07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀਆਂ ਡੀ.ਐਨ.ਟੀ ਜਾਤੀਆਂ ਨੂੰ ਵੱਖਰਾ 10% ਕੋਟਾ ਦੇਵੇ : ਦੇਸੂ ਯੋਧਾ

ਅਜੀਤ ਡੈਸਕ 28-07-2026
ਸਾਦਿਕ, 27 ਜੁਲਾਈ (ਆਰ.ਐਸ.ਧੁੰਨਾ)- ਪੰਜਾਬ ਦੀਆਂ ਵਿਮੁਕਤ ਜਾਤੀਆਂ ਬਾਵਰੀਆ, ਸਾਂਸੀ, ਗਡਰੀਆ, ਨਟ, ਬਾਜ਼ੀਗਰ, ਸਪੇਰੇ, ਰਾਏ ਸਿੱਖ, ਸਿਗਲੀਗਰ, ਕੂਚ ਬੰਦ ਵਲੋਂ ਸਾਦਿਕ ਵਿਖੇ ਕੀਤੇ ਜਾ ਰਹੇ ਵੱਡੇ ਸੰਮੇਲਨ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚ ਰਹੇ ਹਨ। ਇਸ ਸੰਮੇਲਨ ਨੂੰ ਕਾਮਯਾਬ ਕਰਨ ਲਈ ਵਿਮੁਕਤ ਜਾਤੀਆਂ ਦੇ ਕੌਮੀ ਪ੍ਰਧਾਨ ਰਜਿੰਦਰ ਸਿੰਘ ਦੇਸੂ ਯੋਧਾ, ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਕਾਬਲ ਵਾਲਾ, ਕੌਮੀ ਜਨਰਲ ਸਕੱਤਰ ਜਸਪਾਲ ਸਿੰਘ ਪੰਜਗਰਾਈਂ, ਕੌਮੀ ਮੀਤ ਪ੍ਰਧਾਨ ਸਰਬਣ ਸਿੰਘ ਪੰਜਗਰਾਈਂ ਅਤੇ ਪਰਮਜੀਤ ਸਿੰਘ ਬਰਗਾੜੀ ਜਰਨਲ ਸਕੱਤਰ ਪੰਜਾਬ ਵਲੋਂ ਗੁੱਜਰ, ਮੁਮਾਰਾ, ਸਾਦਿਕ, ਸੈਦੇ ਕੇ, ਚੇਤ ਸਿੰਘ ਵਾਲਾ, ਮਚਾਕੀ ਕਲਾਂ, ਅਰਾਈਆਂਵਾਲਾ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਾਰੇ ਪਿੰਡਾਂ ਵਿਚ ਸਾਰੀਆਂ ਵਿਮੁਕਤ ਕਬੀਲਿਆਂ ਦੇ ਲੋਕਾਂ ’ਚ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਬੀਲਿਆਂ ਦੀਆਂ ਪਿਛਲੇ 75 ਸਾਲਾਂ ਤੋਂ ਲਟਕ ਰਹੀਆਂ ਸੰਵਿਧਾਨਿਕ ਮੰਗਾਂ ਦੇ ਹੱਕ ਲਈ ਕੀਤੇ ਜਾ ਰਹੇ ਇਸ ਸੰਮੇਲਨ ਵਿਚ ਪੰਜਾਬ ਸਰਕਾਰ ਵਲੋਂ ਕੱਟੇ ਹੋਏ ਦੋ ਪ੍ਰਤੀਸ਼ਤ ਕੋਟੇ ਬਾਰੇ ਅਤੇ ਕੇਂਦਰ ਸਰਕਾਰ ਤੋਂ ਡੀ ਐਨ ਟੀ ਦੇ 10 ਪ੍ਰਤੀਸ਼ਤ ਵੱਖਰੇ ਕੋਟੇ ਲੈਣ ਦੀ ਮੰਗ ਕੇਂਦਰ ਸਰਕਾਰ ਤੋਂ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਤੱਕ ਐਸ.ਟੀ ਕੋਟਾ ਜਾਰੀ ਨਹੀਂ ਕੀਤਾ ਗਿਆ ਜਦੋਂ ਕਿ ਪੰਜਾਬ ਦੀਆਂ ਵਿਮੁਕਤ ਜਾਤੀਆਂ ਨੂੰ ਮਿਲਣ ਵਾਲਾ 2 ਪ੍ਰਤੀਸ਼ਤ ਕੋਟਾ ਵੀ ਪੰਜਾਬ ਦੀ ਸਰਕਾਰ ਨੇ ਕਟ ਦਿੱਤਾ ਹੈ ਜਿਸ ਕਰਕੇ ਸਰਕਾਰ ਖ਼ਿਲਾਫ਼ ਰੋਸ ਵੀ ਪਾਇਆ ਜਾ ਰਿਹਾ ਹੈ । ਪੰਜਾਬ ਸਰਕਾਰ ਨੇ ਮਿਲਣ ਵਾਲਾ ਕੋਟਾ 15.9.22 ਨੂੰ ਜਾਰੀ ਕਰਕੇ ਬੱਚਿਆਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਇਸ ਮੌਕੇ ਕਰਨੈਲ ਸਿੰਘ ਬਰਗਾੜੀ, ਜਸਵੀਰ ਸਿੰਘ ਡੂਮਵਾਲੀ, ਗੁਰਜੰਟ ਸਿੰਘ ਚੰਨੀਆ, ਦਰਸ਼ਨ ਸਿੰਘ ਮਾਨ ਸਿੰਘ ਵਾਲਾ, ਗੁਰਦੀਪ ਸਿੰਘ ਸਿਵੀਆ, ਵੀਰ ਸਿੰਘ ਬਰਗਾੜੀ, ਦਰਸ਼ਨ ਸਿੰਘ ਬਹਿਬਲ, ਕਰਮ ਸਿੰਘ , ਲਛਮਣ ਸਿੰਘ ਸਾਦਿਕ, ਧਰਮ ਸਿੰਘ ਮਾਨ ਸਿੰਘ ਵਾਲਾ, ਲਖਵੀਰ ਸਿੰਘ ਢਾਬ, ਗੋਪੀ ਚੰਦ, ਲਖਵੀਰ ਗੁੱਜਰ, ਸੰਤੋਖ ਸਿੰਘ ਸੈਦੇਕੇ ਅਤੇ ਕੁਲਵੰਤ ਬਰਗਾੜੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਕਾਂਗਰਸ ਨੂੰ 2027 ’ਚ ਸੱਤਾ ’ਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ: ਅੰਮ੍ਰਿਤਪਾਲ ਸਿੰਘ ਬਰਾੜ ਅਗਲੀ ਖ਼ਬਰ ਸੰਧਵਾਂ ਵਿਖੇ ਕ੍ਰਿਕਟ ਟੂਰਨਾਮੈਂਟ ’ਚ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਖਿਡਾਰੀਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।