22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਅੱਖਾਂ ਦਾ 20ਵਾਂ ਮੁਫ਼ਤ ਜਾਂਚ ਆਪ੍ਰੇਸ਼ਨ ਕੈਂਪ ਲਗਾਇਆ

ਅਜੀਤ ਡੈਸਕ 16-02-2026
ਮਲੋਟ, 15 ਫ਼ਰਵਰੀ (ਪਾਟਿਲ)-ਅਕਾਸ਼ਦੀਪ ਯਾਦਗਾਰੀ ਸਮਾਜ ਸੇਵਾ ਸੰਮਤੀ ਪਿੰਡ ਮਲੇਟ ਵਲੋਂ 20ਵਾਂ ਅੱਖਾਂ ਦਾ ਵਿਸ਼ਾਲ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਸੰਮਤੀ ਦੇ ਚੇਅਰਮੈਨ ਸਤੀਸ਼ ਅਸੀਜਾ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਅਕਾਸ਼ਟੀਪ ਦੀ ਯਾਦ ਵਿਚ ਲਗਾਏ ਜਾ ਰਹੇ 20ਵੇਂ ਕੈਂਪ ਵਿਚ ਲਾਇਨਜ਼ ਆਈ ਕੇਅਰ ਸੈਂਟਰ ਜੈਤੋਂ ਦੇ ਅੱਖਾਂ ਦੇ ਮਾਹਿਰ ਡਾ. ਅੰਕਿ੍ਤੀ ਸਿੰਗਲਾ ਆਪਣੀ ਟੀਮ ਨਾਲ ਤਕਰੀਬਨ 935 ਲੋਕਾਂ ਦੀ ਅੱਖਾਂ ਦੀ ਤਸੱਲੀ ਬਖਸ਼ ਜਾਂਚ ਕੀਤੀ ਅਤੇ ਜਾਂਚ ਉਪਰੰਤ 195 ਚਿੱਟੇ ਮੋਤੀਏ ਦੇ ਮਰੀਜ਼ਾਂ ਨੂੰ ਆਪ੍ਰੇਸ਼ਨ ਲਾਇਨਜ਼ ਆਈ ਕੇਅਰ ਸੈਂਟਰ ਜੈਤੋਂ ਦੇ ਹਸਪਤਾਲ ਵਿਚ ਆਧੁਨਿਕ ਫੈਕੇ ਮਸ਼ੀਨ ਰਾਹੀਂ ਬਿਨਾਂ ਟਾਂਕੇ, ਬਿਨਾਂ ਚੀਰ ਫਾੜ ਅਤੇ ਬਿਨਾਂ ਪੱਟੀ ਤੋਂ ਕਰਵਾਉਣ ਲਈ ਜੈਤੋ ਭੇਜਿਆ ਗਿਆ | ਇਸ ਮੌਕੇ ਸੰਮਤੀ ਦੇ ਸਰਪ੍ਰਤ ਸੁਰਜੀਤ ਸਿੰਘ ਗਿੱਲ ਅਤੇ ਪ੍ਰਧਾਨ ਮੋਹਰ ਸਿੰਘ ਬਾਠ ਰਿਟਾਇਰਡ ਕਾਨੂੰਨੀ ਨੇ ਦੱਸਿਆ ਕਿ ਆਪ੍ਰੇਸ਼ਨ ਵਾਲੇ ਮਰੀਜ਼ਾਂ ਨੂੰ ਮਲੇਟ ਤੋਂ ਜੈਤੋਂ ਲੈ ਕੇ ਜਾਣ ਅਤੇ ਆਪ੍ਰੇਸ਼ਨ ਪਿੱਛੇ ਵਾਪਸ ਮਲੇਟ ਲੈ ਕੇ ਆਉਣ ਦਾ ਪ੍ਰਬੰਧ ਵੀ ਸੰਸਥਾ ਦਾ ਹੋਵੇਗਾ ਅਤੇ ਜਾਂਚ ਉਪਰਾਂਤ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ |
ਪਿਛਲੀ ਖ਼ਬਰ ਪੰਜਾਬ ਸਰਕਾਰ ਪਾਵਰਕਾਮ ਤੇ ਹੋਰ ਸਰਕਾਰੀ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਦਾ ਫ਼ੈਸਲਾ ਵਾਪਸ ਲਵੇ- ਪੈਨਸ਼ਨਰ ਆਗੂ ਅਗਲੀ ਖ਼ਬਰ ਬਾਬਾ ਅਮਰਨਾਥ ਸੇਵਾ ਦਲ ਵਲੋਂ ਮਹਾਂ ਸ਼ਿਵਰਾਤਰੀ ਮੌਕੇ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।