04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਗੁਰਦੁਆਰਾ ਸਾਹਿਬ ਵਿਖੇ ਸਮਰ ਕੈਂਪ ਸਮਾਪਤ

ਅਜੀਤ ਡੈਸਕ 28-06-2026
ਫ਼ਰੀਦਕੋਟ, 27 ਜੂਨ (ਜਸਵੰਤ ਸਿੰਘ ਪੁਰਬਾ)-ਸ਼੍ਰੋਮਣੀ ਭਗਤ ਬਾਬਾ ਨਾਮਦੇਵ ਗੁਰਦੁਆਰਾ ਸਾਹਿਬ ਵਿਖੇ ਬੱਚਿਆਂ ਨੂੰ ਗੁਰਬਾਣੀ ਸਿਖਾਉਣ ਦਾ 25 ਰੋਜ਼ਾ ਕੈਂਪ ਲਗਾਇਆ ਗਿਆ। ਅੱਜ ਸਮਾਪਤੀ ਸਮਾਗਮ ’ਚ ਬੱਚਿਆਂ ਵਲੋਂ ਸ੍ਰੀ ਜਪੁਜੀ ਸਾਹਿਬ ਦੇ ਪਾਠ, ਸਿੱਖ ਧਰਮ ਦੀਆਂ ਕਵਿਤਾਵਾਂ ਤੇ ਗੁਰੂ ਸਾਹਿਬ ਦੇ ਜੀਵਨ ਬਾਰੇ ਸੰਗਤਾਂ ਨੂੰ ਦੱਸਿਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਅੰਗਰੇਜ਼ ਸਿੰਘ ਤੇ ਤਪਿੰਦਰ ਸਿੰਘ ਬੇਦੀ ਨੂੰ ਪ੍ਰਬੰਧਕ ਕਮੇਅੀ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੇਵ ਸਿੰਘ ਕੈਂਥ ਨੇ ਦੱਸਿਆ ਕਿ ਕੈਂਪ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਘੜੀਆਂ, ਮੈਡਲ, ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਦੇਵ ਸਿੰਘ ਕੈਂਥ, ਵਾਈਸ ਪ੍ਰਧਾਨ ਕਰਮ ਸਿੰਘ ਪੁਰਬਾ, ਇੰਦਰਜੀਤ ਸਿੰਘ ਤੱਗੜ, ਤਪਿੰਦਰ ਸਿੰਘ ਬੇਦੀ, ਸੁਰਿੰਦਰ ਸਿੰਘ ਪੁਰਬਾ, ਬਲਵਿੰਦਰ ਜੀਤ ਸਿੰਘ ਤੱਗੜ, ਦਰਸ਼ਨ ਸਿੰਘ ਪੁਰਬਾ, ਜਸਵੰਤ ਸਿੰਘ ਝੱਖੜਵਾਲਾ, ਰੁਲਦਾ ਸਿੰਘ, ਜਗਦੀਸ਼ ਸਿੰਘ ਸਰਾਂ, ਪ੍ਰੀਤਮ ਸਿੰਘ ਪੁਰਬਾ, ਗੁਰਜੀਤ ਸਿਘ ਰੋਮਾਣਾ, ਲਵਪ੍ਰੀਤ ਸਿੰਘ ਸੇਵਾਦਾਰ, ਮਨਜੀਤ ਕੌਰ ਅਤੇ ਸੰਗਤ ਹਾਜ਼ਰ ਸੀ।
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਪਿੰਡ ਚੰਦਬਾਜਾ ਵਿਖੇ ਲੋਕ ਮਿਲਣੀ ਅੱਜ- ਸੰਧਵਾਂ ਅਗਲੀ ਖ਼ਬਰ ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।