ਲੰਬੀ, 15 ਫ਼ਰਵਰੀ (ਨਿੱਜੀ ਪੱਤਰ ਪ੍ਰੇਰਕ)-ਗੁਰੂ ਨਾਨਕ ਦੇਵ ਪਬਲਿਕ ਸੀਨੀ: ਸੈਕੰ: ਸਕੂਲ ਫਤਿਹਪੁਰ ਮਨੀਆਂ ਵਿਖੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਗਿਆਰ੍ਹਵੀਂ ਦੇ ਵਿਦਿਆਰਥੀਆਂ ਨੇ ਵਿਦਾਇਗੀ ਪਾਰਟੀ ਸਮਾਰੋਹ ਕਰਵਾਇਆ | ਬੱਚਿਆਂ ਵਲੋਂ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨ ਦੇ ਨਾਲ ਨਾਲ ਚਾਹ ਪਾਰਟੀ ਦਾ ਇੰਤਜ਼ਾਮ ਵੀ ਕੀਤਾ ਗਿਆ | ਬਲਾਕ ਲੰਬੀ ਤੋਂ ਰੋਜ਼ਾਨਾ ਅਜੀਤ ਦੇ ਪ੍ਰਤੀਨਿਧ ਮੇਵਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਤਾਪ ਸੰਦੂ ਨੇ ਕਿਹਾ ਕਿ ਪੜ੍ਹ੍ਹਾਈ ਇਕ ਤਪੱਸਿਆ ਹੈ, ਜਿਹੜੇ ਵਿਦਿਆਰਥੀ ਪੜ੍ਹਾਈ ਦੇ ਦਿਨਾਂ ਵਿਚ ਪੜ੍ਹਾਈ ਨੂੰ ਸਮਰਪਿਤ ਹੋ ਜਾਂਦੇ ਹਨ, ਉਨ੍ਹਾਂ ਦੇ ਨਤੀਜੇ ਹਮੇਸ਼ਾ ਅਵੱਲ ਹੀ ਆਉਂਦੇ ਹਨ | ਪਿ੍ੰਸੀਪਲ ਪਰਦੀਪ ਕੌਰ ਸੰਧੂ ਨੇ ਕਿਹਾ ਕਿ ਮਾਂ-ਬਾਪ ਦੇ ਪਿਆਰ ਨਾਲੋਂ ਅਧਿਆਪਕ ਦੀ ਝਿੜਕ ਵਧੇਰੇ ਅਸਰਦਾਰ ਹੁੰਦੀ ਹੈ | ਪ੍ਰੋਗਰਾਮ ਦੇ ਆਖਰ ਵਿਚ 12ਵੀਂ ਦੇ ਵਿਦਿਆਰਥੀਆਂ ਨੂੰ 11ਵੀਂ ਦੇ ਵਿਦਿਆਰਥੀਆਂ ਨੇ ਗਿਫਟ ਦੇ ਕੇ ਸਨਮਾਨਿਤ ਕੀਤਾ, ਤੇ 12ਵੀਂ ਦੇ ਵਿਦਿਆਰਥੀਆਂ ਵਲੋਂ ਸਕੂਲ ਵਾਸਤੇ ਖੇਡਾਂ ਦੇ ਸਮਾਨ ਦੀ ਕਿੱਟ ਭੇਂਟ ਕੀਤੀ ਗਈ | ਇਸ ਮੌਕੇ ਰਜਵੰਤ ਕੌਰ, ਬਿਮਲਾ ਕੁਮਾਰੀ, ਪਲਵਿੰਦਰ ਕੌਰ, ਬਲਵਿੰਦਰ ਕੌਰ, ਰੋਹਿਤ ਕੁਮਾਰ, ਹਰਫੂਲ ਸਿੰਘ ਆਦਿ ਮੌਜੂਦ ਸਨ | ਮੰਚ ਸੰਚਾਲਨ ਸਵਰਨਜੀਤ ਕੌਰ ਨੇ ਕੀਤਾ |