21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਫ਼ੋਟੋਗ੍ਰਾਫ਼ਰ ਯੂਨੀਅਨ ਨੇ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਮਨਾਇਆ

ਮਲੋਟ, 20 ਅਗਸਤ (ਪਾਟਿਲ)-ਫ਼ੋਟੋਗ੍ਰਾਫ਼ਰ ਯੂਨੀਅਨ ਮਲੋਟ ਦੇ ਸਮੂਹ ਮੈਂਬਰਾਂ ਵਲੋਂ ਅੱਜ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਦੀ ਵਧਾਈ ਦਿੰਦਿਆਂ ਜੱਜ ਸ਼ਰਮਾ ਨੇ ਕਿਹਾ ਕਿ ਇਹ ਦਿਨ ਫ਼ੋਟੋਗ੍ਰਾਫੀ ਦੇ ਖੇਤਰ ਵਿਚ ਅਮੁੱਲੇ ਯੋਗਦਾਨਾਂ ਦੀ ਸ਼ਲਾਘਾ ਕਰਨ ਲਈ ਮਨਾਇਆ ਜਾਂਦਾ ਹੈ।

ਮਲੋਟ ਵਿਖੇ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਮਨਾਏ ਜਾਣ ਮੌਕੇ ਹਾਜ਼ਰ ਫ਼ੋਟੋਗ੍ਰਾਫ਼ਰ ਯੂਨੀਅਨ ਦੇ ਅਹੁਦੇਦਾਰ। ਤਸਵੀਰ: ਪਾਟਿਲ 21-08-2026
ਮਲੋਟ, 20 ਅਗਸਤ (ਪਾਟਿਲ)-ਫ਼ੋਟੋਗ੍ਰਾਫ਼ਰ ਯੂਨੀਅਨ ਮਲੋਟ ਦੇ ਸਮੂਹ ਮੈਂਬਰਾਂ ਵਲੋਂ ਅੱਜ ਵਿਸ਼ਵ ਫ਼ੋਟੋਗ੍ਰਾਫ਼ਰ ਦਿਵਸ ਬਹੁਤ ਹੀ ਉਤਸ਼ਾਹ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਦੀ ਵਧਾਈ ਦਿੰਦਿਆਂ ਜੱਜ ਸ਼ਰਮਾ ਨੇ ਕਿਹਾ ਕਿ ਇਹ ਦਿਨ ਫ਼ੋਟੋਗ੍ਰਾਫੀ ਦੇ ਖੇਤਰ ਵਿਚ ਅਮੁੱਲੇ ਯੋਗਦਾਨਾਂ ਦੀ ਸ਼ਲਾਘਾ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਸਾਲ 1837 ਫਰਾਂਸ ਵਿਚ ਹੋਈ ਸੀ। ਫਰਾਂਸੀਸੀ ਲੂਈ ਡਾਗਏਰੇ ਤੇ ਜੋਸੇਫ ਨਾਈਸਫੋਰ ਨੇ 19 ਅਗਸਤ ਨੂੰ ਵਿਸ਼ਵ ਫ਼ੋਟੋਗ੍ਰਾਫ਼ੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। ਉਸ ਸਮੇਂ ਤੋਂ ਦੁਨੀਆ ਭਰ ਵਿਚ ਹਰ ਸਾਲ ਇਹ ਦਿਨ ਵਿਸ਼ਵ ਫ਼ੋਟੋਗ੍ਰਾ ਫ਼ੀ ਦਿਵਸ ਦੇ ਰੂਪ ’ ਚ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਮੋਬਾਈਲ ਫ਼ੋਨ ਰਾਹੀ ਫ਼ੋਟੋ ਕਰਨਾ ਇਕ ਆਮ ਗੱਲ ਹੋ ਗਈ ਹੋਵੇ, ਪਰ ਕਲਾਕਾਰਾਂ ਲਈ ਇਹ ਜ਼ਿੰਦਗੀ ਜਿਊਣ ਦਾ ਤਰੀਕਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ, ਮਲੋਟ ਦੇ ਪ੍ਰਧਾਨ ਹਰਪ੍ਰੀਤ ਘਈ, ਜ਼ਿਲ੍ਹਾ ਖ਼ਜ਼ਾਨਚੀ ਜੱਜ ਸ਼ਰਮਾ, ਚੇਅਰਮੈਨ ਜਗਦੀਸ਼ ਵਧਵਾ, ਵਾਈਸ ਪ੍ਰਧਾਨ ਸੁਰਿੰਦਰ ਜੁਨੇਜਾ, ਸੋਨੂੰ ਪਟਵਾਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਮੁੱਖ ਦਫ਼ਤਰ ਵਿਖੇ ਤਿੰਨ ਰੋਜ਼ਾ ਪੁਸਤਕ ਮੇਲਾ ਅੱਜ ਤੋਂ ਅਗਲੀ ਖ਼ਬਰ 23 ਦੀ ਰੈਲੀ ’ਚ ਸਿਹਤ ਵਿਭਾਗ ਦੀ ਮਾਸ ਮੀਡੀਆ ਯੂਨੀਅਨ ਕਰੇਗੀ ਸ਼ਮੂਲੀਅਤ-ਕੈਂਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।