ਡਾਕਟਰ ਅੰਬੇਦਕਰ ਪਾਰਕ ਨਜ਼ਦੀਕ ਦਫ਼ਤਰ ਜ਼ਿਲ੍ਹਾ ਭਲਾਈ ਅਫ਼ਸਰ ਫ਼ਰੀਦਕੋਟ ਵਿਖੇ ਮਨਾਇਆ ਗਿਆ | ਇਸ ਦੀ ਪ੍ਰਧਾਨਗੀ ਪੰਜਾਬੀ ਦੇ ਸਾਹਿਤਕਾਰ ਤੇ ਨਾਵਲਕਾਰ ਜੀਤ ਸਿੰਘ ਸੰਧੂ ਸਿੱਖਾਂਵਾਲਾ ਨੇ ਕੀਤੀ | ਇਸ ਮੌਕੇ ਇੰਡਕ ਆਰਟਸ ਵੈਲਫੇਅਰ ਕੌਂਸਲ ਫ਼ਰੀਦਕੋਟ ਇਕਾਈ ਦੇ ਪ੍ਰਧਾਨ ਲੇਖਕ ਗਾਇਕ ਤੇ ਅਦਾਕਾਰ ਇਕਬਾਲ ਘਾਰੂ, ਜਰਨਲ ਸਕੱਤਰ ਕਵੀ ਕੁਲਵਿੰਦਰ ਵਿਰਕ, ਨੌਜਵਾਨ ਲੇਖਕ ਵਤਨਵੀਰ ਜ਼ਖ਼ਮੀ, ਧਰਮ ਪ੍ਰਵਾਨਾ, ਜੀਤ ਕੰਮੇਆਣਾ, ਅਮਨ ਪਾਂਧੀ ਤੇ ਹੋਰ ਸਨਮਾਨਯੋਗ ਸ਼ਖ਼ਸੀਅਤਾਂ ਹਾਜ਼ਰ ਸਨ | ਹਾਜ਼ਰ ਲੇਖਕਾਂ, ਕਲਾਕਾਰਾਂ ਨੇ ਸਭ ਤੋਂ ਪਹਿਲਾਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਉਨ੍ਹਾਂ ਦੇ ਨਾਮ ਦੇ ਜੈਕਾਰੇ ਛੱਡੇ | ਉਪਰੰਤ ਕੌਂਸਲ ਦੇ ਮੈਂਬਰਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਨਾਲ ਸਬੰਧਿਤ ਵਿਚਾਰ ਤੇ ਰਚਨਾਵਾਂ ਪੇਸ਼ ਕੀਤੀਆਂ | ਅੰਤ 'ਚ ਕੌਂਸਲ ਦੇ ਮੈਂਬਰਾਂ ਵਲੋਂ ਸੰਗੀਤ ਜਗਤ ਦੀ ਮਹਾਨ ਸ਼ਖ਼ਸੀਅਤ ਆਸ਼ਾ ਭੌਸਲੇ ਦੇ ਅਚਾਨਕ ਅਕਾਲ ਚਲਾਣੇ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਤੇ 2 ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ | ਉਪਰੰਤ ਇਜ਼ਰਾਈਲ ਨੇ ਈਰਾਨ ਦੇਸ਼ਾਂ ਦੇ ਕਾਫੀ ਸਮੇਂ ਤੋਂ ਚੱਲ ਰਹੇ ਆਪਸੀ ਯੁੱਧ 'ਤੇ ਚਿੰਤਾ ਪ੍ਰਗਟ ਕੀਤੀ ਤੇ ਉਨ੍ਹਾਂ ਦੇਸ਼ਾਂ ਵਿਚਾਲੇ ਆਪਸੀ ਸ਼ਾਂਤੀ ਦੀ ਮਨੋਕਾਮਨਾ ਕੀਤੀ |
ਪਿਛਲੀ ਖ਼ਬਰ ਸਕੂਲ ਕਮੇਟੀ ਨੇ ਵਿਦਿਆਰਥਣ ਤਮੰਨਾ ਦਾ ਕੀਤਾ ਸਨਮਾਨ 8ਵੀਂ ਜਮਾਤ ਦੀ ਅੱਵਲ ਰਹੀ ਵਿਦਿਆਰਥਣ ਤਮੰਨਾ ਦਾ ਸਕੂਲ ਪ੍ਰਬੰਧਕਾ... ਅਗਲੀ ਖ਼ਬਰ ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਜਸਵਿੰਦਰ ਸਿੰਘ ਸੰਮੀ ਰੰਧਾਵਾ ਭਗਤੂਆਣਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਨਿਯ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।