22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ, ਕਿਸਾਨਾਂ ਲਈ ਵੱਡੀ ਚਿੰਤਾ

ਜੈਤੋ, 20 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਝੋਨੇ ਦੀ ਫ਼ਸਲ ਇਸ ਸਮੇਂ ਵਿਕਾਸ ਦੇ ਅਹਿਮ ਪੜਾਅ ਵਿਚੋਂ ਲੰਘ ਰਹੀ ਹੈ, ਪਰ ਇਸ ਦੇ ਨਾਲ ਹੀ ਖੇਤਾਂ ਵਿਚ ਪੱਤਾ ਲਪੇਟ ਸੁੰਡੀ ਦੀ ਦਸਤਕ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਈ ਥਾਵਾਂ ’ਤੇ ਝੋਨੇ ਦੇ ਪੱਤੇ ਲਪੇਟੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਅੰਦਰ ਰਹਿ ਕੇ ਸੁੰਡੀ ਪੱਤੇ ਦੇ ਹਰੇ ਹਿੱਸੇ ਨੂੰ ਖਾ ਰਹੀ ਹੈ।

ਪਿੰਡ ਰੋੜੀਕਪੂਰਾ ਦਾ ਕਿਸਾਨ ਜਸਕਰਨ ਸਿੰਘ ਢਿੱਲੋਂ ਝੋਨੇ ’ਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਦਿਖਾਉਂਦੇ ਹੋਏ। ਤਸਵੀਰ: ਗੁਰਮੀਤਪਾਲ ਰੋੜੀਕਪੂਰਾ 21-08-2026
ਜੈਤੋ, 20 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਝੋਨੇ ਦੀ ਫ਼ਸਲ ਇਸ ਸਮੇਂ ਵਿਕਾਸ ਦੇ ਅਹਿਮ ਪੜਾਅ ਵਿਚੋਂ ਲੰਘ ਰਹੀ ਹੈ, ਪਰ ਇਸ ਦੇ ਨਾਲ ਹੀ ਖੇਤਾਂ ਵਿਚ ਪੱਤਾ ਲਪੇਟ ਸੁੰਡੀ ਦੀ ਦਸਤਕ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਕਈ ਥਾਵਾਂ ’ਤੇ ਝੋਨੇ ਦੇ ਪੱਤੇ ਲਪੇਟੇ ਹੋਏ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਅੰਦਰ ਰਹਿ ਕੇ ਸੁੰਡੀ ਪੱਤੇ ਦੇ ਹਰੇ ਹਿੱਸੇ ਨੂੰ ਖਾ ਰਹੀ ਹੈ। ਜੇਕਰ ਇਸ ਕੀਟ ਦੀ ਸਮੇਂ ਸਿਰ ਪਛਾਣ ਕਰਕੇ ਢੁਕਵਾਂ ਪ੍ਰਬੰਧਨ ਨਾ ਕੀਤਾ ਗਿਆ ਤਾਂ ਫ਼ਸਲ ਦੀ ਪੈਦਾਵਾਰ ਅਤੇ ਦਾਣਿਆਂ ਦੀ ਗੁਣਵੱਤਾ ’ਤੇ ਮਾੜਾ ਅਸਰ ਪੈਣ ਦਾ ਖ਼ਦਸ਼ਾ ਹੈ। ਹਮਲੇ ਵਾਲੇ ਪੱਤੇ ਨੂੰ ਖੋਲ੍ਹਣ’ਤੇ ਅੰਦਰ ਸੁੰਡੀ ਜਾਂ ਇਸ ਵਲੋਂ ਖਾਧਾ ਗਿਆ ਹਰਾ ਹਿੱਸਾ ਸਾਫ਼ ਦਿਖਾਈ ਦਿੰਦਾ ਹੈ। ਵਧੇਰੇ ਹਮਲੇ ਕਾਰਨ ਪੱਤਿਆਂ ਦਾ ਹਰਾ ਖੇਤਰ ਘੱਟ ਜਾਂਦਾ ਹੈ ਅਤੇ ਪੌਦੇ ਦੀ ਰੌਸ਼ਨੀ ਸੰਸ਼ਲੇਸ਼ਣ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਦਾਣੇ ਭਰਨ ਸਮੇਂ ਨੁਕਸਾਨ ਹੋਇਆ ਤਾਂ ਝਾੜ ਪ੍ਰਭਾਵਿਤ ਹੋ ਸਕਦਾ ਹੈ। ਝੋਨੇ ਦੇ ਪੌਦੇ ਲਈ ਪੱਤੇ ਬਹੁਤ ਮਹੱਤਵਪੂਰਨ ਹੁੰਦੇ ਹਨ। ਖ਼ਾਸ ਕਰਕੇ ਫ਼ਸਲ ਦੇ ਸੰਵੇਦਨਸ਼ੀਲ ਪੜਾਅ ’ਤੇ ਵਧੇਰੇ ਹਮਲਾ ਹੋਣ ਨਾਲ ਦਾਣੇ ਭਰਨ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਅਤੇ ਅੰਤਿਮ ਝਾੜ ਵਿਚ ਕਮੀ ਆ ਸਕਦੀ ਹੈ। ਕਿਵੇਂ ਪਛਾਣੀਏ ਪੱਤਾ ਲਪੇਟ ਸੁੰਡੀ ਦਾ ਹਮਲਾ ਕਿਸਾਨ ਖੇਤ ਦਾ ਦੌਰਾ ਕਰਦੇ ਸਮੇਂ ਝੋਨੇ ਦੇ ਪੱਤਿਆਂ ਨੂੰ ਧਿਆਨ ਨਾਲ ਦੇਖਣ , ਜੇਕਰ ਪੱਤੇ ਲੰਬਾਈ ਵਿਚ ਲਪੇਟੇ ਹੋਏ ਮਿਲਣ, ਉਨ੍ਹਾਂ ’ਤੇ ਚਿੱਟੀਆਂ ਜਾਂ ਪਾਰਦਰਸ਼ੀ ਧਾਰੀਆਂ ਨਜ਼ਰ ਆਉਣ ਜਾਂ ਪੱਤੇ ਦਾਹਰਾ ਹਿੱਸਾ ਖੁਰਚਿਆ ਹੋਇਆ ਦਿਖਾਈ ਦੇਵੇ ਤਾਂ ਪੱਤਾ ਲਪੇਟ ਸੁੰਡੀ ਦੇ ਹਮਲੇ ਦੀ ਸੰਭਾਵਨਾ ਹੋ ਸਕਦੀ ਹੈ। ਅਜਿਹੇ ਪੱਤਿਆਂ ਨੂੰ ਖੋਲ੍ਹ ਕੇ ਅੰਦਰ ਮੌਜੂਦ ਸੁੰਡੀ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ। ਵੱਧ ਯੂਰੀਆ ਪਾਉਣ ਤੋਂ ਕਿਸਾਨ ਕਰਨ ਗੁਰੇਜ਼ ਖੇਤੀ ਮਾਹਿਰਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਵਿਚ ਬੇਲੋੜੀ ਨਾਈਟੋ੍ਰਜਨ ਜਾਂ ਯੂਰੀਆ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ। ਲੋੜ ਤੋਂ ਵੱਧ ਨਾਈਟ੍ਰੋਜਨ ਨਾਲ ਫ਼ਸਲ ਦਾ ਨਰਮ ਅਤੇ ਘਣਾ ਹਰਾ ਵਾਧਾ ਹੋ ਸਕਦਾ ਹੈ, ਜਿਸ ਨਾਲ ਕੁਝ ਕੀਟਾਂ ਲਈ ਅਨੁਕੂਲ ਹਾਲਾਤ ਬਣ ਸਕਦੇ ਹਨ। ਇਸ ਲਈ ਖਾਦਾਂ ਦੀ ਵਰਤੋਂ ਮਿੱਟੀ ਅਤੇ ਫ਼ਸਲ ਦੀ ਲੋੜ ਅਨੁਸਾਰ ਹੀ ਕੀਤੀ ਜਾਵੇ। ਬਿਨਾਂ ਲੋੜ ਕੀਟਨਾਸ਼ਕਾਂ ਦੀ ਵਰਤੋਂ ਨਾ ਕਰਨ। ਮਾਹਿਰਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੱਤਾ ਲਪੇਟ ਸੁੰਡੀ ਨਜ਼ਰ ਆਉਣ ’ਤੇ ਘਬਰਾਉਣ ਦੀ ਬਜਾਏ ਪਹਿਲਾਂ ਖੇਤ ਦਾ ਢੰਗ ਨਾਲ ਸਰਵੇਖਣ ਕੀਤਾ ਜਾਵੇ। ਹਰ ਹਮਲੇ ਵਿਚ ਤੁਰੰਤ ਕੀਟਨਾਸ਼ਕ ਦੀ ਵਰਤੋਂ ਕਰਨਾ ਜ਼ਰੂਰੀ ਨਹੀਂ ਹੁੰਦਾ। ਜੇਕਰ ਹਮਲਾ ਆਰਥਿਕ ਨੁਕਸਾਨ ਦੀ ਹੱਦ ਤੱਕ ਪਹੁੰਚਦਾ ਹੈ ਤਾਂ ਖੇਤੀਬਾੜੀ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਜੂਦਾ ਸਿਫ਼ਾਰਸ਼ ਅਨੁਸਾਰ ਹੀ ਮਨਜ਼ੂਰਸ਼ੁਦਾ ਕੀਟਨਾਸ਼ਕ ਅਤੇ ਸਹੀ ਮਾਤਰਾ ਦੀ ਵਰਤੋਂ ਕੀਤੀ ਜਾਵੇ। ਮਾਹਿਰਾਂ ਨੇ ਕਿਹਾ ਕਿ ਖੇਤ ਵਿਚ ਮੌਜੂਦ ਮਿੱਤਰ ਕੀਟ ਕਈ ਨੁਕਸਾਨ ਦਾਇਕ ਕੀਟਾਂ ਨੂੰ ਕੁਦਰਤੀ ਤੌਰ ’ ਤੇ ਕਾਬੂ ਕਰਨ ਵਿਚ ਸਹਾਇਤਾ ਕਰਦੇ ਹਨ। ਇਸ ਲਈ ਬਿਨਾਂ ਲੋੜ ਕੀਟਨਾਸ਼ਕਾਂ ਦੇ ਛਿੜਕਾਅ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਪਹਿਲਾਂ ਨਿਗਰਾਨੀ, ਫਿਰ ਲੋੜ ਅਨੁਸਾਰ ਕਾਰਵਾਈ ਦੀ ਨੀਤੀ ਅਪਣਾਉਣਾ ਸਭ ਤੋਂ ਵਧੀਆ ਤਰੀਕਾ ਹੈ।
ਪਿਛਲੀ ਖ਼ਬਰ ਸੰਕਲਪ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਨੇਤਰਹੀਣਾਂ ਨਾਲ ਮਿਲਣੀ ਅਗਲੀ ਖ਼ਬਰ ਟਿੱਪਰ ਦੀ ਫੇਟ ਵੱਜਣ ਨਾਲ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।