28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਸੜ੍ਹਕ ਦੇ ਇਕ ਪਾਸੇ ਸੀਵਰੇਜ ਪਾਈਪ ਪਾਉਣ ਲਈ ਕੀਤੀ ਪੁਟਾਈ

ਅਜੀਤ ਡੈਸਕ 17-06-2026

ਸ੍ਰੀ ਮੁਕਤਸਰ ਸਾਹਿਬ, 16 ਜੂਨ (ਰਣਜੀਤ ਸਿੰਘ ਢਿੱਲੋਂ)-ਸ਼ਹਿਰ ਵਿਚ ਸੀਵਰੇਜ ਸਮੱਸਿਆਂ ਦੇ ਹੱਲ ਲਈ ਨਵੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ। ਅਬੋਹਰ ਰੋਡ ਬਾਈਪਾਸ ਬੱਸ ਸਟੈਂਡ ਤੱਕ ਪਾਈਪ ਪਾਉਣ ਮਗਰੋਂ ਅੱਜ ਬੱਸ ਸਟੈਂਡ ਤੋਂ ਸ਼ਹਿਰ ਵੱਲ ਮਲੋਟ ਰੋਡ ‘ਤੇ ਪਾਈਪਾਂ ਪਾਉਣ ਲਈ ਜੇ.ਸੀ.ਬੀ. ਨਾਲ ਪੁਟਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਜਿਸ ਕਰਕੇ ਇਕ ਪਾਸੇ ਪੁਟਾਈ ਦਾ ਕੰਮ ਚੱਲ ਰਿਹਾ ਹੈ, ਦੂਜੇ ਪਾਸੇ ਸੜਕ ਦੀ ਜਗ੍ਹਾ ਵਿਚ ਹੀ ਨਾਜਾਇਜ਼ ਕਬਜ਼ੇ ਹਨ, ਜਿਸ ਕਰਕੇ ਆਵਾਜਾਈ ਵਿਚ ਬਹੁਤ ਵਿਘਨ ਪੈ ਰਿਹਾ ਹੈ। ਫ਼ਲਾਂ ਦੀਆਂ ਰੇਹੜੀਆਂ ਸੜਕ ਦੀ ਜਗ੍ਹਾ ਵਿਚ ਲੱਗੀਆਂ ਹੋਈਆਂ ਹਨ। ਦੁਕਾਨਦਾਰਾਂ ਵਲੋਂ ਸਾਮਾਨ ਵੀ ਸੜਕ ਦੀ ਜਗ੍ਹਾ ਵਿਚ ਰੱਖਿਆ ਗਿਆ ਹੈ। ਸੜਕ ‘ਤੇ ਲਾਈ ਗਈ ਚਿੱਟੀ ਪੱਟੀ ਤੱਕ ਸਾਮਾਨ ਪਿਆ ਹੈ, ਜਦਕਿ ਚਿੱਟੀ ਪੱਟੀ ਤੱਕ ਮੋਟਰਸਾਈਕਲ, ਸਕੂਟਰਾਂ ਆਦਿ ਚੱਲਣੇ ਹੁੰਦੇ ਹਨ। ਇਸ ਤੋਂ ਇਲਾਵਾ ਦੁਕਾਨਾਂ ਮੂਹਰੇ ਸਬਜ਼ੀਆਂ, ਫ਼ਲਾਂ ਦੀਆਂ ਪੱਕੀਆਂ ਰੇਹੜੀਆਂ ਖੜ੍ਹਾਈਆਂ ਜਾਂਦੀਆਂ ਹਨ। ਪਰ ਨਗਰ ਕੌਂਸਲ ਨਾਜਾਇਜ਼ ਕਬਜ਼ੇ ਹਟਾਉਣ ਲਈ ਬਿਲਕੁਲ ਵੀ ਸੰਜੀਦਾ ਨਹੀਂ ਹੈ, ਜਿਸ ਕਰਕੇ ਆਵਾਜਾਈ ਵਿਚ ਵਿਘਨ ਪੈ ਰਿਹਾ ਹੈ। ਪਹਿਲਾਂ ਤਾਂ ਇਹ ਸੜਕ ਦੀ ਚੜ੍ਹਾਈ ਬਹੁਤ ਸੀ ਅਤੇ ਆਵਾਜਾਈ ਚੱਲ ਰਹੀ ਸੀ, ਪਰ ਹੁਣ ਇਕ ਪਾਸੇ ਸੀਵਰੇਜ ਦੀ ਪਾਈਪ ਪਾਉਣ ਦਾ ਕੰਮ ਸ਼ੁਰੂ ਹੋਣ ਕਰਕੇ ਦੂਜੇ ਪਾਸੇ ਨਾਜਾਇਜ਼ ਕਬਜ਼ੇ ਹੋਣ ਕਰਕੇ ਸੜਕ ਬਹੁਤ ਤੰਗ ਹੋ ਗਈ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਸੜਕ ਦੀ ਜਗ੍ਹਾ ਵਿਚ ਰੇਹੜੀਆਂ, ਫ਼ਲਾਂ ਤੇ ਸਬਜ਼ੀਆਂ ਵੇਚਣ ਲਈ ਠੱਲੇ੍ਹ ਜਾਂਦੇ ਰੇਹੜੇ ਪਾਸੇ ਕੀਤੇ ਜਾਣ ਅਤੇ ਦੁਕਾਨਦਾਰਾਂ ਵਲੋਂ ਸੜਕ ਦੀ ਜਗ੍ਹਾ ਵਿਚ ਲਗਾਇਆ ਜਾਂਦਾ ਸਾਮਾਨ ਚੁਕਵਾਇਆ ਜਾਵੇ, ਤਾਂ ਜੋ ਆਵਾਜਾਈ ਚੱਲਦੀ ਰਹੇ।

ਪਿਛਲੀ ਖ਼ਬਰ ਜੇਤੂ ਕੌਂਸਲਰ ਵਲੋਂ ਪ੍ਰਮਾਤਮਾ ਦਾ ਸ਼ੁਕਰਾਨਾ ਅਗਲੀ ਖ਼ਬਰ ਡੇਅਰੀ ਵਿਕਾਸ ਵਿਭਾਗ ਨੇ ਮੁਫ਼ਤ ਦੁੱਧ ਪਰਖ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।