03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਵੱਡੇ ਹਾਦਸੇ ਦਾ ਕਾਰਨ ਬਣ ਸਕਦੈ ਟੁੱਟੇ ਖੰਭੇ ਵਾਲਾ ਟਰਾਂਸਫ਼ਾਰਮਰ

ਅਜੀਤ ਡੈਸਕ 14-06-2026
ਸ੍ਰੀ ਮੁਕਤਸਰ ਸਾਹਿਬ, 13 ਜੂਨ (ਹਰਮਹਿੰਦਰ ਪਾਲ)-ਇੱਥੋਂ ਦੇ ਮੁੱਖ ਬੱਸ ਅੱਡੇ ਦੇ ਨਜ਼ਦੀਕ ਅਬੋਹਰ ਰੋਡ ਉਪਰ ਪਾਣੀ ਵਾਲੀ ਟੈਂਕੀ ਦੇ ਕੋਲ ਇਕ ਟਰਾਂਸਫ਼ਾਰਮਰ ਲੱਗਿਆ ਹੈ, ਜਿਸ ਦਾ ਇਕ ਖੰਭਾ ਦੋ ਥਾਵਾਂ ਤੋਂ ਟੁੱਟਿਆ ਹੋਇਆ ਹੈ | ਇਸ ਬਿਨਾਂ ਟਰਾਂਸਫ਼ਾਰਮਰ ਦੇ ਦੋਵੇਂ ਖੰਭਿਆਂ ਨੂੰ ਕੋਈ ਖਿੱਚ ਨਹੀਂ ਲੱਗੀ | ਇਸ ਕਰਕੇ ਖੰਭਾ ਉਪਰੋਂ ਕਰੀਬ ਚਾਰ ਫ਼ੁੱਟ ਸੜਕ ਵੱਲ ਝੁੱਕਿਆ ਹੈ | ਇਸ ਕਰਕੇ ਇਹ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਸਥਾਨਕ ਵਾਸੀ ਗੁਰਮੀਤ ਸਿੰਘ, ਰਾਜਪਾਲ ਸਿੰਘ ਹੋਰਾਂ ਨੇ ਦੱਸਿਆ ਕਿ ਇਹ ਟਰਾਂਸਫ਼ਾਰਮਰ ਹਨੇ੍ਹਰੀ ਵਿਚ ਝੂਲਦਾ ਰਹਿੰਦਾ ਹੈ | ਸੜਕ ਉਪਰੋਂ ਹੈਵੀ ਵਾਹਨ ਲੰਘਦੇ ਹਨ ਤਾਂ ਵੀ ਟਰਾਂਸਫ਼ਾਰਮਰ ਹਿੱਲਦਾ ਹੈ | ਕਿਉਂਕਿ ਇਸ ਦਾ ਖੰਭਾ ਦੋ ਥਾਵਾਂ ਤੋਂ ਟੁੱਟਿਆ ਹੋਇਆ ਹੈ ਅਤੇ ਸੜਕ ਵੱਲ ਝੁੱਕਿਆ ਹੋਇਆ ਹੈ | ਪਿਛਲੇ ਦਿਨੀਂ ਆਈ ਤੇਜ਼ ਹਨੇ੍ਹਰੀ 'ਚ ਇਸ ਟਰਾਂਸਫ਼ਾਰਮਰ ਦੇ ਡਿੱਗਣ ਦਾ ਭਾਰੀ ਖ਼ਤਰਾ ਪੈਦਾ ਹੋ ਗਿਆ ਸੀ | ਹਰ ਵੇਲੇ ਖੰਭਾ ਡਿੱਗਣ ਦਾ ਡਰ ਲੱਗਿਆ ਰਹਿੰਦਾ ਹੈ | ਲੋਕਾਂ ਦੀ ਮੰਗ ਹੈ ਕਿ ਇਸ ਟਰਾਂਸਫ਼ਾਰਮਰ ਦੇ ਖੰਭੇ ਜਲਦੀ ਬਦਲੇ ਜਾਣ |
ਪਿਛਲੀ ਖ਼ਬਰ ਆਯੂਸ਼ਮਾਨ ਅਰੋਗਿਆ ਕੇਂਦਰਾਂ ਦੇ ਸੀ.ਐੱਚ.ਓਜ਼. ਵਲੋਂ ਪੜਾਅਵਾਰ ਸੰਘਰਸ਼ ਦਾ ਐਲਾਨ ਅਗਲੀ ਖ਼ਬਰ ਐੱਸ.ਆਈ.ਆਰ. ਪ੍ਰਕਿਰਿਆ ਅਧੀਨ ਵਿਧਾਨ ਸਭਾ ਚੋਣ ਹਲਕਿਆਂ ਦੇ ਸਟਾਫ਼ ਨੂੰ ਦਿੱਤੀ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।