ਮਲੋਟ, 15 ਫ਼ਰਵਰੀ (ਪਾਟਿਲ)-ਅੱਜ ਮਹਾਂ ਸ਼ਿਵਰਾਤਰੀ ਮੌਕੇ ਮਲੋਟ ਇਲਾਕੇ ਦੇ ਮੰਦਰਾਂ ਵਿਚ ਸ਼ਿਵ ਭਗਤਾਂ ਦੀਆਂ ਖੂਬ ਰੌਣਕਾਂ ਲੱਗੀਆਂ ਹੋਈਆਂ ਹਨ | ਸ਼ਿਵ ਭਗਤਾਂ ਨੇ ਸਵੇਰ ਸਮੇਂ ਤੋਂ ਮੰਦਰਾਂ ਵਿਚ ਪਹੁੰਚ ਕੇ ਭੋਲੇ ਨਾਥ ਨੂੰ ਜਲ ਚੜ੍ਹਾਇਆ | ਇਸ ਸੰਬੰਧ 'ਚ ਮਲੋਟ ਦੇ ਸ੍ਰੀ ਕਿ੍ਸ਼ਨਾ ਮੰਦਰ ਮੰਡੀ ਹਰਜੀ ਰਾਮ ਵਿਖੇ ਯਤਿ ਫਾਊਾਡੇਸ਼ਨ ਵਲੋਂ ਵਿੱਕੀ ਮਲਹੋਤਰਾ ਦੀ ਅਗਵਾਈ ਵਿਚ ਅਤਿ ਰੁਦਰ ਮਹਾਂ ਚੰਡੀ ਯੱਗ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਉਤਰਾਖੰਡ ਅਤੇ ਉਜੈਨ ਮੱਧ ਪ੍ਰਦੇਸ਼ ਤੋਂ ਅਚਾਰਿਆ ਦੀਪਕ ਪੰਡਿਤ ਦੀ ਅਗਵਾਈ ਵਿਚ ਬ੍ਰਾਹਮਣਾਂ ਦੁਆਰਾ ਰੁਦਰਾ ਅਭਿਸ਼ੇਕ ਕਰਵਾਇਆ ਜਾ ਰਿਹਾ ਹੈ | ਤਿੰਨ ਦਿਨਾਂ ਤੱਕ ਚੱਲੇ ਇਸ ਮਹਾਂ ਯੱਗ ਦੀ ਸਮਾਪਤੀ ਅੱਜ ਸ਼ਿਵਰਾਤਰੀ ਵਾਲੇ ਦਿਨ ਸ਼ਾਮ 7 ਵਜੇ ਪੂਰਨ ਆਹੂਤੀ ਉਪਰੰਤ ਹੋਵੇਗੀ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |