23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

10 ਦਿਨਾਂ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਦੀ ਮਿਲੀ ਲੋਕੇਸ਼ਨ ਸੋਸ਼ਲ ਮੀਡੀਆ ਅਕਾਊਂਟ ਤੋਂ ਹੋਈਆਂ ਟਰੇਸ-ਐਸ.ਐਚ.ਓ.

ਫ਼ਰੀਦਕੋਟ, 22 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਰਕਾਰੀ ਸਕੂਲ ਦੀਆਂ ਦਸਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਜੋ ਪਿਛਲੇ ਕਰੀਬ 10 ਦਿਨਾਂ ਤੋਂ ਇਕੱਠੀਆਂ ਲਾਪਤਾ ਹੋਈਆਂ ਸਨ ਉਨ੍ਹਾਂ ਬਾਰੇ ਪੁਲਿਸ ਵਲੋਂ ਸੁਹ ਕੱਢ ਲਈ ਗਈ ਹੈ। ਜਿਨ੍ਹਾਂ ਨੂੰ ਜਲਦ ਵਾਪਸ ਫ਼ਰੀਦਕੋਟ ਲਿਆਂਦਾ ਜਾਵੇਗਾ।

ਅਜੀਤ ਡੈਸਕ 23-08-2026
ਫ਼ਰੀਦਕੋਟ, 22 ਅਗਸਤ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਸਰਕਾਰੀ ਸਕੂਲ ਦੀਆਂ ਦਸਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਜੋ ਪਿਛਲੇ ਕਰੀਬ 10 ਦਿਨਾਂ ਤੋਂ ਇਕੱਠੀਆਂ ਲਾਪਤਾ ਹੋਈਆਂ ਸਨ ਉਨ੍ਹਾਂ ਬਾਰੇ ਪੁਲਿਸ ਵਲੋਂ ਸੁਹ ਕੱਢ ਲਈ ਗਈ ਹੈ। ਜਿਨ੍ਹਾਂ ਨੂੰ ਜਲਦ ਵਾਪਸ ਫ਼ਰੀਦਕੋਟ ਲਿਆਂਦਾ ਜਾਵੇਗਾ। ਹਾਲਾਂਕਿ ਇਸ ਮਾਮਲੇ ’ਚ ਬੱਚੀਆਂ ਦੇ ਪਰਿਵਾਰਕ ਮੈਂਬਰ ਮੀਡੀਆ ਸਾਹਮਣੇ ਨਹੀਂ ਆਏ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 2 ਦੇ ਮੁਖੀ ਅਕਲ ਪ੍ਰੀਤ ਸਿੰਘ ਨੇ ਦੱਸਿਆ ਕਿ ਮਿਤੀ 12 ਅਗਸਤ ਨੂੰ ਇਤਲਾਹ ਮਿਲੀ ਕਿ ਭੋਲੂਵਾਲਾ ਰੋਡ ਸਥਿਤ ਤਿੰਨ ਲੜਕੀਆਂ ਜੋ ਸਰਕਾਰੀ ਕੰਨਿਆ ਸਕੂਲ ’ਚ ਪੜ ਰਹੀਆਂ ਸਨ ਉਹ 10 ਅਗਸਤ ਤੋਂ ਘਰ ਤੋਂ ਸਕੂਲ ਜਾਣ ਤੋਂ ਬਾਅਦ ਗਾਇਬ ਸਨ। ਜਿਸ ਸਬੰਧੀ ਰਿਪੋਰਟ ਦਰਜ ਕਰਨ ਬਾਅਦ ਪੁਲਿਸ ਵਲੋਂ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਜਿਸ ਦੌਰਾਨ ਟੈਕਨੀਕਲ ਸੈੱਲ ਦੀ ਮਦਦ ਲਈ ਗਈ ਅਤੇ ਲੜਕੀਆਂ ਦੇ ਸ਼ੋਸ਼ਲ ਮੀਡੀਆ ਅਕਾਊਂਟ ਨੂੰ ਵੀ ਜਾਂਚਣ ਤੋਂ ਬਾਅਦ ਲੀਡ ਮਿਲੀ ਕੇ ਤਿੰਨੋਂ ਲੜਕੀਆਂ ਮੁੰਬਈ ਹਨ ਜਿਸ ਤੋਂ ਬਾਅਦ ਪੁਲਿਸ ਦੀ ਇਕ ਟੀਮ ਮੁੰਬਈ ਰਵਾਨਾ ਹੋ ਚੁੱਕੀ ਹੈ ਜੋ ਜਲਦ ਬੱਚੀਆਂ ਨੂੰ ਵਾਪਸ ਲੈ ਕੇ ਆਵੇਗੀ। ਉਨ੍ਹਾਂ ਕਿਹਾ ਕਿ ਹਾਲੇ ਤੱਕ ਸਾਫ਼ ਨਹੀਂ ਹੋ ਸਕਿਆ ਕਿ ਤਿੰਨੋਂ ਲੜਕੀਆ ਕਿਸ ਤਰੀਕੇ ਮੁੰਬਈ ਪੁੱਜੀਆਂ ਜਾਂ ਇਸ ਪਿੱਛੇ ਕੋਈ ਸਾਜ਼ਿਸ਼ ਸੀ ਇਹ ਲੜਕੀਆ ਦੇ ਆਉਣ ’ਤੇ ਪੁੱਛਗਿੱਛ ਦੌਰਾਨ ਹੀ ਸਾਫ਼ ਹੋ ਸਕੇਗਾ ਅਤੇ ਫਿਰ ਉਨ੍ਹਾਂ ਦੇ ਬਿਆਨਾਂ ’ਤੇ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਗੰਦੇ ਪਾਣੀ ਦੀ ਨਿਕਾਸੀ ਲਈ ਪੁੱਟੇ ਗਏ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਨਾ ਪਾਈਪਾਂ ਪਈਆਂ ਤੇ ਨਾ ਨਾਲਾ ਢਕਿਆ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੀ 1 ਸਤੰਬਰ ਦੇ ਚੰਡੀਗੜ੍ਹ ਧਰਨੇ ਸਬੰਧੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।