23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

‘ਅਜੀਤ’ ਉਪ ਦਫ਼ਤਰ ਦੇ ਸੀਨੀਅਰ ਆਪਰੇਟਰ ਗੁਰਤੇਜ ਸਿੰਘ ਬਰਾੜ ਨੂੰ ਸਦਮਾ, ਪਿਤਾ ਦਾ ਦਿਹਾਂਤ

ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )-’’ ਅਜੀਤ ’’ ਉਪ ਦਫ਼ਤਰ ਮੋਗਾ ਵਿਖੇ ਪਿਛਲੇ 25 ਸਾਲਾਂ ਤੋਂ ਬਤੌਰ ਸੀਨੀਅਰ ਅਪਰੇਟਰ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਕੁਝ ਚਿਰ ਬਿਮਾਰ ਰਹਿਣ ਪਿੱਛੋਂ ਅੱਜ ਦੁਪਹਿਰ 12 ਵਜੇ ਸਦੀਵੀ ਵਿਛੋੜਾ ਦੇ ਗਏ । ਉਹ 81 ਵਰ੍ਹਿਆਂ ਦੇ ਸਨ ।

ਐਸ.ਡੀ. ਸਕੂਲ ਮਲੋਟ ਵਿਖੇ ਕਰਵਾਏ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਮੌਕੇ ਪ੍ਰਿੰਸੀਪਲ ਡਾ. ਨੀਰੂ ਬਠਲਾ, ਵਿਦਿਆਰਥੀ ਤੇ ਹੋਰ। ਤਸਵੀਰ : ਪਾਟਿਲ 23-08-2026
ਮੋਗਾ , 22 ਅਗਸਤ ( ਸੁਰਿੰਦਰਪਾਲ ਸਿੰਘ )-’’ ਅਜੀਤ ’’ ਉਪ ਦਫ਼ਤਰ ਮੋਗਾ ਵਿਖੇ ਪਿਛਲੇ 25 ਸਾਲਾਂ ਤੋਂ ਬਤੌਰ ਸੀਨੀਅਰ ਅਪਰੇਟਰ ਸੇਵਾਵਾਂ ਨਿਭਾ ਰਹੇ ਗੁਰਤੇਜ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਕੁਝ ਚਿਰ ਬਿਮਾਰ ਰਹਿਣ ਪਿੱਛੋਂ ਅੱਜ ਦੁਪਹਿਰ 12 ਵਜੇ ਸਦੀਵੀ ਵਿਛੋੜਾ ਦੇ ਗਏ । ਉਹ 81 ਵਰ੍ਹਿਆਂ ਦੇ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਲੰਗੇਆਣਾ ਨਵਾਂ ( ਮੋਗਾ ) ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ । ਇਸ ਤੋਂ ਪਹਿਲਾਂ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਸਪੁੱਤਰ ਗੁਰਤੇਜ ਸਿੰਘ ਬਰਾੜ , ਬੇਟੀ ਨਸੀਬ ਕੌਰ ਬਰਾੜ , ਹਰਦੀਪ ਕੌਰ , ਜਸਵੀਰ ਸਿੰਘ ਲੁਧਿਆਣਾ , ਪ੍ਰੀਤਮ ਸਿੰਘ ਭਲੂਰ , ਰਾਜਨਦੀਪ ਸਿੰਘ , ਅਦਰਸ਼ਪ੍ਰੀਤ ਕੌਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਵੱਖ - ਵੱਖ ਰਾਜਸੀ , ਧਾਰਮਿਕ , ਸਮਾਜ ਸੇਵੀ ਜਥੇਬੰਦੀਆਂ ਤੇ ਪਿੰਡ ਦੇ ਪਤਵੰਤਿਆਂ ਨੇ ਦੁੱਖ ਸਾਂਝਾ ਕੀਤਾ । ਇਸ ਮੌਕੇ ‘’ ਅਜੀਤ ’’ ਉਪ ਦਫ਼ਤਰ ਮੋਗਾ ਦੇ ਇੰਚਾਰਜ ਸੁਰਿੰਦਰਪਾਲ ਸਿੰਘ ਨੇ ਆਪਣੀ ਟੀਮ ਸਮੇਤ ‘’ ਅਜੀਤ ’’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ . ਬਰਜਿੰਦਰ ਸਿੰਘ ਹਮਦਰਦ ਵਲੋਂ ਭੇਜੇ ਦੁਸ਼ਾਲੇ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ‘’ ਤੇ ਪਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ । ਅੰਤਿਮ ਸੰਸਕਾਰ ਸਮੇਂ ਹੋਰਨਾਂ ਤੋਂ ਇਲਾਵਾ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ , ਜਸਪ੍ਰੀਤ ਸਿੰਘ ਸੈਣੀ ਨਿਊਜ਼ ਐਡੀਟਰ , ਅਵਤਾਰ ਸਿੰਘ ਸ਼ੇਰਗਿੱਲ ਨਿਊਜ਼ ਐਡੀਟਰ , ਜ਼ਿਲ੍ਹਾ ਇੰਚਾਰਜ ਸੁਰਿੰਦਰਪਾਲ ਸਿੰਘ , ਜਸਪਾਲ ਸਿੰਘ ਬੱਬੀ ਪੱਤਰਕਾਰ ਤੇ ਫ਼ੋਟੋਗਰਾਫ਼ਰ , ਹਰਜੀਤ ਸਿੰਘ ਪ੍ਰੈੱਸ ਫ਼ੋਟੋਗਰਾਫ਼ਰ , ਰਣਦੀਪਪਾਲ ਸਿੰਘ ਇਸ਼ਤਿਹਾਰ ਮੈਨੇਜਰ ਮੋਗਾ , ਅਮੋਲਕ ਸਿੰਘ ਕਲਸੀ ਪੱਤਰਕਾਰ , ਗੁਰਤੇਜ ਸਿੰਘ ਬੱਬੀ ਪੱਤਰਕਾਰ ਮੋਗਾ , ਪਰਮਿੰਦਰ ਸਿੰਘ ਗਿੱਲ , ਹੰਸ ਕੁਮਾਰ ਪੱਬੀ , ਟਿੰਕੂ ਕਾਠਪਾਲ , ਜਗਰੂਪ ਸਿੰਘ ਮਠਾੜੂ , ਪਲਵਿੰਦਰ ਸਿੰਘ ਟਿਵਾਣਾ , ਗੁਰਮੀਤ ਸਿੰਘ ਮਾਣੂੰਕੇ , ਨਵਦੀਪ ਸਿੰਘ , ਹਰਪਾਲ ਸਿੰਘ ਸਹਾਰਨ , ਇਕਬਾਲ ਸਿੰਘ ਖਹਿਰਾ ਸਾਰੇ ਪੱਤਰਕਾਰ , ਲਖਵੀਰ ਸਿੰਘ , ਧਰਮ ਸਿੰਘ ਦੋਵੇਂ ਅਪਰੇਟਰ , ਰਾਕੇਸ਼ ਕੁਮਾਰ , ਬਲਤੇਜ ਸਿੰਘ ਲੰਗੇਆਣਾ ਸੀਨੀਅਰ ਅਕਾਲੀ ਆਗੂ , ਸਾਬਕਾ ਪ੍ਰਿੰਸੀਪਲ ਕਪਤਾਨ ਸਿੰਘ ਲੰਗੇਆਣਾ , ਅਮਨਦੀਪ ਕੌਰ , ਸੁਖਦੇਵ ਸਿੰਘ ਨੰਬਰਦਾਰ , ਬਾਬਾ ਇਕਬਾਲ ਸਿੰਘ ਲੰਗੇਆਣਾ , ਸੂਬੇਦਾਰ ਚੜ੍ਹਤ ਸਿੰਘ , ਬਲਜਿੰਦਰ ਸਿੰਘ ਭੁੱਲਰ , ਮਾਨਾ ਸਿੰਘ ਮੈਂਬਰ , ਜਗਮੋਹਨ ਸਿੰਘ ਮੈਂਬਰ , ਜਸਵੀਰ ਸਿੰਘ ਸੀਰਾ , ਠਾਣਾ ਸਿੰਘ ਧਾਲੀਵਾਲ , ਟੇਕ ਸਿੰਘ ਟੈਂਟ ਵਾਲੇ , ਮੇਜਰ ਸਿੰਘ ਬਾਘਾ ਪੁਰਾਣਾ , ਹਰਦੇਵ ਸਿੰਘ ਨੰਬਰਦਾਰ , ਅਮਰਜੀਤ ਸਿੰਘ ਕੋਕਰੀ , ਜਗਦੀਪ ਸਿੰਘ ਕੋਕਰੀ , ਜਗਤਾਰ ਸਿੰਘ ਸਰਪੰਚ ਕੋਕਰੀ , ਤਲਵਿੰਦਰ ਸਿੰਘ , ਬਲਵੀਰ ਸਿੰਘ , ਬਲਵਿੰਦਰ ਸਿੰਘ , ਬੂਟਾ ਸਿੰਘ , ਤਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ।
ਪਿਛਲੀ ਖ਼ਬਰ ਡੀ. ਏ. ਸੰਬੰਧੀ ਹਾਈ ਕੋਰਟ ਦੇ ਫ਼ੈਸਲੇ ਨੂੰ ਸਰਕਾਰ ਤੁਰੰਤ ਲਾਗੂ ਕਰੇ - ਮੁਨੀਸ਼ ਚੱਢਾ ਅਗਲੀ ਖ਼ਬਰ ਮਾਸਟਰ ਮੱਘਰ ਸਿੰਘ ਬੁੱਟਰ ਦੇ ਸਦੀਵੀ ਵਿਛੋੜੇ ’ਤੇ ਬੁੱਟਰ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।