03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

-ਫਾਰਮੇਸੀ ਅਧਿਕਾਰੀ ਭਰਤੀ ਪ੍ਰੀਖਿਆ ਲੀਕ ਮਾਮਲਾ- ਬਾਬਾ ਫ਼ਰੀਦ ਯੂਨੀਵਰਸਿਟੀ ਸਾਹਮਣੇ ਚੱਲ ਰਿਹਾ ਪੱਕਾ ਧਰਨਾ ਪੰਜਵੇਂ ਦਿਨ ਵੀ ਜਾਰੀ

ਫ਼ਰੀਦਕੋਟ, 2 ਅਗਸਤ (ਸਰਬਜੀਤ ਸਿੰਘ) - ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਲਿਆ ਗਿਆ ਫ਼ਾਰਮੇਸੀ ਅਫ਼ਸਰ ਭਰਤੀ ਦੇ ਪੇਪਰ ਲੀਕ ਮਾਮਲੇ ਵਿਚ ਪੰਜਾਬ ਸਟੂਡੈਂਸ ਯੂਨੀਅਨ ਅਤੇ ਹੋਰ ਜਥੇਬੰਦੀਆਂ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਸਾਹਮਣੇ ਪੱਕਾ ਧਰਨਾ ਲਗਾਇਆ ਹੋਇਆ ਹੈ ਜੋ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਸਰਕਾਰ ਇਸ ਨੂੰ ਨਕਲ ਦਾ ਮਾਮਲਾ ਬਣਾ ਕੇ ਰਫਾ ਦਫਾ ਕਰਨਾ ਚਾਹੁੰਦੀ ਹੈ ਜਿਸ ਦੇ ਪਿੱਛੇ ਉਹ ਪੇਪਰ ਨੂੰ ਲੀਕ ਕਰਵਾਉਣ ਵਾਲੇ ਦੋਸ਼ੀ ਯੂਨੀਵਰਸਿਟੀ ਅਧਿਕਾਰੀ ਅਤੇ ਸਿਆਸੀ ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਟਰਾਂਸਫ਼ਾਰਮਰ ਅਤੇ ਮੋਟਰਾਂ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ 03-08-2026
ਫ਼ਰੀਦਕੋਟ, 2 ਅਗਸਤ (ਸਰਬਜੀਤ ਸਿੰਘ) - ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਲਿਆ ਗਿਆ ਫ਼ਾਰਮੇਸੀ ਅਫ਼ਸਰ ਭਰਤੀ ਦੇ ਪੇਪਰ ਲੀਕ ਮਾਮਲੇ ਵਿਚ ਪੰਜਾਬ ਸਟੂਡੈਂਸ ਯੂਨੀਅਨ ਅਤੇ ਹੋਰ ਜਥੇਬੰਦੀਆਂ ਵਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਸਾਹਮਣੇ ਪੱਕਾ ਧਰਨਾ ਲਗਾਇਆ ਹੋਇਆ ਹੈ ਜੋ ਅੱਜ ਪੰਜਵੇਂ ਦਿਨ ਵੀ ਜਾਰੀ ਰਿਹਾ। ਧਰਨਾਕਾਰੀਆਂ ਦਾ ਦੋਸ਼ ਹੈ ਕਿ ਸਰਕਾਰ ਇਸ ਨੂੰ ਨਕਲ ਦਾ ਮਾਮਲਾ ਬਣਾ ਕੇ ਰਫਾ ਦਫਾ ਕਰਨਾ ਚਾਹੁੰਦੀ ਹੈ ਜਿਸ ਦੇ ਪਿੱਛੇ ਉਹ ਪੇਪਰ ਨੂੰ ਲੀਕ ਕਰਵਾਉਣ ਵਾਲੇ ਦੋਸ਼ੀ ਯੂਨੀਵਰਸਿਟੀ ਅਧਿਕਾਰੀ ਅਤੇ ਸਿਆਸੀ ਲੀਡਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਤੱਕ ਵਿਵਾਦਿਤ ਪੇਪਰ ਨੂੰ ਰੱਦ ਨਹੀਂ ਕੀਤਾ ਗਿਆ ਹੈ। ਜਿਸ ਖਿਲਾਫ਼ ਵੱਖ-ਵੱਖ ਜਥੇਬੰਦੀਆਂ ਵਲੋਂ 4 ਅਗਸਤ ਨੂੰ ਯੂਨੀਵਰਸਿਟੀ ਦੇ ਸਾਹਮਣੇ ਵਿਸ਼ਾਲ ਇਕੱਠ ਕੀਤਾ ਜਾ ਰਿਹਾ ਹੈ। ਅੱਜ ਯੂਨੀਵਰਸਿਟੀ ਸਾਹਮਣੇ ਪੱਕੇ ਧਰਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਸ਼ਮੂਲੀਅਤ ਕੀਤੀ ਅਤੇ ਬੀ ਕੇ ਯੂ ਕ੍ਰਾਂਤੀਕਾਰੀ ਦੇ ਸੂਬਾ ਮੀਤ ਪ੍ਰਧਾਨ ਸੂਰਜ ਭਾਨ ਅਤੇ ਸੂਬਾ ਸਹਾਇਕ ਸਕੱਤਰ ਬਲਦੇਵ ਸਿੰਘ ਸੁੱਖਣਵਾਲਾ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਮਾਮਲੇ ਨੂੰ ਰੋਲਿਆ ਜਾ ਰਿਹਾ ਹੈ, ਇਸ ਪੇਪਰ ਵਿਚ 7000 ਦੇ ਕਰੀਬ ਵਿਦਿਆਰਥੀ ਪ੍ਰਭਾਵਿਤ ਹੋਏ ਹਨ ਪਰ ਹਜੇ ਤੱਕ ਪੇਪਰ ਰੱਦ ਨਹੀਂ ਕੀਤਾ ਗਿਆ ਅਤੇ ਇਸ ਪਿਛੇ ਸਿਆਸੀ ਅਤੇ ’ਵਰਸਿਟੀ ਅਧਿਕਾਰੀਆਂ ’ਤੇ ਸ਼ਿਕੰਜਾ ਨਹੀਂ ਕੱਸਿਆ ਗਿਆ। ਬਾਬਾ ਫ਼ਰੀਦ ਯੂਨੀਵਰਸਿਟੀ ਬਹੁਤ ਲੰਬੇ ਸਮੇਂ ਤੋਂ ਬਿਨਾਂ ਨਿਯਮਾਂ ਤੋਂ ਗ਼ਲਤ ਤਰੀਕੇ ਨਾਲ ਭਾਰਤੀਆਂ ਕਰਦੀ ਆ ਰਹੀ ਹੈ ਅਤੇ ਹਰ ਭਰਤੀ ਵਿਚ ਰਾਜਨੀਤਿਕ ਦਖਲਅੰਦਾਜ਼ੀ ਹੁੰਦੀ ਆ ਰਹੀ ਹੈ। ਨੌਜਵਾਨਾਂ ਦੇ ਭਵਿੱਖ ਨਾਲ ਖੇਡਿਆਂ ਜਾ ਰਿਹਾ ਹੈ ਅਤੇ ਕੋਈ ਭਰਤੀ ਵੀ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋ ਰਹੀ। ਨੈਤਿਕ ਅਧਾਰ ਤੇ ਸਿਹਤ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ ਚਾਰ ਅਗਸਤ ਨੂੰ ਹੋ ਰਹੇ ਇਕੱਠ ਵਿਚ ਵੱਡੀ ਗਿਣਤੀ ਵਿਚ ਕਿਸਾਨ ਸ਼ਮੂਲੀਅਤ ਕਰਨਗੇ। ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਕੌਰ, ਸੁਖਬੀਰ ਸਿੰਘ ਨੇ ਕਿਹਾ ਕਿ ਜੋ ਪੇਪਰ ਸ਼ੁਰੂ ਹੋਣ ਤੋਂ ਪੰਜ ਸੱਤ ਮਿੰਟਾਂ ਵਿਚ ਹਰਿਆਣਾ ਤੱਕ ਪਹੁੰਚ ਗਿਆ ਫਿਰ ਵੀ ਸਰਕਾਰ ਇਸ ਨੂੰ ਰਾਜਨੀਤਿਕ ਡਰ ਕਾਰਨ ਲੀਕ ਨਹੀਂ ਮੰਨ ਰਹੀ ਅਤੇ ਦੋਸ਼ੀਆਂ ਨੂੰ ਬਚਾਉਣ ਲੱਗੀ ਹੋਈ ਹੈ। ਇਸ ਪੇਪਰ ਲੀਕ ਖ਼ਿਲਾਫ਼ ਬਣੇ ਮਾਹੌਲ ਕਰਕੇ ਸਰਕਾਰ ਨੇ ਇਸ ਵਾਰ ਬੀ ਐੱਡ ਦੇ ਦਾਖਲਾ ਪ੍ਰੀਖਿਆ ਦਾ ਸੈਂਟਰ ਵੀ ਫ਼ਰੀਦਕੋਟ ਨੂੰ ਨਹੀਂ ਬਣਾਇਆ। ਨੌਜਵਾਨ ਭਾਰਤ ਸਭਾ ਦੇ ਸੂਬਾ ਆਗੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਨੌਜਵਾਨ ਇਸ ਧਰਨੇ ਵਿਚ ਹਿੱਸਾ ਲੈਣਗੇ।
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਤੋਂ ਮੀਰੀ ਪੀਰੀ ਖ਼ਾਲਸਾ ਮਾਰਚ ਦੀ ਹੋਈ ਰਵਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।