04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਨਬੀਰ ਸਿੰਘ ਬੱਬੂ ਬਰਾੜ ਮੱਤਾ, ਜਸਵਿੰਦਰ ਸਿੰਘ ਸੰਮੀ ਰੰਧਾਵਾ ਭਗਤੂਆਣਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਾਈਸ ਪ੍ਰਧਾਨ ਨਿਯੁਕਤ

ਅਜੀਤ ਡੈਸਕ 14-04-2026
ਜੈਤੋ, 13 ਅਪ੍ਰੈਲ (ਗੁਰਮੀਤਪਾਲ ਰੋੜੀਕਪੂਰਾ)-ਪੰਜਾਬ ਕਾਂਗਰਸ ਪਾਰਟੀ ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਵੱਡਾ ਕਦਮ ਚੁੱਕਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੀ 51 ਮੈਂਬਰੀ ਨਵੀਂ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ | ਇਹ ਸੂਚੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵੱਖ-ਵੱਖ ਅਹੁਦੇਦਾਰਾਂ ਵਲੋਂ ਜਾਰੀ ਕੀਤੀ ਗਈ | ਨਵੀਂ ਟੀਮ 'ਚ ਇਲਾਕੇ ਦੇ ਸਰਗਰਮ ਤੇ ਸਮਰਪਿਤ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ | ਇਸ ਦੌਰਾਨ ਮਨਬੀਰ ਸਿੰਘ ਬੱਬੂ ਬਰਾੜ (ਮੱਤਾ) ਤੇ ਜਸਵਿੰਦਰ ਸਿੰਘ ਸੰਮ੍ਹੀ ਰੰਧਾਵਾ ਸਾਬਕਾ ਸਰਪੰਚ ਭਗਤੂਆਣਾ (ਰਾਮਗੜ੍ਹ) ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਨਿਯੁਕਤੀ ਨਾਲ ਜੈਤੋ ਤੇ ਆਸ-ਪਾਸ ਦੇ ਖੇਤਰ 'ਚ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਵੱਡੀ ਗਿਣਤੀ 'ਚ ਆਗੂਆਂ ਤੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਮੌਕੇ ਮਨਬੀਰ ਸਿੰਘ ਬੱਬੂ ਬਰਾੜ ਨੇ ਕਾਂਗਰਸ ਹਾਈਕਮਾਂਡ, ਪੰਜਾਬ ਪ੍ਰਧਾਨ ਤੇ ਸਮੂਹ ਉੱਚ ਲੀਡਰਸ਼ਿਪ ਦਾ ਧੰਨਵਾਦ ਕੀਤਾ | ਸੀਨੀਅਰ ਕਾਂਗਰਸੀ ਆਗੂ ਸੂਰਜ ਭਰਦਵਾਜ, ਕਾਂਗਰਸੀ ਆਗੂ ਰਾਜਾ ਭਰਦਵਾਜ, ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਿਕੰਦਰ ਸਿੰਘ ਮੜਾਕ, ਸੀਨੀਅਰ ਆਗੂ ਮਿਹਰ ਸਿੰਘ ਕਰੀਰਵਾਲੀ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਕੂਕਾ, ਨਗਰ ਕੌਂਸਲ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਨਗਰ ਕੌਂਸਲ ਜੈਤੋ ਦੇ ਮੀਤ ਪ੍ਰਧਾਨ ਜਤਿੰਦਰ ਕੁਮਾਰ ਜੀਤੂ ਬਾਂਸਲ, ਪਿ੍ਤਪਾਲ ਸਿੰਘ ਭਲੂਰੀਆ ਸਰਪੰਚ ਬਰਗਾੜੀ, ਹਰਜੀਤ ਸਿੰਘ ਬਿਸ਼ਨੰਦੀ, ਬਲਾਕ ਕਾਂਗਰਸ ਜੈਤੋ ਸ਼ਹਿਰੀ ਦੇ ਵਿਕਾਸ ਸਿੰਗਲਾ ਘੰਟੀ ਡੋਡ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਪ੍ਰੀਤ ਸਿੰਘ ਸੇਖੋਂ, ਕੌਂਸਲਰ ਤੁਲਸੀ ਬਾਂਸਲ, ਬਲਾਕ ਪ੍ਰਧਾਨ ਪ੍ਰਭਜੀਤ ਸਿੰਘ ਕੂਕਾ, ਲਖਵਿੰਦਰ ਸਿੰਘ ਸੂਰਘੂਰੀ, ਮਦਨ ਲਾਲ ਬਾਂਸਲ, ਡਾ. ਸਲੀਮ, ਟੋਨੀ ਡੋਡ, ਸੰਦੀਪ ਸਿੰਘ ਰੋਮਾਣਾ ਮੀਤ ਪ੍ਰਧਾਨ ਯੂਥ ਕਾਂਗਰਸ ਫ਼ਰੀਦਕੋਟ, ਸੁਖਪਾਲ ਸਿੰਘ ਪਾਲੀ ਕੋਠੇ ਕੇਹਰ ਸਿੰਘ ਵਾਲਾ, ਪ੍ਰੇਮਪਾਲ ਸਿੰਘ ਗੁਰੂਸਰ, ਗੁਰਸੇਵਕ ਸਿੰਘ ਕਾਸਮ ਭੱਟੀ, ਹਰਭਗਵਾਨ ਸਿੰਘ ਕਰੀਰਵਾਲ, ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਰਾਜਵਿੰਦਰ ਸਿੰਘ ਰਾਜ ਭੁੱਲਰ ਰੋੜੀਕਪੂਰਾ, ਅੰਮਿ੍ਤਪਾਲ ਸਿੰਘ ਬਰਾੜ ਰੋੜੀਕਪੂਰਾ, ਲਖਵਿੰਦਰ ਸਿੰਘ ਬਰਾੜ ਰੋੜੀਕਪੂਰਾ, ਸਰਪੰਚ ਸਵਰਨ ਸਿੰਘ ਕੋਠੇ ਕੇਹਰ ਸਿੰਘ ਵਾਲਾ, ਸਰਪੰਚ ਲਛਮਣ ਸਿੰਘ ਬਾਜਾਖਾਨਾ, ਬਲਾਕ ਸੰਮਤੀ ਮੈਂਬਰ ਗੁਰਤੇਜ ਸਿੰਘ ਸਿੱਧੂ ਦਬੜੀਖਾਨਾ ਆਦਿ ਨੇ ਮਨਬੀਰ ਸਿੰਘ ਬੱਬੂ ਬਰਾੜ ਮੱਤਾ ਤੇ ਜਸਵਿੰਦਰ ਸਿੰਘ ਸੰਮ੍ਹੀ ਰੰਧਾਵਾ ਸਾਬਾਕਾ ਸਰਪੰਚ ਭਗਤੂਆਣਾ ਨਾਲ ਖ਼ੁਸੀ ਦਾ ਇਜ਼ਹਾਰ ਕੀਤਾ |
ਪਿਛਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਅਨਾਜ ਮੰਡੀ 'ਚ ਲਿਫ਼ਟਿੰਗ ਤੇ ਟਰਾਂਸਪੋਰਟ ਦੇ ਪੂਰੇ ਪ੍ਰਬੰਧ ਮੁਕੰਮਲ-ਹਰਸਿਮਰਨ ਮਲਹੋਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।