ਮਾਸਟਰ ਮੱਘਰ ਸਿੰਘ ਬੁੱਟਰ ਦੇ ਸਦੀਵੀ ਵਿਛੋੜੇ ’ਤੇ ਬੁੱਟਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਕਿਸ਼ਨਪੁਰਾ ਕਲਾਂ , 22 ਅਗਸਤ ( ਪਰਮਿੰਦਰ ਸਿੰਘ ਗਿੱਲ , ਅਮੋਲਕ ਸਿੰਘ ਕਲਸੀ )- ਉੱਘੀ ਸਿਆਸੀ ਸ਼ਖ਼ਸੀਅਤ ਅਤੇ ਅਵਤਾਰ ਸਿੰਘ ਬੁੱਟਰ , ਜਗਤਾਰ ਸਿੰਘ ਬੁੱਟਰ ਤੇ ਮਨਪ੍ਰੀਤ ਸਿੰਘ ਬੁੱਟਰ ਦੇ ਸਤਿਕਾਰਯੋਗ ਪਿਤਾ ਤੇ ਗੁਰਪ੍ਰੀਤ ਸਿੰਘ ਬੁੱਟਰ ਦੇ ਤਾਇਆ ਮਾਸਟਰ ਮੱਘਰ ਸਿੰਘ ਬੁੱਟਰ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ । ਉਨ੍ਹਾਂ ਦੇ ਸਦੀਵੀ ਵਿਛੋੜੇ ‘ ਤੇ ਇਲਾਕੇ ਦੀਆਂ ਵੱਖ - ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੇ ਬੁੱਟਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।
ਲ
ਲੋਕ ਭਲਾਈ ਸੇਵਾ ਸੰਮਤੀ ਨੂੰ ਬੂਟੇ ਭੇਟ ਕਰਦੇ ਹੋਏ ਸੁਰੇਸ਼ ਕੁਮਾਰ ਜੱਗਾ ਬਿੰਟਾ। ਤਸਵੀਰ: ਗੁਰਪ੍ਰੀਤ ਸਿੰਘ ਅਰੋੜਾ
23-08-2026
ਕਿਸ਼ਨਪੁਰਾ ਕਲਾਂ , 22 ਅਗਸਤ ( ਪਰਮਿੰਦਰ ਸਿੰਘ ਗਿੱਲ , ਅਮੋਲਕ ਸਿੰਘ ਕਲਸੀ )- ਉੱਘੀ ਸਿਆਸੀ ਸ਼ਖ਼ਸੀਅਤ ਅਤੇ ਅਵਤਾਰ ਸਿੰਘ ਬੁੱਟਰ , ਜਗਤਾਰ ਸਿੰਘ ਬੁੱਟਰ ਤੇ ਮਨਪ੍ਰੀਤ ਸਿੰਘ ਬੁੱਟਰ ਦੇ ਸਤਿਕਾਰਯੋਗ ਪਿਤਾ ਤੇ ਗੁਰਪ੍ਰੀਤ ਸਿੰਘ ਬੁੱਟਰ ਦੇ ਤਾਇਆ ਮਾਸਟਰ ਮੱਘਰ ਸਿੰਘ ਬੁੱਟਰ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ । ਉਨ੍ਹਾਂ ਦੇ ਸਦੀਵੀ ਵਿਛੋੜੇ ‘ ਤੇ ਇਲਾਕੇ ਦੀਆਂ ਵੱਖ - ਵੱਖ ਪ੍ਰਮੁੱਖ ਸ਼ਖ਼ਸੀਅਤਾਂ ਨੇ ਬੁੱਟਰ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਮੌਕੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ , ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ , ਅਜੀਤ ਸਿੰਘ ਮੋਗਾ ( ਜੀ . ਐਲ . ਟੀ . ਟਰਾਂਸਪੋਰਟ ), ਜਗਰਾਜ ਸਿੰਘ ਗਿੱਲ ਮਾਰਕੀਟ ਕਮੇਟੀ ਮੋਗਾ , ਸਾਬਕਾ ਖੇਤੀਬਾੜੀ ਅਫ਼ਸਰ ਕੁਲਦੀਪ ਸਿੰਘ ਬੁੱਟਰ , ਮਨਦੀਪ ਸਿੰਘ ਸਰਪੰਚ ਕੋਕਰੀ ਬੁੱਟਰਾਂ , ਮਾਸਟਰ ਪ੍ਰੇਮ ਸਿੰਘ ਮੋਗਾ , ਬੰਤ ਸਿੰਘ ਬੁੱਟਰ , ਚਮਕੌਰ ਸਿੰਘ ਸੰਗਤਪੁਰਾ , ਜਗਦੇਵ ਸਿੰਘ ਕਾਉਕੇਂ , ਰਜਿੰਦਰ ਸਿੰਘ ਸੰਧੂ ਦਾਤਾ , ਹਰਨੇਕ ਸਿੰਘ ਬੁੱਟਰ , ਜਸਵੀਰ ਸਿੰਘ ਸੰਧੂ ਦਾਤਾ , ਪਰਮਪ੍ਰੀਤ ਸਿੰਘ ਜੌਹਲ ਧੱਲੇਕੇ , ਅਮਰਿੰਦਰ ਸਿੰਘ ਬਰਾੜ , ਅਪਜਿੰਦਰ ਸਿੰਘ ਬਰਾੜ ਮੱਲਕੇ , ਸਾਬਕਾ ਸਰਪੰਚ ਕੈਪਟਨ ਅਜੈਬ ਸਿੰਘ , ਪ੍ਰਕਾਸ਼ ਸਿੰਘ ਮੈਂਬਰ ਪੰਚਾਇਤ , ਰਘਬੀਰ ਸਿੰਘ ਬੁੱਟਰ , ਮਾਸਟਰ ਪ੍ਰੀਤਮ ਸਿੰਘ , ਨਾਜ਼ਰ ਸਿੰਘ ਸਮੇਤ ਹੋਰ ਧਾਰਮਿਕ , ਸਮਾਜਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੁੱਟਰ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਮਾਸਟਰ ਮੱਘਰ ਸਿੰਘ ਬੁੱਟਰ ਦੇ ਅਕਾਲ ਚਲਾਣੇ ‘ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਸਟਰ ਮੱਘਰ ਸਿੰਘ ਬੁੱਟਰ ਨੇ ਆਪਣੇ ਜੀਵਨ ਦੌਰਾਨ ਸਮਾਜ ਅਤੇ ਇਲਾਕੇ ਦੀ ਬਿਹਤਰੀ ਲਈ ਅਹਿਮ ਯੋਗਦਾਨ ਪਾਇਆ ਅਤੇ ਉਨ੍ਹਾਂ ਦਾ ਮਿਲਾਪੜਾ ਸੁਭਾਅ ਤੇ ਸਮਾਜਿਕ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ । ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਦੇਣ ਲਈ ਅਰਦਾਸ ਕੀਤੀ ।