04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗੈਸ ਸਿਲੰਡਰ ਫ਼ਟਣ ਨਾਲ ਕਮਰੇ ’ਚ ਖੜ੍ਹੀ ਕਾਰ ਨੁਕਸਾਨੀ ਤੇ ਕੋਠੀ ਦੇ ਟੁੱਟੇ ਸ਼ੀਸ਼ੇ

ਅਜੀਤ ਡੈਸਕ 15-07-2026

ਜੈਤੋ, 14 ਜੁਲਾਈ (ਗੁਰਚਰਨ ਸਿੰਘ ਗਾਬੜੀਆ)-ਨੇੜਲੇ ਪਿੰਡ ਚੰਦਭਾਨ ਵਿਖੇ ਲੰਘੀ ਰਾਤ ਨੂੰ ਘਰ ਦੇ ਕਮਰੇ ਵਿਚ ਰੱਖਿਆ ਗੈਸ ਸਿਲੰਡਰ ਅਚਾਨਕ ਫ਼ੱਟ ਜਾਣ ਕਰਕੇ ਕਾਰ ਨੁਕਸਾਨੀ ਗਈ ਅਤੇ ਕੋਠੀ ਦੇ ਸ਼ੀਸ਼ੇ ਵੀ ਟੁੱਟ ਜਾਣ ਦਾ ਪਤਾ ਲੱਗਿਆ ਹੈ। ਬਲਜਿੰਦਰ ਸਿੰਘ ਪੁੱਤਰ ਵੀਰ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਗੋਨਿਆਣਾ ਮੰਡੀ ਦੀ ਗੈਸ ਏਜੰਸੀ ਤੋਂ ਇੰਡੇਨ ਕੰਪਨੀ ਦਾ ਗੈਸ ਸਿਲੰਡਰ ਭਰਵਾਇਆ ਸੀ ਜੋ ਕਿ ਘਰ ਵਿਚ ਬਣੇ ਸੀਮਿੰਟ ਦੀਆਂ ਚਾਦਰਾਂ ਨਾਲ ਕਮਰੇ ਵਿਚ ਉਕਤ ਸਿਲੰਡਰ ਤੇ ਕਮਰੇ ਅੰਦਰ ਖੜੀ ਕਾਰ ਅਤੇ ਸਮਾਨ ਪਿਆ ਹੋਇਆ ਸੀ ਕਿ ਲੰਘੀ ਰਾਤ ਨੂੰ ਕਰੀਬ 1 ਵਜੇ ਇਹ ਸਿਲੰਡਰ ਫ਼ੱਟ ਗਿਆ ਤੇ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਖੜ੍ਹੀ ਕਾਰ ਨੁਕਸਾਨੀ ਗਈ ਤੇ ਕਮਰੇ ਦੀ ਛੱਤ ਉੱਡ ਗਈ ਤੇ ਗੇਟ ਅੱਗੇ ਲੱਗਿਆ ਸ਼ਟਰ ਨੂੰ ਵੀ ਨੁਕਸਾਨ ਪਹੁੰਚਿਆ। ਇਥੇ ਦੱਸਣਾ ਜ਼ਰੂਰੀ ਹੈ ਕਿ ਸਿਲੰਡਰ ਅਤੇ ਸ਼ਟਰ ਦੇ ਟੁਕੜੇ ਘਰ ਦੇ ਬਾਹਰਲੇ ਗੇਟ ਦੇ ਕੋਲ ਆ ਕੇ ਡਿੱਗੇ। ਇਸ ਘਟਨਾ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

ਪਿਛਲੀ ਖ਼ਬਰ ਪੁਲਿਸ ਲਾਈਨ ਵਿਖੇ 32 ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕਰਵਾਈ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਨੇ ਬਰਗਾੜੀ ਵਿਖੇ ਕੀਤੀ ਭਰਵੀਂ ਰੋਸ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।